Ferozepur News

ਖੱਤਰੀ ਵੈਲਫੇਅਰ ਸਭਾ ਵਲੋਂ ਨੌਜਵਾਨਾਂ ਦੀ ਕਮੇਟੀ ਦਾ ਕੀਤਾ ਗਠਨ

sabhaਫਿਰੋਜ਼ਪੁਰ 27 ਮਈ (ਏ.ਸੀ.ਚਾਵਲਾ) ਨੌਜ਼ਵਾਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਤੇ ਨਸ਼ਿਆਂ ਰੂਪੀ ਕੋਹੜ ਤੋਂ ਸਮਾਜ ਦੇ ਸਮੂਹ ਵਰਗਾਂ ਨੂੰ ਮੁਕਤੀ ਦਿਵਾਉਣ ਦੇ ਮੰਤਵ ਨਾਲ ਖੱਤਰੀ ਵੈਲਫੇਅਰ ਸਭਾ ਵਲੋਂ ਨੌਜਵਾਨਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੱਤਰੀ ਵੈਲਫੇਅਰ ਸਭਾ ਦੇ ਚੇਅਰਮੈਨ ਸੁਭਾਸ਼ ਚੌਧਰੀ ਤੇ ਪ੍ਰਧਾਨ ਤਰਸੇਮ ਬੇਦੀ ਨੇ ਦੱਸਿਆ ਕਿ ਪੰਜਾਬ ਵਿਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਜਿਸ ਕਦਰ ਕਹਿਰ ਮਚਾਇਆ ਹੋਇਆ ਹੈ, ਨੂੰ ਵੇਖਦਿਆਂ ਨੌਜ਼ਵਾਨ ਵਰਗ ਨੂੰ ਇਕ ਸਟੇਜ਼ &#39ਤੇ ਇਕੱਤਰ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ•ੀਆਂ ਇਸ ਕੋਹੜ ਤੋਂ ਬਚ ਸਕਣ ਅਤੇ ਪੰਜਾਬ ਦੀ ਸੱਭਿਅਤਾ ਨੂੰ ਬਰਕਰਾਰ ਰੱਖਣ ਵਿਚ ਅਹਿਮ ਯੋਗਦਾਨ ਪਾਇਆ ਜਾ ਸਕੇ। ਬੇਦੀ ਨੇ ਕਿਹਾ ਕਿ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਨੇ ਹਮੇਸ਼ਾ ਆਪਣੇ ਛੋਟਿਆਂ ਦਾ ਹੌਂਸਲਾ ਵਧਾ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਹੌਕਾ ਦਿੱਤਾ ਹੈ ਅਤੇ ਗੁਰੂਆਂ ਦੇ ਦਰਸਾਏ ਮਾਰਗ &#39ਤੇ ਨੌਜ਼ਵਾਨਾਂ ਨੂੰ ਚਲਾਉਣ ਲਈ ਖੱਤਰੀ ਵੈਲਫੇਅਰ ਸਭਾ ਨੇ ਯੂਥ ਖੱਤਰੀ ਵੈਲਫੇਅਰ ਸਭਾ ਦਾ ਗਠਨ ਕਰਦਿਆਂ ਰਜਿੰਦਰ ਵਿੱਜ ਰੋਮੀ ਨੂੰ ਪ੍ਰਧਾਨ ਤੇ ਗੌਰਵ ਬਹਿਲ ਨੂੰ ਸਕੱਤਰ ਨਿਯੁਕਤ ਕੀਤਾ ਹੈ। ਉਨ•ਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਨੌਜ਼ਵਾਨਾਂ ਨੂੰ ਲਾਮਬੰਦ ਕਰ ਜਲਦ ਕੌਰ ਕਮੇਟੀ ਦਾ ਗਠਨ ਕਰ ਲਿਆ ਜਾਵੇਗਾ ਤਾਂ ਜੋ ਨੌਜ਼ਵਾਨ ਨਸ਼ਿਆਂ ਦੇ ਖਾਤਮੇ ਅਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਖੱਤਰੀ ਵੈਲਫੇਅਰ ਸਭਾ ਵਲੋਂ ਚਲਾਏ ਜਾ ਰਹੇ ਵਿਕਾਸ ਭਲਾਈ ਦੇ ਕਾਰਜਾਂ ਬਾਰੇ ਨੌਜ਼ਵਾਨ ਵਰਗ ਲੋਕਾਂ ਨੂੰ ਜਾਣੂ ਕਰਵਾ ਸਕੇ। ਬੇਦੀ ਨੇ ਕਿਹਾ ਕਿ ਖੱਤਰੀ ਵੈਲਫੇਅਰ ਸਭਾ ਦਾ ਮੁੱਖ ਮਨੋਰਥ ਦਬੇ-ਕੁਚਲਿਆਂ ਦਾ ਜੀਵਨ-ਪੱਧਰ ਉੱਚਾ ਚੁੱਕਣਾ ਹੈ ਤਾਂ ਜੋ ਗੁਰੂਆਂ ਦੁਆਰਾ ਉਸਾਰੀ ਬਰਾਬਰਤਾ ਦੀ ਨੀਂਹ ਵਿਚ ਯੋਗਦਾਨ ਪਾਇਆ ਜਾ ਸਕੇ। ਉਨ•ਾਂ ਕਿਹਾ ਕਿ ਸਭਾ ਵਲੋਂ ਨਵੀਂ ਪੀੜ•ੀ ਵਿਚ ਏਕੇ ਦੀ ਭਾਵਨਾ ਪੈਦਾ ਕਰਦਿਆਂ ਜਿਥੇ ਪ੍ਰਧਾਨ ਤੇ ਸਕੱਤਰ ਨਿਯੁਕਤ ਕੀਤੇ ਗਏ ਹਨ, ਉਥੇ ਸਮੂਹ ਜਥੇਬੰਦੀ ਦੇ ਸਹਿਯੋਗ ਨਾਲ ਨੌਜਵਾਨਾਂ ਵਿਚ ਉਤਸ਼ਾਹ ਪੈਦਾ ਕਰਦਿਆਂ ਜਲਦ ਨੌਜ਼ਵਾਨਾਂ ਦੀ ਰਿਕਾਰਡਤੋੜ ਭਰਤੀ ਕਰਕੇ ਬਾਕੀ ਰਹਿੰਦੇ ਅਹੁਦੇਦਾਰਾਂ ਦੀ ਚੋਣ ਕਰ ਲਈ ਜਾਵੇਗੀ। ਇਸ ਮੌਕੇ ਮੀਤ ਪ੍ਰਧਾਨ ਪਵਨ ਭੰਡਾਰੀ, ਜਨਰਲ ਸਕੱਤਰ ਪਰਵੀਨ ਮਲਹੋਤਰਾ, ਕੈਸ਼ੀਅਰ ਪ੍ਰਵੀਨ ਤਲਵਾੜ, ਰਵੀ ਧਵਨ, ਦਫਤਰੀ ਸਕੱਤਰ ਸੁਰਿੰਦਰਪਾਲ ਬੇਦੀ, ਅੰਕੁਸ਼ ਭੰਡਾਰੀ ਅਤੇ ਪ੍ਰੈਸ ਸਕੱਤਰ ਵਿਨੋਦ ਧਵਨ ਸਮੇਤ ਵੱਡੀ ਗਿਣਤੀ ਭਾਈਚਾਰੇ ਦੇ ਆਗੂ ਤੇ ਮੈਂਬਰ ਹਾਜ਼ਰ ਸਨ।

Related Articles

Back to top button