Ferozepur News

ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਕਣਕ ਮੰਗਵਾਉਣ ਦਾ ਫੈਸਲਾ ਕਿਸਾਨ ਵਿਰੋਧੀ ਹੈ: ਲੱਖੋਵਾਲ

ਫਾਜ਼ਿਲਕਾ, 17 ਫਰਵਰੀ (ਵਿਨੀਤ ਅਰੋੜਾ): ਭਾਰਤੀ ਕਿਸਾਨ ਯੂਨੀਅਨ ਲੱਖੋਂਵਾਲ ਦੇ ਪ੍ਰਦੇਸ਼ ਪ੍ਰਧਾਨ ਅਜ਼ਮੇਰ ਸਿੰਘ ਲੱਖੋਵਾਲ ਅਤੇ ਉਨਾਂ ਦੇ ਸਹਿਯੋਗੀਆਂ ਵੱਲੋਂ ਰਾਜ ਵਿਚ ਕਿਸਾਨਾਂ ਨੂੰ ਉਨਾਂ ਦੀਆਂ ਮੰਗਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿਚ ਅੱਜ ਫਾਜ਼ਿਲਕਾ ਦੀ ਮਾਰਕੀਟ ਕਮੇਟੀ ਦਫ਼ਤਰ ਵਿਚ ਸ਼੍ਰੀ ਲਖੋਵਾਲ ਨੇ ਪਹਿਲਾਂ ਕਿਸਾਨਾਂ ਨੂੰ ਸੰਬੋਧਤ ਕੀਤਾ। ਜਿਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਵਿਚ ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਕਣਕ ਮੰਗਵਾਉਣ ਦਾ ਫੈਸਲਾ ਨਾ ਸਿਰਫ਼ ਕਿਸਾਨ ਵਿਰੋਧੀ ਹੈ ਸਗੋਂ ਰਾਸ਼ਟਰ ਹਿੱਤਾ ਦੇ ਖਿਲਾਫ਼ ਹੈ, ਕਿਉਂਕਿ ਕੋਈ ਵੀ ਚੀਜ਼ ਜਿਸਦਾ ਦੇਸ਼ ਦੀ ਦੇਸ਼ ਵਿਚ ਪੂਰੀ ਪੈਦਾਵਾਰ ਹੁੰਦੀ ਹੈ ਉਸ ਚੀਜ਼ ਨੂੰ ਬਾਹਰ ਤੋਂ ਮੰਗਵਾਉਣਾ ਦੇਸ਼ ਦੀ ਅਰਥ ਵਿਵਸਥਾ ਤੇ ਗਲਤ ਅਸਰ ਪਾਉਂਦਾ ਹੈ। ਇਸ ਕਿਸਾਨ ਵਿਰੋਧੀ ਫੈਸਲੇ ਨਾਲ ਦੇਸ਼ ਦੀ ਅਨਾਜ਼ ਸੁਰੱਖਿਆ ਅਤੇ ਆਤਮ ਨਿਰਭਰਤਾ ਖ਼ਤਮ ਹੋ ਜਾਵੇਗੀ। ਉਨਾਂ ਕਿਹਾ ਕਿ ਦੇਸ ਵਿਚ ਸਰਸੋਂ, ਨਾਰੀਅਲ, ਸੋਇਆਬੀਨ, ਸੂਰਜਮੁੱਖੀ ਫਸਲਾਂ ਦੇ ਸਮਰਥਨ ਮੁੱਲ ਜ਼ਰੂਰਤ ਮੁਤਾਬਕ ਮੁਹੱਈਆ ਨਹੀਂ ਹਨ। ਇਸ ਲਈ ਦੇਸ਼ ਇਨਾਂ ਚੀਜ਼ਾਂ ਦੇ ਲਈ ਵਿਦੇਸ਼ਾਂ ਤੇ ਨਿਰਭਰ ਹੈ। ਉਨਾਂ ਕਿਹਾ ਕਿ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਦੇ ਕਾਰਨ ਹੀ ਤਲ ਬੀਜ ਪੈਦਾ ਕਰਨ ਵਾਲੇ ਕਿਸਾਨ ਇਨਾਂ ਦੀ ਖੇਤੀ ਛੱਡਣ ਲਈ ਮਜ਼ਬੂਰ ਹੋ ਰਿਹਾ ਹੈ।
ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਅਨਾਜ਼ ਦੇ ਨਿਰਯਾਤ ਦਾ ਫੈਸਲਾ ਵਾਪਸ ਨਾ ਲਿਆ ਤਾਂ ਦੇਸ਼ ਫਿਰ ਵਿਕਸਤ ਦੇਸ਼ਾਂ ਤੋਂ ਅਨਾਜ਼ ਮੰਗਵਾਉਣ ਤੇ ਮਜ਼ਬੂਰ ਹੋ ਜਾਵੇਗਾ।
ਸੂਬਾਈ ਪ੍ਰਧਾਨ ਨੇ ਕਿਹਾ ਕਿ ਭਾਰਤ ਜੋਕਿ ਦੁਨੀਆਂ ਵਿਚ ਦੂਸਰਾ ਖਾਣ ਪੀਣ ਪੀਣ ਵਾਲੀਆਂ ਵਸਤੂਆਂ ਪੈਦਾ ਕਰਨ ਵਾਲਾ ਦੇਸ਼ ਹੈ ਨੂੰ ਬਾਹਰ ਵੀ ਅਨਾਜ਼ ਮਿਲਣਾ ਮੁਸ਼ਕਲ ਹੋ ਜਾਵੇਗਾ। ਉਨਾਂ ਕਿਹਾ ਕਿ ਦੇਸ਼ ਵਿਚ ਕਣਕ ਦਾ ਪੂਰਾ ਸਟਾਫ਼ ਹੋਣ ਦੇ ਬਾਵਜੂਦ ਬਾਹਰ ਤੋਂ ਮੰਗਵਾਉਣ ਦਾ ਫੈਸਲਾ ਮੰਦਭਾਗਾ ਹੈ। ਸਸਤੀ ਕਣਕ ਮੰਗਾਉਣ ਦਾ ਜੋ ਤਰਕ ਦਿੱਤਾ ਜਾ ਰਿਹਾ ਹੈ ਉਹ ਠੀਕ ਨਹੀਂ ਕਿਉਂਕਿ ਵਿਕਸਤ ਦੇਸ਼ਾਂ ਵਿਚ ਕਿਸਾਨਾਂ ਨੂੰ ਕੈਸ ਵਿਚ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਬਿਨਾ ਵਿਆਜ ਕਰਜ਼ ਦਿੱੱਤੇ ਜਾ ਰਹੇ ਹਨ। ਇਸ ਕਾਰਨ ਉਨਾਂ ਦੇਸ਼ਾਂ ਦੇ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੈ ਜਦਕਿ ਸਾਡੇ ਦੇਸ਼ ਵਿਚ ਕਿਸਾਨਾਂ ਨੂੰ ਬਚਾਉਣ ਲਈ ਅਜਿਹੀ ਕੋਈ ਵਿਵਸਥਾ ਨਹੀਂ ਹੈ। ਜਿਸ ਕਾਰਨ ਸਾਡਾ ਕਿਸਾਨ ਉਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਨਾ ਹੀ ਨਹੀਂ ਦੇਸ਼ ਦੇ ਕਿਸਾਨਾਂ ਨੂੰ ਕਈ ਫਸਲਾਂ ਦੇ ਲਾਗਤ ਮੁੱਲ ਦੇ ਬਰਾਬਰ ਭਾਅ ਵੀ ਨਹੀਂ ਮਿਲ ਰਹੇ। ਜਿਸ ਕਾਰਨ ਕਿਸਾਨ ਆਪਣੀ ਫਸਲ ਸਸਤੀ ਵੇਚਣ ਲਈ ਮਜ਼ਬੂਰ ਹੋ ਰਿਹਾ ਹ। ਉਨਾਂ ਨੇ ਸਵਾਲ ਚੁੱਕਿਆ ਕਿ ਸਾਡੇ ਪ੍ਰਧਾਨਮੰਤਰੀ ਮੋਦੀ ਮੈਨ ਇਨ ਇੰਡੀਆ ਦਾ ਨਾਅਰਾ ਲਗਾ ਰਹੇ ਹਨ ਉੱਕੇ ਖੇਤਰ ਖੇਤਰ ਤੇ ਨਿਰਭਰ ਕਿਸਾਨਾਂ ਅਤੇ ਲੋਕਾਂ ਨੂੰ ਬਾਹਰੀ ਦੇਸ਼ਾਂ ਤੋਂ ਅਨਾਜ਼ ਮੰਗਵਾਕੇ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼੍ਰੀ ਲੱਖੋਵਾਲ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਤੇ ਵੱਧਦੇ ਕਰਜ਼ੇ ਦੇ ਬੋਝ ਕਾਰਨ ਦੇਸ਼ ਦੇ ਕਿਸਾਨ ਆਤਮ ਹੱਤਿਆਵਾਂ ਕਰਨ ਰਿਹਾ ਹੈ। ਉਨਾਂ ਕਿਸਾਨਾਂ ਨੂੰ ਕਿਹਾ ਕਿ ਏਕਤਾ ਵਿਚ ਹੀ ਤਾਕਤ ਹੁੰਦੀ ਹੈ। ਇੱਕ ਸਵਾਲ ਦੇ ਜਵਾਬ ਵਿਚ ਉਨਾਂ ਦੱਸਿਆ ਕਿ ਪਿਛਲੇ ਦਿਨੀਂ ਉਨਾਂ ਨੇ ਪ੍ਰੇਦਸ਼ ਦੇ ਸਾਰਿਆਂ 25 ਜ਼ਿਲਿਆਂ ਦੀ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਅਕਾਲੀ ਪਾਜਪਾ ਸਰਕਾਰ ਨੂੰ ਸਮਰਥਨ ਦਿੱਤਾ ਸੀ ਜਿਸਦਾ ਕੁਝ ਕਿਸਾਨ ਆਗੂਆਂ ਨੇ ਵਿਰੋਧ ਕੀਤਾ। ਉਨਾਂ ਕਿਹਾ ਕਿ ਉਨਾਂ ਨੂੰ ਅਤੇ ਯੂਨੀਅਨ ਦੇ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਪ੍ਰਦੂਮਨ ਬੇਗਾਂਵਾਲੀ ਨੂੰ ਹਟਾਉਣਾ ਗਲਤ ਹੈ ਕਿਉਂਕਿ ਉਨਾਂ ਨੂੰ ਰਾਜ ਦੇ ਡੈਲੀਗੈਟਾਂ ਨੇ ਚੁਣਿਆ ਹੈ। ਉਨਾਂ ਕਿਹਾ ਕਿ ਏਕਤਾ ਵਿਚ ਰਹਿਕੇ ਹੀ ਅਸੀਂ ਆਪਣੀਆਂ ਮੰਗਾਂ ਸਰਕਾਰ ਤੋਂ ਮਨਵਾ ਸਕਦੇ ਹਾਂ। ਉਨਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿਚ ਚੋਣ ਲੜਨ ਵਾਲੀਆਂ ਸਾਰੀਅਆਂ ਰਾਜਨੀਤਕਿ ਪਾਰਟੀਆਂ ਨੇ ਕਿਸਾਨਾਂ ਦੇ ਮੁੱਖ ਮਸਲੇ ਆਪਣੇ ਆਪਣੇ ਐਲਾਣ ਪੱਤਰਾਂ ਵਿਚ ਰਖੇ ਹਨ। ਇਹ ਸਭ ਕਿਸਾਨਾਂ ਦੀ ਏਕਤਾ ਕਾਰਨ ਹੀ ਹੋ ਸਕਿਆ ਹੈ। ਉਨਾਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਭੇਜਿਆ ਹੈ ਕਿ ਐਲਾਣ ਪੱਤਰ ਵਿਚ ਆਪਣੇ ਵਾਅਦੇ ਨਾ ਪੂਰੇ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਦੀ ਮਾਨਤਾ ਰੱਦ ਕੀਤੀ ਜਾਵੇ। ਉਨਾਂ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਹਨ ਕਿ ਪੁਰਾਣੇ ਸਾਰੇ ਕਰਜਿਆਂ ਨੂੰ ਮਾਫ਼ ਕੀਤਾ ਜਾਵੇ ਅਤੇ ਭਵਿੱਖ ਵਿਚ ਜੀਰੋ ਫੀਸਦੀ ਵਿਆਜ ਤੇ ਕਰਜ਼ ਦਿੱਤਾ ਜਾਵੇ ਤਾਕਿ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋ ਸਕੇ।
ਉੁਨਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਬੇਸਹਾਰਾ ਪਸੂਆਂ ਅਤੇ ਸਰਹੱਦ ਤੇ ਕੰਡੇਦਾਰ ਤਾਰ ਦੇ ਪਾਰ ਪਾਕਿਸਤਾਨੀ ਪਸੂ ਸਾਡੀਆਂ ਫਸਲਾਂ ਨੂੰ ਖਰਾਬ ਕਰ ਦਿੰਦੇ ਹਨ ਇਸ ਸਬੰਧੀ ਸਰਕਾਰ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਸਥਾਈ ਹੱਲ ਕੱਢੇ।
ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰਦੂਮਨ ਬੇਗਾਂਵਾਲੀ, ਸ਼ਿਵਤਾਰ ਸਿੰਘ ਬਰਾੜ, ਭੁਪਿੰਦਰ ਸਿੰਘ ਮਹੇਸ਼ਵਰੀ, ਹਰੀ ਸਿੰਘ, ਵਰਿੰਦਰ ਕੁਮਾਰ, ਰਜਿੰਦਰ ਕੁਮਾਰ, ਵਿਕਾਸ, ਦੀਪਕ, ਬਲਜਿੰਦਰ ਬੇਗਾਂਵਾਲੀ, ਅਭੈ ਸਿੰਘ, ਜਸਵੀਰ ਸਿੰਘ, ਕਾਬਲ ਸਿੰਘ, ਰਤਨ ਸਿੰਘ, ਪ੍ਰਸ਼ੋਤਮ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।
 

Related Articles

Back to top button