Ferozepur News

ਚੇਅਰਮੈਨ ਪ੍ਰੈਸ ਕਲੱਬ ਫ਼ਿਰੋਜ਼ਪੁਰ ਹਰਚਰਨ ਸਿੰਘ ਸਾਮਾਂ ਅਤੇ ਡੀ.ਪੀ.ਆਰ.ਓ ਫ਼ਿਰੋਜਪੁਰ/ਫ਼ਰੀਦਕੋਟ ਅਮਰੀਕ ਸਿੰਘ ਨੂੰ ਸਦਮਾ, ਭਾਣਜੇ ਦਾ ਦਿਹਾਂਤ

ਫ਼ਿਰੋਜਪੁਰ/ਗੁਰੂਹਰਸਹਾਏ 2 ਮਾਰਚ ( ) ਪ੍ਰੈਸ ਕਲੱਬ ਫ਼ਿਰੋਜਪੁਰ ਦੇ ਚੇਅਰਮੈਨ ਸ ਹਰਚਰਨ ਸਿੰਘ ਸਾਮਾਂ ਅਤੇ ਡੀ.ਪੀ.ਆਰ.ਓ ਫ਼ਿਰੋਜਪੁਰ/ਫ਼ਰੀਦਕੋਟ ਅਮਰੀਕ ਸਿੰਘ ਨੂੰ ਉਸ ਮੌਕੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਨੌਜਵਾਨ ਭਾਣਜੇ ਰਾਜਵਿੰਦਰ ਸਿੰਘ ਬਾਵਾ (27)  ਸਪੁੱਤਰ ਸਵ: ਸ ਕੁਲਬੀਰ ਸਿੰਘ ਸੰਧਾ ਵਾਸੀ ਜੀਵਾਂ ਅਰਾਈ (ਗੁਰੂ ਹਰਸਹਾਏ) ਦੀ ਬੀਤੀ ਸ਼ਾਮ ਦੁਰਘਟਨਾ ਵਿਚ ਮੌਤ ਹੋ ਗਈ। ਮਿਰਤਕ  ਬਾਵਾ , ਗੁਰਜਿੰਦਰ ਸਿੰਘ ਡੀ ਆਈ ਓ ਸ਼੍ਰੀ ਮੁਕਤਸਰ ਸਾਹਿਬ ਦਾ ਵੱਡਾ ਭਰਾ ਸੀ। ਮਿਰਤਕ ਦਾ ਅੱਜ ਜੀਵਾਂ ਅਰਾਈਂ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ । ਜਿੱਥੇ ਰਿਸ਼ਤੇਦਾਰਾਂ , ਸੁਨੇਹਿਆਂ  ਵੱਲੋਂ  ਪਰਿਵਾਰ,ਸ: ਰਣਜੀਤ ਸਿੰਘ ਸਾਬਕਾ ਚੇਅਰਮੈਨ , ਜੋਗਿੰਦਰ ਸਿੰਘ  ਆੜ੍ਹਤੀ , ਮਨਜਿੰਦਰਪਾਲ ਸਿੰਘ ਸ਼ਾਮਾਂ , ਸਵਰਨ ਸਿੰਘ ਜੋਸਨ, ਡਾ: ਕੁਲਵੰਤ ਸਿੰਘ ਸੰਧਾ  ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਕੀਤਾ। ਮ੍ਰਿਤਕ ਰਾਜਵਿੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ – 5 ਮਾਰਚ ਨੂੰ ਗੁਰੂਦੁਆਰਾ ਡੇਰਾ ਭਜਨਗੜ, ਗੋਲੂ ਕਾ ਮੋੜ , ਫ਼ਿਰੋਜਪੁਰ – ਫ਼ਾਜ਼ਿਲਕਾ ਰੋਡ ਗੁਰੂ ਹਰਸਹਾਏ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।

Related Articles

Back to top button