Ferozepur News

ਕੱਲ ਖਾਈ ਟੀ ਪੁਆਇੰਟ `ਤੇ ਹਲਕੇ ਨੂੰ ਸੰਬੋਧਿਤ ਹੋਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ- ਆਸ਼ੂ ਬੰਗੜ

ਆਓ ਅੱਜ 9 ਵਜੇ ਮੁੱਖ ਮੰਤਰੀ ਚੰਨੀ ਦੇ ਸੁਣੀਏ ਵਿਚਾਰ-ਆਸ਼ੂ ਬੰਗੜ

ਕੱਲ ਖਾਈ ਟੀ ਪੁਆਇੰਟ `ਤੇ ਹਲਕੇ ਨੂੰ ਸੰਬੋਧਿਤ ਹੋਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ- ਆਸ਼ੂ ਬੰਗੜ

ਕੱਲ ਖਾਈ ਟੀ ਪੁਆਇੰਟ `ਤੇ ਹਲਕੇ ਨੂੰ ਸੰਬੋਧਿਤ ਹੋਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ- ਆਸ਼ੂ ਬੰਗੜ

ਆਓ ਅੱਜ 9 ਵਜੇ ਮੁੱਖ ਮੰਤਰੀ ਚੰਨੀ ਦੇ ਸੁਣੀਏ ਵਿਚਾਰ-ਆਸ਼ੂ ਬੰਗੜ

ਫਿ਼ਰੋਜ਼ਪੁਰ () – ਪੰਜਾਬ ਦੀ ਤਰੱਕੀ, ਖੁਸ਼ਹਾਲੀ ਲਈ ਨਿਭਾਈਆਂ ਜਿੰਮੇਵਾਰੀਆਂ ਬਾਰੇ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਵੋਟਰਾਂ ਨੂੰ ਜਾਣੂ ਕਰਵਾਉਣ ਲਈ ਅੱਜ ਖਾਈ ਟੀ ਪੁਆਇੰਟ `ਤੇ ਪੁੱਜ ਰਹੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਇਹ ਜਾਣਕਾਰੀ ਦਿੰਦਿਆਂ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕਿਹਾ ਕਿ ਕੱਲ ਮਿਤੀ 16 ਫਰਵਰੀ ਨੂੰੰ ਖਾਈ ਟੀ ਪੁਆਇੰਟ `ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਨਿਵਾਸੀਆਂ ਨੂੰ ਸੰਬੋਧਨ ਕਰਨਗੇ।

ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕਿਹਾ ਕਿ ਪੰਜਾਬ ਦੀ ਬੇਹਤਰੀ ਲਈ ਕਾਂਗਰਸ ਵੱਲੋਂਂ ਨਿਭਾਈਆਂ ਜਿੰਮੇਵਾਰੀਆਂ (ਪਾਏ ਪੂਰਨਿਆਂ) ਬਾਰੇ ਹਲਕਾ ਫਿ਼ਰੋਜ਼ਪੁਰ ਦਿਹਾਤੀ ਵਾਸੀਆਂ ਨੂੰ ਜਾਣੂ ਕਰਵਾਉਣਗੇ। ਹਲਕਾ ਨਿਵਾਸੀਆਂ ਨੂੰ ਖਾਈ ਟੀ ਪੁਆਇੰਟ `ਤੇ ਕੱਲ ਸਵੇਰੇ 9 ਵਜੇ ਪੁੱਜਣ ਦੀ ਅਪੀਲ ਕਰਦਿਆਂ ਆਸ਼ੂ ਬੰਗੜ ਨੇ ਕਿਹਾ ਕਿ ਮੁੱੱਖ ਮੰਤਰੀ ਜਿਥੇ ਕਾਂਗਰਸ ਦੀਆਂ ਪ੍ਰ੍ਰਾਪਤੀਆਂ ਦਾ ਜਿ਼ਕਰ ਕਰਨਗੇ, ਉਥੇ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਵੋਟਰਾਂ ਨੂੰ ਕਾਂਗਰਸ ਦੇ ਹੱਕ ਵਿਚ ਨਿੱਤਰਣ ਦੀ ਅਪੀਲ ਕਰਨਗੇ। ਹਲਕਾ ਨਿਵਾਸੀਆਂ ਨੂੰੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਆਓ ਸਵੇਰੇ 9 ਵਜੇ ਖਾਈ ਟੀ ਪੁਆਇੰਟ `ਤੇ ਪੁੱਜ ਕੇ ਮੌਜੂਦਾ ਅਤੇ ਬਨਣ ਜਾ ਰਹੇ ਮੁੱਖ ਮੰਤਰੀ ਪੰਜਾਬ ਦੇ ਵਿਚਾਰ ਸੁਣ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜਦਿਆਂ ਆਸ਼ੂ ਬੰਗੜ ਦੀ ਜਿੱਤ ਲਈ ਹਾਅ ਦਾ ਨਾਅਰਾ ਮਾਰੀਏ।

Related Articles

Leave a Reply

Your email address will not be published. Required fields are marked *

Back to top button