Ferozepur News

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵਫਦ ਬੈਂਕਾਂ ਵਾਲਿਆਂ ਨੂੰ ਮਿਲਿਆ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵਫਦ ਬੈਂਕਾਂ ਵਾਲਿਆਂ ਨੂੰ ਮਿਲਿਆ ,

– ਮਸਲਾ ਕਿਸਾਨਾਂ ਤੋਂ ਖਾਲੀ ਚੈੱਕ ਲੈਣ ਦਾ 

 

ਗੁਰੂਹਰਸਹਾਏ   (ਪਰਮਪਾਲ ਗੁਲਾਟੀ):5.4.2019: 

ਯੂਨੀਅਨ ਪੰਜਾਬ ਦੇ ਕਿਸਾਨਾਂ ਦਾ ਜਥਾ ਬਲਾਕ ਪ੍ਰਧਾਨ ਦੇਸ ਰਾਜ ਬਾਜੇ ਕੇ ਦੀ ਅਗਵਾਈ ਵਿੱਚ ਵੱਖ ਵੱਖ ਬੈਂਕ ਅਧਿਕਾਰੀਆਂ ਨੂੰ ਮਿਲਿਆ । ਜਿਨ੍ਹਾਂ ਵਿੱਚ ਪੰਜਾਬ ਗ੍ਰਾਮੀਣ ਬੈਂਕ ਅਤੇ ਪੀਏਡੀਬੀ ਬੈਂਕ ਗੁਰੂ ਹਰਸਹਾਏ ਮੁੱਖ ਤੌਰ ਤੇ ਸ਼ਾਮਲ ਹਨ । 

  ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਦੇਸ ਰਾਜ ਬਾਜੇ ਕੇ ਨੇ ਦੱਸਿਆ ਕਿ ਕਰਜ਼ਾ ਲੈਣ ਸਮੇਂ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਬੈਂਕਾਂ ਵਾਲਿਆਂ ਵੱਲੋਂ ਖਾਲੀ ਚੈੱਕਾਂ ਉੱਪਰ ਦਸਤਖ਼ਤ ਕਰਵਾ ਕੇ ਰੱਖ ਲੈ ਜਾਂਦੇ ਹਨ ਅਤੇ ਜਿਸ ਸਮੇਂ ਕਿਸਾਨ ਕਰਜ਼ਾ ਮੋੜਨ ਤੋਂ ਅਸਮਰੱਥ ਹੋ ਜਾਂਦੇ ਹਨ ਉਸ ਸਮੇਂ ਇਹ ਦਸਤਖ਼ਤ ਕੀਤੇ ਹੋਏ ਚੈੱਕ ਅਦਾਲਤਾਂ ਵਿੱਚ ਲਾ ਕੇ ਕਿਸਾਨਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਕਰ ਲਏ ਜਾਂਦੇ ਹਨ । ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਦੀ ਜ਼ਮੀਨ ਗਹਿਣੇ ਰਖਾ ਲਈ ਜਾਂਦੀ ਹੈ ਤਾਂ ਫਿਰ ਚੈੱਕ ਵਰਗੀ ਡਬਲ ਸਕਿਓਰਿਟੀ ਲੈਣਾ ਕਾਨੂੰਨ ਦੀ ਉਲੰਘਣਾ ਹੈ । ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਇਸ ਖਿਲਾਫ਼ ਲੁਧਿਆਣਾ ਵਿਖੇ ਪੰਜ ਰੋਜ਼ਾ ਮੋਰਚਾ ਲਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਕੇਸ ਹਾਈ ਕੋਰਟ ਵਿੱਚ ਚਲਾ ਗਿਆ ਹੈ । ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਬੈਂਕਾਂ ਨੂੰ ਕਿਸਾਨਾਂ ਦੇ ਖਾਲੀ ਚੈੱਕ ਵਾਪਸ ਕਰਨ ਦਾ ਹੁਕਮ ਦਿੱਤਾ ਹੈ । ਇਸ ਸਬੰਧੀ ਹੀ ਅੱਜ ਉਨ੍ਹਾਂ ਨੇ ਜਦੋਂ ਪੰਜਾਬ ਗ੍ਰਾਮੀਣ ਬੈਂਕ ਦੇ ਮੈਨੇਜਰ ਨਾਲ ਮੁਲਾਕਾਤ ਕੀਤੀ ਤਾਂ ਬੈਂਕ ਦੇ ਮੈਨੇਜਰ ਵੱਲੋਂ ਲਿਖਤੀ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਕੋਲ ਕਿਸੇ ਕਿਸਾਨ ਦਾ ਖ਼ਾਲੀ ਚੈੱਕ ਨਹੀਂ ਹੈ ਅਤੇ ਨਾ ਹੀ ਅੱਗੇ ਤੋਂ ਉਹ ਕਿਸੇ ਕਿਸਾਨ ਨੂੰ ਅਪਰਾਧਕ ਮਾਮਲੇ ਵਿੱਚ ਫ਼ਸਾਉਣਗੇ ਅਤੇ ਪਹਿਲਾਂ ਤੋਂ ਲੱਗੇ ਹੋਏ ਕੇਸਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਵਾਪਸ ਲਿਆ ਜਾਵੇਗਾ । ਇਸੇ ਸਬੰਧੀ ਹੀ ਜਦੋਂ ਪੀਏਡੀਬੀ ਕਿਸਾਨ ਬੈਂਕ ਦੇ ਮੈਨੇਜਰ ਨੂੰ ਮਿਲਿਆ ਗਿਆ ਤਾਂ ਉਨ੍ਹਾਂ ਨੇ ਫਾਈਲਾਂ ਚੈੱਕ ਕਰਨ ਦੇ ਭਰੋਸੇ ਨਾਲ ਦੋ ਦਿਨ ਦਾ ਸਮਾਂ ਮੰਗਿਆ ਹੈ । 

  ਇਸ ਮੌਕੇ ਹਾਜ਼ਰ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰਨ ਦੇ ਰੋਸ ਵਜੋਂ ਜੰਮ ਕੇ ਨਾਅਰੇਬਾਜ਼ੀ ਕੀਤੀ । ਉਨ੍ਹਾਂ ਕਿਹਾ ਕਿ ਮਈ ਦੇ ਪਹਿਲੇ ਹਫ਼ਤੇ ਪਟਿਆਲਾ ਵਿਖੇ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਲਾਏ ਜਾ ਰਹੇ ਮੋਰਚੇ ਵਿੱਚ ਗੁਰੂਹਰਸਹਾਏ ਦੇ ਕਿਸਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਆਗੂ ਸੁਖਦੇਵ ਸਿੰਘ ਮਹਿਮਾ ਅਮਰੀਕ ਸਿੰਘ ਮਹਿਮਾ ਜੀਤ ਸਿੰਘ ਦਲਜੀਤ ਸਿੰਘ ਲੱਖਾ ਸਿੰਘ ਸੁੱਖ ਸਿੰਘ ਰਣਜੀਤ ਸਿੰਘ ਝੋਕ ਅਮਰਜੀਤ ਸਿੰਘ ਸਤਨਾਮ ਸਿੰਘ ਕੁਲਵੰਤ ਸਿੰਘ ਰਮੇਸ਼ ਪ੍ਰਵਾਨ ਬਾਜੇ ਕੇ ਜੋਗਿੰਦਰ ਸਿੰਘ ਗੋਬਿੰਦਗੜ੍ਹ ਹਾਕਮ ਚੰਦ ਬਾਜੇ ਕੇ ਪ੍ਰਸ਼ੋਤਮ ਕੁਮਾਰ ਬੌਬੀ ਸ਼ਰੀੰਹ ਵਾਲਾ ਆਦਿ ਕਿਸਾਨ ਹਾਜ਼ਰ ਸਨ 

Related Articles

Back to top button