Ferozepur News

ਕਿਸਾਨਾਂ/ਆੜ•ਤੀਆਂ ਨੂੰ ਖਰੀਦ ਕੀਤੀ ਕਣਕ ਦੀ  884.45 ਕਰੋੜ ਦੀ ਅਦਾਇਗੀ ਕੀਤੀ– ਖਰਬੰਦਾ

S.D.P.S KHARBANDAਫ਼ਿਰੋਜ਼ਪੁਰ 17 ਮਈ  (ਏ. ਸੀ. ਚਾਵਲਾ) ਫ਼ਿਰੋਜ਼ਪੁਰ ਜ਼ਿਲੇ• ਵਿਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਮੰਡੀਆਂ ਵਿਚ ਪਹੁੰਚੀ  6 ਲੱਖ 78 ਹਜ਼ਾਰ 127 ਮੀਟਰਿਕ ਟਨ  ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਖ਼ਰੀਦੀ ਗਈ ਕਣਕ ਦੀ 884.45 ਕਰੋੜ (91ਪ੍ਰਤੀਸ਼ਤ) ਦੀ ਅਦਾਇਗੀ ਆੜ•ਤੀਆਂ/ਕਿਸਾਨਾਂ ਨੂੰ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਵਿਚੋਂ ਪਨਗ੍ਰੇਨ ਵੱਲੋਂ 1 ਲੱਖ 41 ਹਜ਼ਾਰ 432 ਮੀਟਰਿਕ ਟਨ, ਮਾਰਕਫੈੱਡ ਵੱਲੋਂ 1 ਲੱਖ 22 ਹਜ਼ਾਰ 519 ਮੀਟਰਿਕ ਟਨ, ਪਨਸਪ ਵੱਲੋਂ 1 ਲੱਖ 17 ਹਜ਼ਾਰ 587 ਮੀਟਰਿਕ ਟਨ, ਪੰਜਾਬ ਵੇਅਰ ਹਾਊਸ ਵੱਲੋਂ 89927 ਮੀਟਰਿਕ ਟਨ, ਪੰਜਾਬ ਐਗਰੋ ਵੱਲੋਂ 63 ਹਜ਼ਾਰ 459 ਮੀਟਰਿਕ ਟਨ, ਐਫ.ਸੀ.ਆਈ. ਵੱਲੋਂ 1 ਲੱਖ 22 ਹਜ਼ਾਰ 386 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 4 ਹਜ਼ਾਰ 945 ਮੀਟਰਿਕ ਟਨ  ਅਤੇ ਸਟੇਟ ਪੂਲ ਵਿਚ 15872 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ•ਾਂ ਦੱਸਿਆ ਕਿ ਹੁਣ ਤੱਕ ਜ਼ਿਲ•ੇ ਦੀਆਂ ਮੰਡੀਆਂ ਵਿਚੋਂ 6 ਲੱਖ 09 ਹਜ਼ਾਰ 683 ਮੀਟਰਿਕ ਟਨ (90ਪ੍ਰਤੀਸ਼ਤ)ਕਣਕ ਦੀ ਲਿਫ਼ਟਿੰਗ ਕਰਵਾਈ ਜਾ ਚੁੱਕੀ ਹੈ।

Related Articles

Back to top button