Ferozepur News

ਛੇਵੇਂ ਵਿਸ਼ਵ ਕਬੱਡੀ ਕੱਪ ਦੇ ਕਾਂਸੀ ਤਮਗੇ ਲਈ ਮੈਚ 27 ਨਵੰਬਰ ਨੂੰ ਫਿਰੋਜ਼ਪੁਰ ਵਿਖੇ ਹੋਣਗੇ—ਡਿਪਟੀ ਕਮਿਸ਼ਨਰ

kabaddi world cupਫਿਰੋਜ਼ਪੁਰ 5 ਅਕਤੂਬਰ (ਏ.ਸੀ.ਚਾਵਲਾ) ਛੇਵੇਂ ਵਿਸ਼ਵ ਕਬੱਡੀ ਕੱਪ 2015 ਲਈ ਔਰਤਾਂ ਅਤੇ ਮਰਦਾਂ ਦੇ ਬਰਾਂਊਜ ਮੈਡਲ ਲਈ ਮੈਚ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ 27 ਨਵੰਬਰ 2015 ਨੂੰ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆਂ ਕਿ  ਮਰਦਾ ਅਤੇ ਔਰਤਾਂ ਦੀਆਂ ਟੀਮਾਂ ਦੇ ਦੂਸਰੇ ਵਰਲਡ ਕੱਪ ਕਬੱਡੀ 2011 ਦੇ ਫਿਰੋਜ਼ਪੁਰ ਵਿਖੇ ਹੋਏ ਮੈਚ ਬੇਹੱਦ ਕਾਮਯਾਬੀ ਨਾਲ ਨੇਪਰੇ ਚੜ•ਨ ਤੋਂ ਬਾਅਦ ਸ਼੍ਰੀ ਕਮਲ ਸ਼ਰਮਾ ਪ੍ਰਧਾਨ ਬੀ.ਜੇ.ਪੀ ਪੰਜਾਬ ਦੇ ਯਤਨਾਂ ਸਦਕਾ ਛੇਵੇਂ ਵਰਲਡ ਕਬੱਡੀ ਕੱਪ-2015 ਦੇ ਮੈਚਾਂ ਦਾ ਆਯੋਜਨ ਫਿਰੋਜ਼ਪੁਰ ਵਿਖੇ ਕਰਵਾਇਆ ਜਾ ਰਿਹਾ ਹੈ।  ਉਨ•ਾਂ ਦੱਸਿਆ ਕਿ ਫਿਰੋਜ਼ਪੁਰ ਵਿਖੇ ਹੋਣ ਵਾਲੇ ਮੈਚਾਂ ਦੇ ਸਮੇਂ ਤੋਂ ਪਹਿਲਾ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।

Related Articles

Back to top button