Ferozepur News

ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਫਿਰੋਜ਼ਪੁਰ ਜ਼ਿਲੇ• ਦੇ ਵਿਕਾਸ ਤੇ 9 ਕਰੋੜ 13 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ- ਖਰਬੰਦਾ

DCFਫਿਰੋਜ਼ਪੁਰ 9 ਮਾਰਚ (ਏ. ਸੀ. ਚਾਵਲਾ) ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਸਰਹੱਦੀ ਜ਼ਿਲੇ• ਫਿਰੋਜ਼ਪੁਰ ਵਿਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਵੱਖ-ਵੱਖ ਵਿਕਾਸ ਕਾਰਜਾਂ ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਤੇ ਇਨ•ਾਂ ਕੰਮਾਂ ਲਈ ਮੁੱਖ ਮੰਤਰੀ ਵੱਲੋਂ ਲੋੜੀਂਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਫਿਰੋਜ਼ਪੁਰ ਜ਼ਿਲ•ੇ ਵਿਚ ਚਾਲੂ ਸਾਲ ਦੌਰਾਨ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ) ਅਧੀਨ 9 ਕਰੋੜ 13 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਸਰਹੱਦੀ ਖੇਤਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦਿੱਤੀ। ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾਨੇ ਦੱਸਿਆ ਕਿ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਫਿਰੋਜਪੁਰ ਬਲਾਕ ਵਿਚ 70 ਕੰਮਾਂ ਲਈ 3 ਕਰੋੜ 55 ਲੱਖ ਰੁਪਏ, ਬਲਾਕ ਮਮਦੋਟ ਵਿਚ 67 ਕੰਮਾਂ ਲਈ 2 ਕਰੋੜ 22 ਲੱਖ ਰੁਪਏ ਅਤੇ ਗੁਰੂਹਰਸਹਾਏ ਬਲਾਕ ਵਿਚ  11 ਕੰਮਾਂ ਲਈ 4 ਕਰੋੜ 56 ਲੱਖ ਰੁਪਏ ਸਰਹੱਦੀ ਖੇਤਰ ਦੇ ਵਿਕਾਸ ਤੇ ਖਰਚੇ ਜਾਣਗੇ। ਉਨ•ਾਂ ਦੱਸਿਆ ਕਿ ਇਸ ਸਕੀਮ ਤਹਿਤ ਪਿੰਡਾ ਵਿਚ 24 ਘੰਟੇ ਬਿਜਲੀ ਸਪਲਾਈ ਦੇਣ ਲਈ 53 ਕੰਮਾਂ ਲਈ  45 ਲੱਖ 23 ਹਜਾਰ,  ਜਨ ਸਿਹਤ ਦੇ ਖੇਤਰ ਵਿਚ  ਸਿਵਲ ਹਸਪਤਾਲ ਅਤੇ ਪਸ਼ੂ ਹਸਪਤਾਲਾਂ ਦੀ ਮੁਰੰਮਤ ਅਤੇ ਨਵੇਂ  1 ਕੰਮ ਲਈ 2 ਕਰੋੜ  ਰੁਪਏ,  ਮੁੱਢਲੇ ਢਾਂਚੇ ਦੇ ਵਿਸਥਾਰ, ਸੜਕਾਂ ਆਦਿ ਦੇ ਨਿਰਮਾਣ  ਅਤੇ ਮੁਰੰਮਤ ਦੇ 94 ਕੰਮਾਂ ਲਈ  6 ਕਰੋੜ 68 ਲੱਖ 69 ਹਜਾਰ  ਰੁਪਏ ਖਰਚੇ ਜਾਣਗੇ। ਉਨ•ਾਂ ਕਿਹਾ ਕਿ ਇਨ•ਾਂ ਵਿਕਾਸ ਕੰਮਾਂ ਨਾਲ ਸਰਹੱਦੀ ਜ਼ਿਲ•ੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਤੇ ਲੋਕਾਂ ਦੀਆਂ ਸਹੂਲਤਾਂ ਵਿਚ ਹੋਰ ਵਾਧਾ ਹੋਵੇਗਾ।

Related Articles

Back to top button