Ferozepur News

ਕਲਾਪੀਠ (ਰਜਿ:) ਵੱਲੋਂ ਪੁਸਤਕ ਲੋਕ ਅਰਪਣ ਅਤੇ ਅਨਿਲ ਆਦਮ ਯਾਦਗਾਰੀ ਸਮਾਗਮ – 21 ਅਪ੍ਰੈਲ

ਕਲਾਪੀਠ (ਰਜਿ:) ਵੱਲੋਂ ਪੁਸਤਕ ਲੋਕ ਅਰਪਣ ਅਤੇ ਅਨਿਲ ਆਦਮ ਯਾਦਗਾਰੀ ਸਮਾਗਮ - 21 ਅਪ੍ਰੈਲ
ਕਲਾਪੀਠ (ਰਜਿ:) ਵੱਲੋਂ ਪੁਸਤਕ ਲੋਕ ਅਰਪਣ ਅਤੇ ਅਨਿਲ ਆਦਮ ਯਾਦਗਾਰੀ ਸਮਾਗਮ – 21 ਅਪ੍ਰੈਲ
ਫ਼ਿਰੋਜ਼ਪੁਰ, 9-4-2024:  ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਵੱਲੋਂ ਪੰਜਾਬੀ ਦੇ ਮਰਹੂਮ ਸ਼ਾਇਰ ਅਨਿਲ ਆਦਮ ਦੀ ਵਿੱਚ ਇੱਕ  ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।  ਇਸ ਸਮਾਗਮ ਵਿੱਚ ਅਨਿਲ ਆਦਮ ਦੀ ਨਵੀਂ ਛਪੀ ਕਾਵਿ ਕਿਤਾਬ ” 26 ਸਾਲ ਬਾਅਦ ”  ਲੋਕ ਅਰਪਿਤ ਕੀਤੀ ਜਾਵੇਗੀ।
21 ਅਪ੍ਰੈਲ ਦਿਨ ਐਤਵਾਰ ਸਵੇਰੇ ਸਾਢੇ ਦਸ ਵਜੇ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਕਰਵਾਏ ਜਾ ਰਹੇ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਆਲੋਚਕ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ ਕਰਨਗੇ ਜਦੋਂਕਿ ਮੁੱਖ ਮਹਿਮਾਨ ਸਾਹਿਤ ਅਕੈਡਮੀ ਸਨਮਾਨ ਪ੍ਰਾਪਤ ਸ਼ਾਇਰ ਸਵਰਨਜੀਤ ਸਵੀ ਹੋਣਗੇ। ਉੱਘੇ ਸ਼ਾਇਰ ਅਤੇ ਆਲੋਚਕ ਹਰਵਿੰਦਰ ਭੰਡਾਲ ਅਤੇ ਮਨਜੀਤ ਪੁਰੀ ਇਸ ਪੁਸਤਕ ਬਾਰੇ ਪੇਪਰ ਪੜ੍ਹਨਗੇ।
 ਪ੍ਰੋ.ਗੁਰਤੇਜ ਕੋਹਾਰਵਾਲਾ ਅਨਿਲ ਆਦਮ ਦੀਆਂ ਕਵਿਤਾਵਾਂ ਦਾ ਪਾਠ ਕਰਨਗੇ। ਪ੍ਰੋ.ਜਸਪਾਲ ਘਈ , ਗੁਰਮੀਤ ਕੜਿਆਲਵੀ , ਪ੍ਰੋ ਕੁਲਦੀਪ , ਸੱਤਪਾਲ ਭੀਖੀ, ਉਮ ਪ੍ਰਕਾਸ਼ ਸਰੋਏ ਅਨਿਲ ਆਦਮ ਦੀ ਸਖ਼ਸ਼ੀਅਤ ਅਤੇ ਉਸ ਨਾਲ ਜੁੜੀਆਂ ਆਪਣੀਆਂ ਯਾਦਾਂ ਬਾਰੇ ਵਿਚਾਰ ਰੱਖਣਗੇ। ਆਏ ਮਹਿਮਾਨਾਂ ਦਾ ਸੁਆਗਤ ਡਾ.ਪਰਮਵੀਰ ਗੋਂਦਾਰਾ ਅਤੇ ਧੰਨਵਾਦ ਡਾ. ਜਗਦੀਪ ਸਿੰਘ ਸੰਧੂ ਕਰਨਗੇ। ਸਮੁੱਚੇ ਸਮਾਗਮ ਦਾ ਸੰਚਾਲਨ ਨੌਜਵਾਨ ਆਲੋਚਕ ਅਤੇ ਅਨੁਵਾਦਕ ਸੁਖਜਿੰਦਰ ਕਰਨਗੇ।
ਕਲਾਪੀਠ ਦੇ ਮੈਂਬਰਾਂ ਰਾਜੀਵ ਖ਼ਿਆਲ , ਸੁਰਿੰਦਰ ਕੰਬੋਜ, ਸੰਦੀਪ ਚੌਧਰੀ , ਸੁਖਵਿੰਦਰ ਭੁੱਲਰ, ਲਾਲ ਸਿੰਘ ਸੁਲਹਾਣੀ , ਸੁਰਿੰਦਰ ਢਿੱਲੋਂ , ਸਰਬਜੀਤ ਸਿੰਘ ਭਾਵੜਾ ਸੁਖਦੇਵ ਭੱਟੀ ਅਤੇ ਹਰਮੀਤ ਵਿਦਿਆਰਥੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਸਮੁੱਚੇ ਪੰਜਾਬ ਤੋਂ ਅਨਿਲ ਆਦਮ ਅਤੇ ਉਸਦੀ ਕਵਿਤਾ ਨੂੰ ਪਿਆਰ ਕਰਨ ਵਾਲੇ ਲੇਖਕ , ਬੁੱਧੀਜੀਵੀ ਅਤੇ ਸਾਹਿਤ ਪ੍ਰੇਮੀ ਭਾਗ ਲੈਣਗੇ।

Related Articles

Leave a Reply

Your email address will not be published. Required fields are marked *

Back to top button