Ferozepur News

ਬਿਜਲੀ ਕਰਮਚਾਰੀ ਨੇ ਥਰਮਲ ਪਲਾਟਾਂ ਦੇ ਬੰਦ ਕਰਨ ਦੇ ਫੈਸਲਾ ਦਾ ਕੀਤਾ ਵਿਰੋਧ

ਗੁਰੂਹਰਸਹਾਏ, 25 ਦਸੰਬਰ (ਪਰਮਪਾਲ ਗੁਲਾਟੀ)- ਇੰਮਪਲਾਈਜ਼ ਜੁਆਇੰਟ ਫੋਰਮ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ਤੇ ਥਰਮਲ ਪਲਾਂਟ ਬਠਿੰਡਾ ਦੇ 4 ਯੂਨਿਟਾਂ ਤੇ ਰੋਪੜ ਥਰਮਲ ਪਲਾਂਟ ਦੇ 2 ਯੂਨਿਟਾਂ ਨੂੰ ਪੱਕੇ ਤੌਰ 'ਤੇ 1 ਜਨਵਰੀ 2018 ਤੋਂ ਬੰਦ ਕਰਨ ਦੇ ਵਿਰੋਧ ਵਿਚ ਸਥਾਨਕ ਦਫ਼ਤਰ ਦੇ ਗੇਟ ਤੇ ਰੋਸ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਾਥੀ ਸ਼ਿੰਗਾਰ ਚੰਦ ਡਿਵੀਜ਼ਨ ਪ੍ਰਧਾਨ ਨੇ ਕੀਤੀ। ਸਮੂਹ ਬਿਜਲੀ ਕਰਮਚਾਰੀਆਂ ਵਲੋਂ ਰੈਲੀ ਵਿਚ ਜੰਮ ਕੇ ਨਾਅਰੇਬਾਜੀ ਕਰਦਿਆ ਆਪਣਾ ਰੋਸ ਪ੍ਰਗਟ ਕੀਤਾ ਗਿਆ। ਰੈਲੀ ਵਿਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਥਰਮਲ ਬੰਦ ਕਰਨ ਨਾਲ ਮੁਲਾਜਮਾਂ ਅਤੇ ਲੋਕਾਂ ਵਿਚ ਕਾਫ਼ੀ ਗੁੱਸਾ ਹੈ ਅਤੇ ਉਹਨਾਂ ਨੇ ਥਰਮਲ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਅੱਗੇ ਦੱਸਿਆ ਕਿ 715 ਕਰੋੜ ਰੁਪਏ ਲਗਾ ਕੇ ਥਰਮਲਾਂ ਦਾ ਨਵੀਨੀਕਰਨ ਕੀਤਾ ਗਿਆ ਅਤੇ ਅਜੇ ਤੱਕ ਉਨ•ਾਂ ਥਰਮਲਾਂ ਦਾ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਅਤੇ ਕੰਪਨੀ ਮੁਤਾਬਿਕ 3-4 ਮਹੀਨੇ ਰਿਪੇਅਰ ਕਰਨ ਦਾ ਕੰਮ ਚੱਲ ਕੇ ਪੂਰਾ ਹੋਵੇਗਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਥਰਮਲਾਂ ਨੂੰ ਬੰਦ ਕਰਨ ਦਾ ਫੈਸਲਾ ਕਰਕੇ ਲੋਕਾਂ ਤੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ, ਜਦਕਿ ਨਵੇਂ ਬਣੇ ਥਰਮਲਾਂ ਤੋਂ ਅਜੇ ਵੀ ਇਹ ਥਰਮਲ ਘੱਟ ਰੇਟ ਤੇ ਬਿਜਲੀ ਪੈਦਾ ਕਰ ਰਿਹਾ ਹੈ। ਸਰਕਾਰ ਇਹਨਾਂ ਥਰਮਲਾਂ ਨੂੰ 1300 ਕਰੋੜ ਦਾ ਘਾਟਾ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪਰ ਅਸਲੀਅਤ ਇਸ ਤੋਂ ਵੱਖਰੀ ਹੈ ਕਿ 120 ਕਰੋੜ ਰੁਪਏ ਦਾ ਕੋਲਾ ਖਾ ਕੇ ਇੱਕ ਮਹੀਨੇ ਵਿਚ 3300 ਲੱਖ ਯੂਨਿਟ ਬਿਜਲੀ ਪੈਦਾ ਕਰ ਰਿਹਾ ਹੈ। ਸੋ ਬਿਜਲੀ 5 ਰੁਪਏ ਪ੍ਰਤੀ ਯੂਨਿਟ ਗਿਣਤੀ ਜਾਵੇ ਤਾਂ 165 ਕਰੋੜ ਤੋਂ ਉਪਰ ਦੀ ਬਿਜਲੀ ਬਣਦੀ ਹੈ ਤਾਂ ਫਿਰ ਦੱਸਿਆ ਜਾਵੇ ਕਿ ਥਰਮਲਾਂ ਦਾ ਘਾਟਾ ਕਿੱਥੇ ਹੈ ਪਰ ਸਰਕਾਰ ਸੋਲਰ ਪਲਾਟਾਂ ਤੋਂ ਬਿਜਲੀ 18 ਰੁਪਏ ਪ੍ਰਤੀ ਯੂਨਿਟ ਖਰੀਦ ਰਹੀ ਹੈ। ਇਸ ਰੈਲੀ ਦੌਰਾਨ ਸਾਥੀ ਸ਼ਿੰਗਾਰ ਚੰਦ, ਨਰੇਸ਼ ਸੇਠੀ, ਰਵਿੰਦਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਕੁਮਾਰ, ਜੋਗਿੰਦਰ ਸਿੰਘ, ਬਲਵੀਰ ਕੁਮਾਰ, ਬਲਕਾਰ ਚੰਦ, ਜਗਤ ਸਿੰਘ ਅਤੇ ਜੋਗਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਥਰਮਲਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ ਤਾਂ ਕਿ ਲੋਕਾਂ ਨੂੰ ਪ੍ਰਾਈਵੇਟ ਥਰਮਲਾਂ ਤੇ ਨਿਰਭਰ ਨਾ ਰਹਿਣਾ ਪਵੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ, ਜਿਸਦੀ ਪੂਰੀ ਪੰਜਾਬ ਸਰਕਾਰ ਦੀ ਹੋਵੇਗੀ।

Related Articles

Back to top button