Ferozepur News

ਫ਼ਿਰੋਜ਼ਪੁਰ ਪੁਲਿਸ ਵੱਲੋਂ ਅਸਲੇ ਸਣੇ ਤਿੰਨ ਗੈਂਗਸਟਰ ਕਾਬੂ  

ਫੜੇ ਗਏ ਗੈਂਗਸਟਰ  ਵਿੱਚੋਂ ਸਾਹਿਲ ਕੰਬੋਜ ਗੈਂਗਸਟਰ ਵੱਲੋਂ  ਚੋਣਾਂ ਦੌਰਾਨ  ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੇ ਕਾਫ਼ਲੇ ਤੇ ਗੋਲੀ ਚਲਾਉਂਦੇ ਹਨ ਦੋਸ਼ 

ਫ਼ਿਰੋਜ਼ਪੁਰ ਪੁਲਿਸ ਵੱਲੋਂ ਅਸਲੇ ਸਣੇ ਤਿੰਨ ਗੈਂਗਸਟਰ ਕਾਬੂ  
ਫ਼ਿਰੋਜ਼ਪੁਰ ਪੁਲਿਸ ਵੱਲੋਂ ਅਸਲੇ ਸਣੇ ਤਿੰਨ ਗੈਂਗਸਟਰ ਕਾਬੂ
ਫੜੇ ਗਏ ਗੈਂਗਸਟਰ  ਵਿੱਚੋਂ ਸਾਹਿਲ ਕੰਬੋਜ ਗੈਂਗਸਟਰ ਵੱਲੋਂ  ਚੋਣਾਂ ਦੌਰਾਨ  ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੇ ਕਾਫ਼ਲੇ ਤੇ ਗੋਲੀ ਚਲਾਉਂਦੇ ਹਨ ਦੋਸ਼
ਸ਼ਿਸ਼ੂ ਗੈਂਗ ਨਾਲ ਸਬੰਧਤ ਨੇ ਤਿੰਨੋਂ ਫੜੇ ਗਏ ਗੈਂਗਸਟਰ  ਕਈ ਅਪਰਾਧਿਕ ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ
 ਫਿਰੋਜ਼ਪੁਰ 30 ਜੂਨ  2022 —  ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਅਪਰਾਧਕ ਗਤੀਵਿਧੀਆ ਵਿੱਚ ਸ਼ਾਮਲ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 01 ਦੇਸੀ ਪਿਸਤੌਲ ਸਪੈਸ਼ਲ 09 ਐੱਮ.ਐੱਮ. ਸਮੇਤ 05 ਜਿੰਦਾ ਰੌਂਦ, 02 ਦੇਸੀ ਕੱਟੇ 315 ਬੋਰ ਸਮੇਤ 04 ਜਿੰਦਾ ਰੌਂਦ ਅਤੇ ਇੱਕ ਸਕੋਡਾ ਕਾਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਚਰਨਜੀਤ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ  ਨੇ ਦੱਸਿਆ ਕਿ ਗੈਂਗਸਟਰਾਂ/ਸਮਾਜ-ਵਿਰੋਧੀ ਅਨਸਰਾਂ/ਅਪਰਾਧੀਆ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਜਿਲ੍ਹਾ ਫਿਰੋਜ਼ਪੁਰ ਵਿੱਚ ਅਪਰਾਧੀਆ ਨੂੰ ਠੱਲ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ, ਜਿਸ ਤਹਿਤ  ਗੁਰਬਿੰਦਰ ਸਿੰਘ ਪੀ.ਪੀ.ਐੱਸ., ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਫਿਰੋਜ਼ਪੁਰ ਦੀ ਸੁਪਰਵੀਜਨ ਵਿੱਚ  ਡੀ.ਐੱਸ.ਪੀ.(ਡੀ) ਫਿਰੋਜ਼ਪੁਰ ਜਗਦੀਸ਼ ਕੁਮਾਰ ਪੀ.ਪੀ.ਐੱਸ., ਉਪ ਕਪਤਾਨ ਪੁਲਿਸ, (ਡੀ) ਫਿਰੋਜ਼ਪੁਰ ਦੀ ਨਿਗਰਾਨੀ ਵਿੱਚ ਐੱਸ.ਆਈ. ਜਨਕ ਰਾਜ ਇੰਚਾਰਜ਼ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਅਗਵਾਈ ਵਾਲੀ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ, ਜਦੋਂ ਮਿਤੀ 29-06-2022 ਨੂੰ ਏ.ਐੱਸ.ਆਈ ਨਵਤੇਜ ਸਿੰਘ ਸੀ.ਆਈ.ਏ ਸਟਾਫ ਫਿਰੋਜਪੁਰ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਦੇ ਸਬੰਧ ਵਿੱਚ ਫਿਰੋਜ਼ਪੁਰ-ਫਾਜ਼ਿਲਕਾ ਰੋਡ ਪਰ ਬੱਸ ਅੱਡਾ ਪਿੰਡੀ ਮੌਜੂਦ ਸੀ ਤਾਂ
ਉਸ ਪਾਸ ਮੁਖਬਰੀ ਹੋਈ ਕਿ ਗੁਰਦੀਪ ਸਿੰਘ ਉਰਫ ਕਾਲੀ ਸ਼ੂਟਰ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਜਾਮਾ ਰਖੱਈਆ ਉਤਾੜ ਥਾਣਾ ਮਮਦੋਟ, ਮਲਕੀਤ ਸਿੰਘ ਉਰਫ ਸੰਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਮੇਘਾ ਰਾਏ ਉਤਾੜ ਥਾਣਾ ਗੁਰੂਹਰਸਹਾਏ ਅਤੇ ਸਾਹਿਲ ਕੰਬੋਜ ਪੁੱਤਰ ਸੰਦੀਪ ਕੁਮਾਰ ਵਾਸੀ ਪਿੰਡ ਚੱਕ ਸੁੱਕੜ ਥਾਣਾ ਸਿਟੀ ਜਲਾਲਾਬਾਦ ਨੂੰ ਗਿਰਫਤਾਰ ਕੀਤਾ ਹੈ ਜਿਹਨਾਂ ਪਾਸੋਂ ਇੱਕ ਪਿਸਟਲ
7.62 mm spl. ਸਮੇਤ 5 ਰੌਂਦ ਜਿੰਦਾ 7.62 mm, 02 ਪਿਸਟਲ (ਦੇਸੀ ਕੱਟੇ) .315 ਬੋਰ ਸਮੇਤ 04 ਰੌਂਦ ਜਿੰਦਾ .315 ਬੋਰ ਬਰਾਮਦ ਕੀਤੇ ਗਏ ਹਨ ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ  ਫੜੇ ਗਏ ਤਿੰਨੋਂ ਗੈਂਗਸਟਰ ਸ਼ਿਸ਼ੂ ਗੈਂਗ ਨਾਲ ਸਬੰਧਤ ਨੇ ਜਿਸ ਬਾਬਤ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਕਰਕੇ ਸ਼ਿਸ਼ੂ ਗੈਂਗ ਦੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚ ਇਹ ਲੋੜੀਂਦੇ ਸਨ  ਇੱਕ ਦੋਸ਼ੀ  ਸ਼ੂਟਰ ਸਾਹਿਲ ਕੰਬੋਜ   ਵੱਲੋਂ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ  ਦੇ ਕਾਫ਼ਲੇ ਤੇ ਵਿਧਾਨ ਸਭਾ ਚੋਣਾਂ ਦੌਰਾਨ ਗੋਲੀ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਹ ਗੱਲ ਵੀ ਜਾਂਚ ਵਿਚ ਸਾਹਮਣੇ ਆਈ ਹੈ    ਗੋਲੀ ਚਲਾਉਣ ਦੇ ਮਾਮਲੇ ਵਿਚ  ਵੀ ਇਹ  ਸ਼ਾਮਿਲ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ

Related Articles

Leave a Reply

Your email address will not be published. Required fields are marked *

Back to top button