Ferozepur News

ਆਸ਼ਾ ਵਰਕਰ ਨੇ ਆਪਣੇ ਸਾਥੀਆਂ ਸਮੇਤ ਔਰਤ ਦੀ ਕੀਤੀ ਕੁੱਟਮਾਰ

cutmaarਫਿਰੋਜ਼ਪੁਰ 21 ਮਾਰਚ (ਏ. ਸੀ. ਚਾਵਲਾ) : ਫਿਰੋਜ਼ਪੁਰ ਸਥਿਤ ਕੋਠੀ ਰਾਏ ਸਾਹਿਬ ਵਿਖੇ ਇਕ ਔਰਤ ਵਲੋਂ ਆਸ਼ਾ ਵਰਕਰ ਕੋਲੋਂ ਪੈਸਿਆਂ ਦਾ ਹਿਸਾਬ ਮੰਗਣ ਤੇ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਆਸ਼ਾ ਵਰਕਰ ਸਮੇਤ 3 ਲੋਕਾਂ ਅਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ 452, 325 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਕੋਠੀ ਰਾਏ ਸਾਹਿਬ ਦੀ ਰਹਿਣ ਵਾਲੀ ਪ੍ਰਵੀਨ ਪਤਨੀ ਗੁਰਮੇਜ ਨੇ ਦੱਸਿਆ ਕਿ ਉਨ•ਾਂ ਵਲੋਂ ਆਸ਼ਾ ਵਰਕਰ ਰਜਨੀ ਪੁੱਤਰੀ ਦੀਪਾ ਕੋਲੋਂ ਪੈਸਿਆਂ ਦਾ ਹਿਸਾਬ ਮੰਗਿਆ। ਪ੍ਰਵੀਨ ਨੇ ਦੱਸਿਆ ਕਿ ਪੈਸਿਆ ਦਾ ਹਿਸਾਬ ਮੰਗਣ ਤੇ ਆਸ਼ਾ ਵਰਕਰ ਰਜਨੀ ਨੇ ਮਾਈਕਲ, ਬੱਬੂ ਪੱਤਰਾਨ ਕਸ਼ਮੀਰ ਸਿੰਘ ਅਤੇ 4-5 ਅਣਪਛਾਤਿਆਂ ਸਮੇਤ ਹਮਸਲਾਹ ਹੋ ਕੇ ਉਸ ਦੇ ਘਰ ਜਾ ਕੇ ਕੁੱਟਮਾਰ ਕੀਤੀ ਤੇ ਜ਼ਖਮੀਂ ਕਰ ਦਿੱਤਾ। ਪ੍ਰਵੀਨ ਨੇ ਦੱਸਿਆ ਕਿ ਉਨ•ਾਂ ਵਲੋਂ ਇਸ ਘਟਨਾ ਦੀ ਜਾਣਕਾਰੀ ਉਨ•ਾਂ ਨੇ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੂੰ ਦੇ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ•ਾਂ ਨੇ ਸ਼ਿਕਾਇਤਕਰਤਾ ਪ੍ਰਵੀਨ ਦੇ ਬਿਆਨਾਂ ਤੇ ਆਸ਼ਾ ਵਰਕਰ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Back to top button