Ferozepur News

ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਈ ਲੋਹੜੀ

ਫਿਰੋਜ਼ਪੁਰ ੧2 ਜਨਵਰੀ 2018 (  Harish Monga    ) ਸਰਕਾਰੀ ਪ੍ਰਾਇਮਰੀ ਸਕੂਲ ਅਟਾਰੀ ਵਿਖੇ ਅੱਜ ਪਿੰਡ ਦੇ ਦਾਨੀ ਸੱਜਣਾ ਅਤੇ ਸਮੂਹ ਸਫਾਟ ਵੱਲੋਂ ਲੋਹੜੀ/ਮਾਘੀ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦਿਆਂ ਸਕੂਲ ਦੇ ਸਮੂਹ ਬੱਚਿਆਂ ਅਤੇ ਆਗਣਵਾੜੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ।ਜਿਸ ਵਿੱਚ ਕਾਪੀਆਂ,ਪੈਨਸਿਲਾਂ,ਪੈੱਨ ਅਤੇ ਹੋਰ ਲੋੜੀਂਦਾ ਸਮਾਨ ਸ਼ਾਮਿਲ ਸੀ।ਇਸ ਮੌਕੇ ਦਾਨੀ ਸੱਜਣਾ ਜੁਗਰਾਜ ਸਿੰਘ ਅਟਾਰੀ,ਵਿਕਰਮਜੀਤ ਸਿੰਘ ਕੁਲਵੰਤ ਸਿੰਘ,ਪੁਸ਼ਪਿੰਦਰ ਸਿੰਘ,ਹਰਜਿੰਦਰ ਸਿੰਘ,ਰਾਜਨਦੀਪ ਸਿੰਘ ਅਤੇ ਸਰਪੰਚ ਪਿੰਡ ਅਟਾਰੀ ਗੁਰਜੀਤ ਸਿੰਘ ਚੀਮਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ,ਲੋਹੜੀ/ਮਾਘੀ ਦੇ ਸ਼ੁੱਭ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਨੂੰ ਦਿਲ ਲਗਾ ਕੇ ਪੜ੍ਹਾਈ ਕਰਕੇ ਪੜ੍ਹ ਕੇ ਕੁਝ ਬਣਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ।ਇਸ ਮੌਕੇ ਸਮੂਹ ਪ੍ਰਾਇਮਰੀ ਸਕੂਲ ਸਟਾਫ ਅਤੇ ਆਂਗਣਵਾੜੀ ਸਟਾਫ ਹਾਜਰ ਸੀ।

Related Articles

Back to top button