Ferozepur News

ੇਕਲ ਅਭਿਆਨ ਦਾ ਪੰਜਾਬ ਪ੍ਰਭਾਗ ਦਾ ਅਭਿਆਸ ਵਰਗ ਸੰਪਨ

ਫਾਜ਼ਿਲਕਾ, 16 ਫਰਵਰੀ (ਵਿਨੀਤ ਅਰੋੜਾ): ਸਮਾਜਿਕ ਕੰਮਾਂ ਵਿਚ ਅਗਾਂਹਵਧੂ ਅੰਤਰਰਾਸ਼ਟਰੀ ਸੰਸਥਾ ਏਕਲ ਅਭਿਆਨ ਸੰਮਤੀ ਵੱਲੋਂ ਮਾਨਵ ਕਲਿਆਣ ਸਭਾ ਫਾਜ਼ਿਲਕਾ ਦੇ ਵੇਹੜੇ ਵਿਚ ਇੱਕ ਹਫ਼ਤੇ ਲਈ ਲਗਾਇਆ ਗਿਆ ਪ੍ਰਭਾਗ ਅਭਿਆਸ ਵਰਗ ਅੱਜ ਸੰਪਨ ਹੋ ਗਿਆ।
ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਸਮਾਜਸੇਵੀ ਬਜਰੰਗ ਲਾਲ ਗੁਪਤਾ, ਬੀਐਸਐਫ ਦੀ 129 ਬਟਾਲੀਅਨ ਦੇ ਸੈਕਿੰਡ ਕਮਾਨ ਅਧਿਕਾਰੀ ਰਣਜੀਤ ਸਿੰਘ ਨੇ ਦੀਪ ਜਗਾਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਜਾਣਕਾਰੀ ਦਿੰਦੇ ਹੋਏ ਏਕਲ ਅਭਿਆਨ ਦੇ ਪ੍ਰਾਖੰਡ ਇੰਚਾਰਜ਼ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਤੋਂ ਆਏ 218 ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਜੋ ਅੱਗੇ ਆਚਾਰੀਆ ਨੂੰ ਤਿਆਰ ਕਰਕੇ ਪਿੰਡਾਂ ਵਿਚ ਏਕਲ ਵਿਦਿਆਲਯ ਵਿਚ ਬੱਚਿਆਂ ਨੂੰ ਸ਼ਾਮ ਦੇ ਸਮੇਂ ਸਮਾਜਿਕ, ਦੇਸ਼ ਭਗਤੀ ਦੇ ਨਾਲ ਨਾਲ ਕਿਸਾਨਾਂ ਨੂੰ ਜੈਵਿਕ ਖੇਤੀ, ਔਰਤਾਂ ਨੂੰ ਆਰੋਗਿਆ ਸਿੱਖਿਆ ਦੇਕੇ ਸਰਹੱਦੀ ਪਿੰਡਾਂ ਨੂੰ ਹੋਰ ਮਜ਼ਬੂਤ ਕਰਨਗੇ।
ਇਸ ਮੌਕੇ ਵਰਕਰਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਕੈਂਪ ਦੌਰਾਨ ਪ੍ਰਾਪਤ ਹੋਏ ਅਨੁਭਵ ਦੱਸੇ। ਬੀਐਸਐਫ ਦੇ ਅਧਿਕਾਰੀ ਰਣਜੀਤ ਸਿੰਘ ਨੇ ਸੰਬੋਧਤ ਕਰਦੇ ਹੋਏ ਕਿਹਾ ਕਿ ਬੀਐਸਐਫ ਸਰਹੱਦ ਦੀ ਰੱਖਿਆ ਦੇ ਨਾਲ ਨਾਲ ਸਰਹੱਦੀ ਪਿੰਡਾਂ ਵਿਚ ਹਰ ਕੰਮ ਵਿਚ ਅੱਗੇ ਰਹਿੰਦੀ ਹੈ। ਬੀਐਸਐਫ ਵੱਲੌਂ ਸਵੀਕਸ ਐਕਸ਼ਨ ਅਭਿਆਨ ਤਹਿਤ ਸਰਹੱਦੀ ਨੋਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਵੱਲ ਉਤਸਾਹਤ ਕਰਨ ਲਈ ਖੇਡਾਂ ਦਾ ਸਮਾਨ ਦਿੱਤਾ ਜਾ ਰਿਹਾ ਹੈ। ਉੱਥੇ ਸਕੂਲੀ ਬੱਚਿਆਂ ਲਈ ਸਟੇਸ਼ਨਰੀ ਵੀ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਦੀ ਸਿਹਤ ਦੀ ਜਾਂਚ ਲਈ ਕੈਂਪ ਵੀ ਲਗਾਏ ਜਾਂਦੇ ਹਨ। ਬਜਰੰਗ ਲਾਲ ਗੁਪਤਾ ਨੇ ਦੱਸਿਆ ਕਿ ਅਸੀਂ ਆਪਣੀ ਧਰਤੀ ਮਾਤਾ ਨੂੰ ਰਸਾਈਨਿਗ ਖਾਦਾਂ ਅਤੇ ਵੱਖ ਵੱਖ ਖਤਰਨਾਕ ਕੀਟਨਾਸ਼ਕ ਦਵਾਈਆਂ ਪਜਾਕੇ ਮਾਂ ਨੂੰ ਜਹਿਰ ਪਿਆ ਰਹੇ ਹਾਂ। ਜੇਕਰ ਧਰਤੀ ਮਾਤਾ ਕਮਜ਼ੋਰ ਹੋ ਗਈ ਤਾਂ ਅਸੀਂ ਵੀ ਕਮਜ਼ੋਰ ਹੋਵਾਂਗੇ ਅਤੇ ਬਿਮਾਰੀਆਂ ਵੱਧਣਗੀਆਂ। ਉਨ੍ਹਾਂ ਦੱਸਿਆ ਕਿ ਜੈਵਿਕ ਖਾਦ ਨਾਲ ਜੈਵਿਕ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਅਭਿਆਨ ਚਲਾਏ ਹੋਏ ਹਨ। ਜਿਸ ਨਾਲ ਚੰਗੇ ਇਲਾਜ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕੇ।
ੋਇਸ ਮੌਕੇ ਜੰਮੂ ਤੋਂ ਆਏ ਏਕਲ ਧਿਕਾਰੀ ਪ੍ਰਹਲਾਦ ਰਾਏ, ਸਿੱਖਿਆ ਮਾਹਿਰ ਅਸ਼ੋਕ ਮੋਂਗਾ, ਵਿਜੈ ਮੋਂਗਾ, ਸਮਾਜਸੇਵਕ ਮਹੇਸ਼ ਨਾਗਪਾਲ ਨੇ ਵੀ ਆਪਣੇ ਵਿਚਾਰ ਰਖੇ।
ਸਮਾਗਮ ਦੀ ਸਮਾਪਤੀ ਵਿਚ ਮਾਨਵ ਕਲਿਆਣ ਸਭਾ ਦੇ ਪ੍ਰਧਾਨ ਸਰੋਜ ਥਿਰਾਨੀ, ਆਸ਼ਾ ਨਾਗਪਾਲ, ਏਕਲ ਸੰਸਥਾ ਦੇ ਅਹੁੱਦੇਦਾਰ ਸੁਸ਼ੀਲ ਗਿਲਹੋਤਰਾ, ਜੰਗੀਰ ਸਿੰਘ ਘੋਗਾ, ਮੁਖਤਿਆਰ ਸਿੰਘ, ਨਿਰਮਲ ਰਾਣੀ ਨੇ ਹੋਰਨਾਂ ਮਹਿਮਾਨਾਂ ਦੇ ਨਾਲ ਮਿਲਕੇ ਵਰਕਰਾਂ ਨੂੰ ਸਨਮਾਨਿਤ ਕੀਤਾ।
 

Related Articles

Check Also
Close
Back to top button