Ferozepur News

ਸਵਿਫਟ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਵਿਚ 1 ਦੀ ਮੌਤ ; 6 ਜਖ਼ਮੀ 

ਗੁਰੂਹਰਸਹਾਏ, 11 ਨਵੰਬਰ (ਪਰਮਪਾਲ ਗੁਲਾਟੀ)- ਨਜ਼ਦੀਕੀ ਫਿਰੋਜ਼ਪੁਰ-ਫਾਜਿਲਕਾ ਜੀ.ਟੀ.ਰੋਡ ਤੇ ਸਥਿਤ ਪਿੰਡ ਸੈਦੇ ਕੇ ਮੋਹਨ ਵਿਖੇ ਅੱਜ ਦੇਰ ਸ਼ਾਮ ਇੱਕ ਸਵਿਫਟ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ 6 ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਦੁੱਲੇ ਕੇ ਨੱਥੂ ਵਾਲਾ ਦਾ ਇੱਕ ਪਰਿਵਾਰ ਆਪਣੀ ਸਵਿਫਟ ਕਾਰ ਨੰਬਰ ਡੀ.ਐਲ 9 ਸੀ.ਪੀ-6428 ਵਿਚ ਸਵਾਰ ਹੋ ਕੇ ਵਿਆਹ ਸਮਾਗਮ ਤੋਂ ਵਾਪਸ ਪਿੰਡ ਆ ਰਿਹਾ ਸੀ ਤਾਂ ਜਦੋਂ ਇਹ ਪਿੰਡ ਸੈਦੇ ਕੇ ਮੋਹਨ ਨਜ਼ਦੀਕ ਪੁੱਜੇ ਤਾਂ ਸਾਹਮਣੇ ਜਲਾਲਾਬਾਦ ਸਾਈਡ ਤੋਂ ਆ ਰਹੇ ਇੱਕ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ ਸਾਰੇ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ, ਜਿਨ•ਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਤੁਰੰਤ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲਿਆਂਦਾ ਗਿਆ, ਜਿੱਥੋਂ ਜਖ਼ਮੀਆਂ ਨੂੰ ਮੁਕਤਸਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਵਿਚ ਸ਼ਾਮ ਸਿੰਘ ਪੁੱਤਰ ਰਾਜ ਸਿੰਘ, ਬਗੀਚਾ ਸਿੰਘ ਪੁੱਤਰ ਤੇਜਾ ਸਿੰਘ, ਬਿਮਲਾ ਰਾਣੀ ਪਤਨੀ ਸ਼ਾਮ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ, ਰਾਜ ਸਿੰਘ ਪੁੱਤਰ ਤੇਜਾ ਸਿੰਘ, ਨਵਜੋਤ ਕੌਰ ਪੁੱਤਰੀ ਗੁਰਮੇਜ ਸਿੰਘ ਗੰਭੀਰ ਜਖ਼ਮੀ ਹੋ ਗਏ। ਹਾਦਸੇ ਵਿਚ ਗੰਭੀਰ ਜਖ਼ਮੀ ਪੰਜਾਬ ਪੁਲਸ ਮੁਲਾਜ਼ਮ ਸ਼ਾਮ ਸਿੰਘ (45 ਸਾਲ) ਦੀ ਮੌਤ ਹੋ ਗਈ, ਜਦਕਿ ਬਾਕੀ ਗੰਭੀਰ ਜਖ਼ਮੀ ਮੁਕਤਸਰ ਦੇ ਹਸਪਤਾਲ ਵਿਚ ਜੇਰੇ ਇਲਾਜ ਹਨ। 

Related Articles

Back to top button