Ferozepur News

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਨਵ-ਨਿਯੁਕਤ 26 ਪਟਵਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਨਵ-ਨਿਯੁਕਤ 26 ਪਟਵਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਡਿਪਟੀ ਕਮਿਸ਼ਨਰ ਨੇ ਨਵ-ਨਿਯੁਕਤ 26 ਪਟਵਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਫਿਰੋਜ਼ਪੁਰ, 20 ਸਤੰਬਰ 2023.

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਵੇਂ ਭਰਤੀ ਹੋਏ 26 ਪਟਵਾਰੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ।

ਡਿਪਟੀ ਕਮਿਸ਼ਨਰ ਨੇ ਨਵੇਂ ਭਰਤੀ ਹੋਏ ਸਾਰੇ ਪਟਵਾਰੀ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪਟਵਾਰੀ ਪ੍ਰਸ਼ਾਸ਼ਨ ਦਾ ਅਹਿਮ ਹਿੱਸਾ ਹੁੰਦੇ ਹਨ। ਉਨ੍ਹਾਂ ਸਾਰੇ ਪਟਵਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਮਿਹਨਤ ਨਾਲ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਡੇਢ ਸਾਲ ਦੀ ਟ੍ਰੇਨਿੰਗ ਦੌਰਾਨ ਬਹੁਤ ਕੁਝ ਨਵਾ ਸਿੱਖਣ ਨੂੰ ਮਿਲੇਗਾ ਇਸ ਲਈ ਪੂਰੀ ਲਗਨ ਨਾਲ ਟ੍ਰੇਨਿੰਗ ਕੀਤੀ ਜਾਵੇ ਕਿਉਂਕਿ ਇਸ ਟ੍ਰੇਨਿੰਗ ਵਿੱਚ ਜੋ ਕੁਝ ਸਿਖਾਇਆ ਜਾਵੇ ਉਹ ਪੂਰੀ ਡਿਊਟੀ ਦੌਰਾਨ ਤੁਹਾਡੇ ਕੰਮ ਆਵੇਗਾ।

ਇਸ ਮੌਕੇ ਐਸ.ਡੀ.ਐਮ. ਜ਼ੀਰਾ ਸ. ਗਗਨਦੀਪ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਗੁਰਮੀਤ ਸਿੰਘ, ਡੀ.ਐਸ.ਪੀ. ਸ੍ਰੀ ਗੁਰਦੀਪ ਸਿੰਘ, ਸ੍ਰੀ ਬੂਟਾ ਸਿੰਘ ਕਾਨੂੰਗੋ, ਸਦਰ ਕਾਨੂੰਗੋ ਸ੍ਰੀ ਵਤਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button