Ferozepur News

ਕਾਗਰਸ ਸਰਕਾਰ ਚੋਂਣ ਮੈਨੀਫੈਸਟੋ ਵਿਚ ਕੀਤਾ ਵਾਅਦਾ ਪੂਰਾ ਕਰੋ ਸਾਡੀਆ ਸੇਵਾਵਾਂ ਤੁਰੰਤ ਰੈਗੂਲਰ ਕਰੋ: ਆਗੂ

“ਟਿਫਿਨ 'ਚ ਨਹੀ ਹੈ ਰੋਟੀ ਕਾਗਰਸ ਤੇਰੀ ਨੀਅਤ ਖੋਟੀ“
ਤਨਖਾਹਾਂ ਨਾ ਮਿਲਣ ਦੇ ਰੋਸ ਚ' ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਘਰ ਖਾਲੀ ਟਿਫਿਨ/ਬਰਤਨ ਲੈ ਕੇ ਰੋਟੀ ਮੰਗੀ

ਮਿਤੀ 06 ਜੂਨ 2017 (ਫਿਰੋਜ਼ਪੁਰ) ਪਿਛਲੀ ਸਰਕਾਰ ਦੋਰਾਨ ਆਮ ਲੋਕਾਂ ਅਤੇ ਮੁਲਾਜ਼ਮਾਂ ਨੂੰ ਉਨ•ਾ ਦੇ ਬਣਦੇ ਹੱਕ ਨਾ ਦੇਣ ਤੇ ਸਰਕਾਰ ਨੂੰ ਯਾਦ ਕਰਵਾਉਣ ਵਾਲੀ ਕਾਗਰਸ ਸਰਕਾਰ ਨੂੰ ਹੁਣ ਆਪਣੇ ਰਾਜ਼ ਵਿਚ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ ਕਿਉਕਿ ਕਾਗਰਸ ਨੂੰ ਸੱਤਾ ਵਿਚ ਆਏ ਨੂੰ ਤਕਰੀਬਨ 3 ਮਹੀਨੇ ਹੋ ਗਏ ਹਨ ਪ੍ਰੰਤੂ ਸੂਬੇ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤਨਖਾਹ ਨਹੀ ਦਿੱਤੀ ਜਾ ਰਹੀ।
ਪ੍ਰੈਸ ਬਿਆਨ ਦਿੰਦੇ ਹੋਏ ਜ਼ਿਲ•ਾ ਪ੍ਰਧਾਨ ਜਨਕ ਸਿੰਘ ਅਤੇ ਪ੍ਰੈਸ ਸਕੱਤਰ ਦਵਿੰਦਰ ਤਲਵਾੜ ਨੇ ਕਿਹਾ ਕਿ ਚੰਗਾਂ ਸਾਸ਼ਨ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਰਾਜ਼ ਵਿਚ ਮੁਲਾਜ਼ਮਾਂ ਨੂੰ ਆਪਣੀਆ ਤਨਖਾਹਾਂ ਲੈਣ ਲਈ ਸੜਕਾਂ ਤੇ ਆਉਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।ਕੇਂਦਰ ਸਰਕਾਰ ਵੱਲੋਂ 2017-18 ਦਾ ਬਜ਼ਟ ਮਨਜ਼ੂਰ ਹੋਣ ਦੇ ਬਾਵਜੂਦ ਮੁਲਾਜ਼ਮਾ ਨੂੰ ਤਨਖਾਹਾਂ ਨਹੀ ਦਿੱਤੀਆ ਜਾ ਰਹੀਆ।
ਸੂਬਾ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਕਾਗਰਸ ਵੱਲੋਂ ਵੋਟਾ ਤੋਂ ਪਹਿਲਾਂ ਵਜ਼ਾਰਤ ਵਿਚ ਆਉਣ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਰਕਾਰ ਨੇ ਹੁਣ ਇਸ ਮੁੱਦੇ ਤੇ ਚੁੱਪੀ ਵੱਟ ਲਈ ਹੈ ਉਨ•ਾਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਰੈਗੂਲਰ ਤਾਂ ਕੀ ਕਰਨਾ ਹੈ ਉਨ•ਾਂ ਨੂੰ ਜੋ ਤਨਖਾਹਾਂ ਮਿਲ ਰਹੀਆ ਸਨ ਉਹ ਵੀ ਸਰਕਾਰ ਨੇ ਰੋਕੀਆ ਹੋਈਆ ਹਨ।ਉਨ•ਾਂ ਕਿਹਾ ਕਿ 4 ਮਹੀਨਿਆ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣਾ ਬਹੁਤ ਮੰਦਭਾਗਾ ਹੈ। ਆਗੂਆ ਨੇ ਕਿਹਾ ਕਿ 9 ਮਈ ਨੂੰ ਮੁੱਖ ਸਕੱਤਰ ਪੰਜਾਬ ਸ਼੍ਰੀ ਕਰਨ ਅਵਤਾਰ ਸਿੰਘ ਜੀ ਨਾਲ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੀ ਪੈਨਲ ਮੀਟਿੰਗ ਹੋਈ ਜਿਸ ਦੋਰਾਨ ਉਨਾਂ• ਵੱਲੋਂ ਜਲਦ ਹੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਅੱਜ ਤੱਕ ਕੋਈ ਮੀਟਿੰਗ ਦਾ ਸੱਦਾ ਨਹੀ ਆਿÂਆ।
ਉਨ•ਾ ਕਿਹਾ ਕਿ ਤਨਖਾਹਾਂ ਨਾ ਮਿਲਣ ਕਰਕੇ ਪਰਿਵਾਰਾਂ ਦਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਜ਼ਿਆਦਾਤਰ ਮੁਲਾਜ਼ਮ ਤਾਂ ਮੋਟੀ ਵਿਆਜ਼ ਦਰ ਤੇ ਕਰਜ਼ਾ ਚੁੱਕਣ ਨੂੰ ਵੀ ਮਜਬੂਰ ਹੋ ਗਏ ਹਨ।ਉਨ•ਾਂ ਕਿਹਾ ਕਿ ਜੇਕਰ ਮੋਜੂਦਾ ਸਮੇਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਰਕਾਰ ਤਨਖਾਹਾਂ ਨਹੀ ਦੇ ਸਕਦੀ ਤਾਂ ਸਰਕਾਰ ਹੋਰ ਵੱਡੇ ਵੱਡੇ ਵਿਕਾਸ ਦੇ ਦਾਅਵੇ ਅਤੇ ਘਰ ਘਰ ਨੋਕਰੀ ਦੇ ਕੀਤੇ ਵਾਅਦੇ ਨੂੰ ਕਿਵੇ ਪੂਰਾ ਕਰੇਗੀ ।ਆਗੂਆ ਨੇ ਕਿਹਾ ਕਿ ਕਾਗਰਸ ਸਰਕਾਰ ਮੁਲਾਜ਼ਮਾਂ ਨੂੰ ਸੜਕਾਂ ਤੇ ਆ ਕੇ ਸਘੰਰਸ਼ ਕਰਨ ਨੂੰ ਮਜਬੂਰ ਕਰ ਰਹੀ ਹੈ। ਆਗੂਆ ਨੇ ਕਿਹਾ ਕਿ ਤਨਖਾਹਾਂ ਨਾ ਮਿਲਣ ਕਰਕੇ ਮੁਲਾਜ਼ਮ ਰੋਟੀ ਖਾਣ ਤੋਂ ਵੀ ਔਖੇ ਹੋਏ ਹਨ। ਆਗੂਆ ਨੇ ਕਿਹਾ ਕਿ ਉਹ ਹੁਣ ਤੱਕ ਵਿੱਤ ਮੰਤਰੀ, ਵੱਖ ਵੱਖ ਵਿਧਾਇਕਾਂ ਤੇ ਹਰ ਇਕ ਅਫਸਰ ਨੂੰ ਮਿਲ ਕੇ ਇਸ ਬਾਬਤ ਗੱਲ ਕਰ ਚੁੱਕੇ ਹਨ ਪ੍ਰੰਤੂ ਕੋਈ ਹੱਲ ਨਹੀ ਹੋਇਆ ਇਸ ਕਰਕੇ ਮਜਬੂਰਨ ਮੁਲਾਜ਼ਮਾਂ ਨੂੰ ਸਘੰਰਸ਼ ਫਿਰ ਤੋਂ ਕਰਨਾ ਪੈ ਰਿਹਾ ਹੈ।ਅੱਜ ਰੋਸ ਵਜੋਂ ਜ਼ਿਲ•ੇ ਦੇ ਸਰਵ ਸਿੱਖਿਆ ਅਭਿਆਨ ਦੇ ਦਫਤਰੀ ਮੁਲਾਜ਼ਮਾਂ ਵੱਲੋਂ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਦੇ ਘਰ ਖਾਲੀ ਬਰਤਨ ਲੈ ਕੇ ਰੋਟੀ ਮੰਗਣ ਆਉਣਾ ਪਿਆ।ਆਗੂਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪ ਖੁਦ ਮੁਲਾਜ਼ਮਾਂ ਦੇ ਤਨਖਾਹ ਅਤੇ ਰੈਗੂਲਰ ਦੇ ਮਸਲੇ ਚੋ ਨਿੱਜੀ ਦਖਲ ਦੇ ਕੇ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸਮੂਹ ਵਿਭਾਗਾਂ ਦੇ ਮੁਲਾਜ਼ਮ ਇਕੱਠੇ ਹੋ ਕੇ ਵੱਡਾ ਸਘੰਰਸ਼ ਕਰਨ ਨੂੰ ਮਜਬੂਰ ਹੋਣਗੇ ਜਿਸ ਦੀ ਸੰਪੂਰਨ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

Related Articles

Back to top button