Ferozepur News

ਛਾਉਣੀ &#39ਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਦੋ ਨੌਜ਼ਵਾਨਾਂ ਦੀ ਮੌਤ

ਛਾਉਣੀ &#39ਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਦੋ ਨੌਜ਼ਵਾਨਾਂ ਦੀ ਮੌਤ
-ਉਕਤ ਨੌਜ਼ਵਾਨ ਕਚਿਹਰੀ &#39ਚੋਂ ਤਾਰੀਖ ਭੁਗਤ ਕੇ ਚੱਲੇ ਸੀ ਘਰ
-ਸਵਿਫਟ ਗੱਡੀ &#39ਚ ਬੈਠੇ ਕੁਝ ਲੋਕਾਂ ਨੇ ਕੀਤੀ ਅੰਨ•ੇਵਾਹ ਫਾਇਰਿੰਗ

Double murder in ferozepur

ਫਿਰੋਜ਼ਪੁਰ: ਫਿਰੋਜ਼ਪੁਰ ਛਾਉਣੀ ਵਿਚ ਮਾਹੋਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਆਪਸੀ ਰੰਜਿਸ਼ ਨੂੰ ਲੈ ਕੇ ਕੁਝ ਨੌਜਵਾਨਾਂ ਵਲੋਂ ਫਾਇਰਿੰਗ ਕਰ ਦਿੱਤੀ ਗਈ। ਅੰਨੇ•ਵਾਹ ਕੀਤੀ ਗਈ ਫਾਇਰਿੰਗ ਦੌਰਾਨ ਫਿਰੋਜ਼ਪੁਰ ਛਾਉਣੀ ਦੇ ਰਹਿਣ ਵਾਲੇ ਦੋ ਨੌਜ਼ਵਾਨਾਂ ਦੀ ਮੌਤ ਹੋ ਗਈ। ਮਰਨ ਵਾਲੇ ਨੌਜ਼ਵਾਨਾਂ ਦੀ ਪਛਾਣ ਗੁਰਪ੍ਰੀਤ ਉਰਫ ਦੀਪੂ ਢੀਡਰਾ ਪੁੱਤਰ ਅਰਮਜੀਤ ਬਜਾਰ ਨੰਬਰ ਇਕ ਫਿਰੋਜ਼ਪੁਰ ਛਾਉਣੀ ਅਤੇ ਮਹੇਸ਼ ਸ਼ਰਮਾ ਉਰਫ ਕਾਲੂ ਪੁੱਤਰ ਉਮ ਪ੍ਰਕਾਸ਼ ਸ਼ਰਮਾ ਵਾਸੀ ਬਜਾਰ ਨੰਬਰ 3 ਫਿਰੋਜ਼ਪੁਰ ਛਾਉਣੀ ਵਜੋਂ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਛਾਉਣੀ ਸਥਿਤ ਸ਼ੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿਚ ਕਰੀਬ ਸਾਢੇ ਤਿੰਨ ਵਜੇ ਪੇਸ਼ੀ ਭੁਗਤਣ ਤੋਂ ਬਾਅਦ ਦੀਪੂ ਢੀਂਗਰਾ ਅਤੇ ਕਾਲੂ ਸ਼ਰਮਾ ਫਿਰੋਜ਼ਪੁਰ ਛਾਉਣੀ ਸਥਿਤ ਵਜੀਰ ਵਾਲੀ ਬਿਲਡਿੰਗ ਕੋਲ ਪਹੁੰਚੇ ਤਾਂ ਕੁਝ ਅਣਪਛਾਤਿਆਂ ਵਲੋਂ ਅੰਨੇ•ਵਾਹ ਫਾਇਰ ਕਰਨ ਤੇ ਉਕਤ ਦੋਵਾਂ ਜਣਿਆਂ ਦੀ ਮੌਤ ਹੋ ਗਈ। ਹਥਿਆਰਾਂ ਨਾਲ ਲੈਸ ਹੋ ਕੇ ਆਏ ਨੌਜ਼ਵਾਨ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ । ਖਬਰ ਲਿਖੇ ਜਾਣ ਤੱਕ ਕਿਸੇ ਵੀ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ।

Related Articles

Back to top button