Ferozepur News

ਜਿਲ੍ਹਾ ਪੁਲਿਸ ਫਿਰੋਜਪੁਰ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਕੀਤਾ  ਗ੍ਰਿਫਤਾਰ

ਦੋਸ਼ੀਆਂ ਪਾਸੋਂ 01 ਦੇਸੀ ਪਿਸਤੌਲ 315 ਬੋਰ ਸਮੇਤ 02 ਜਿੰਦਾ ਰੌਂਦ, 01 ਦੇਸੀ ਪਿਸਤੌਲ ਸਮੇਤ 03

ਜਿਲ੍ਹਾ ਪੁਲਿਸ ਫਿਰੋਜਪੁਰ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਕੀਤਾ  ਗ੍ਰਿਫਤਾਰ
ਦੋਸ਼ੀਆਂ ਪਾਸੋਂ 01 ਦੇਸੀ ਪਿਸਤੌਲ 315 ਬੋਰ ਸਮੇਤ 02 ਜਿੰਦਾ ਰੌਂਦ, 01 ਦੇਸੀ ਪਿਸਤੌਲ ਸਮੇਤ 03
ਜਿੰਦਾ ਰੌਂਦ, ਦੋ ਗੱਡੀਆ, ਇੱਕ ਮੋਬਾਈਲ ਫੋਨ ਅਤੇ 8,000/- ਰੁਪਏ ਨਗਦੀ ਬਰਾਮਦ
ਜਿਲ੍ਹਾ ਪੁਲਿਸ ਫਿਰੋਜਪੁਰ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਂਬਰਾਂ ਨੂੰ ਕੀਤਾ  ਗ੍ਰਿਫਤਾਰ
ਫਿਰੋਜ਼ਪੁਰ 27 ਜੁਲਾਈ. 2022: ਫਿਰੋਜ਼ਪੁਰ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ  ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ  ਜਿਨ੍ਹਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ  ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਐਸਐਸਪੀ  ਸੁਰੇਂਦਰ ਲਾਂਬਾ ਨੇ   ਦੱਸਿਆ ਕਿ ਮਿਤੀ 22-07-2022 ਦੀ ਰਾਤ ਸਮੇਂ ਕੁੱਝ ਅਣਪਛਾਤੇ ਅਪਰਾਧੀਆ
ਵੱਲੋਂ ਆਸਾ ਐੱਚ.ਪੀ. ਸੈਂਟਰ, ਪੈਟਰੌਲ ਪੰਪ ਅਰਾਈਆ ਵਾਲਾ ਮੱਖੂ (ਥਾਣਾ ਮੱਖੂ) ਅਤੇ ਧੰਜੂ ਐਂਡ ਥਿੰਦ ਫਿਲਿੰਗ
ਸਟੇਸ਼ਨ ਜ਼ੀਰਾ-ਫਿਰੋਜ਼ਪੁਰ ਰੋਡ ਪਿੰਡ ਸੁਰ ਸਿੰਘ ਵਾਲਾ (ਥਾਣਾ ਕੁੱਲਗੜੀ) ਪਰ ਇੱਕ ਹਾਂਡਾ ਸਿਟੀ ਕਾਰ ਤੇ ਆ ਕੇ
ਹਥਿਆਰਾ ਦੀ ਨੋਕ ਤੇ  ਲੁੱਟ ਖੋਹ ਕੀਤੀ ਸੀ।
ਇਹਨਾਂ ਵਾਰਦਾਤਾਂ ਨੂੰ ਟਰੇਸ
ਕਰਨ ਲਈ ਅਤੇ ਸਮਾਜ ਵਿਰੋਧੀ ਅਤੇ ਅਪਰਾਧਿਆ ਨੂੰ ਠੱਲ ਪਾਉਣ ਲਈ  ਗੁਰਮੀਤ ਸਿੰਘ ਪੀ.ਪੀ.ਐੱਸ., ਕਪਤਾਨ
ਪੁਲਿਸ, ਇੰਨਵੈਸਟੀਗੇਸ਼ਨ ਫਿਰੋਜ਼ਪੁਰ ਦੀ ਸੁਪਰਵੀਜ਼ਨ ਵਿੱਚ ਟੀਮਾਂ ਬਣਾਈਆ ਗਈਆ ਸਨ। ਇਹਨਾਂ ਟੀਮਾਂ ਵਿੱਚੋਂ
ਪਲਵਿੰਦਰ ਸਿੰਘ ਪੀ.ਪੀ.ਐੱਸ., ਉਪ ਕਪਤਾਨ ਪੁਲਿਸ, ਜ਼ੀਰਾ ਦੀ ਨਿਗਰਾਨੀ ਅਧੀਨ ਇੰਸ: ਜਤਿੰਦਰ ਸਿੰਘ ਮੁੱਖ
ਅਫਸਰ ਥਾਣਾ ਮੱਖੂ ਦੀ ਅਗਵਾਈ ਵਿੱਚ ਕੰਮ ਕਰ ਰਹੀ ਟੀਮ  ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ
ਇਸ ਟੀਮ ਵੱਲੋਂ ਉਪਰੋਕਤ ਵਾਰਦਾਤਾਂ ਨੂੰ ਅੰਨਜਾਮ ਦੇਣ ਵਾਲੇ ਗਿਰੋਹ ਦੇ ਇੱਕ ਮੈਂਬਰ ਜਗਦੀਪ ਸਿੰਘ ਪੁੱਤਰ
ਪਲਵਿੰਦਰ ਸਿੰਘ ਵਾਸੀ ਮੁਹੱਲਾ ਸਲੇਮਪੁਰਾ ਥਾਣਾ ਸਿੱਧਵਾ ਬੇਟ ਨੂੰ ਪਿੰਡ ਭੂਪੇਵਾਲਾ ਤੋਂ ਧੁੱਸੀ ਬੰਨ ਤੇ ਗ੍ਰਿਫਤਾਰ
ਕੀਤਾ ਗਿਆ, ਜਿਸ ਪਾਸੋਂ ਇੱਕ ਦੇਸੀ ਪਿਸਤੋਲ 315 ਬੋਰ ਤੇ 02 ਰੌਦ ਜਿੰਦਾ 315 ਬੋਰ, ਮਹਿੰਦਰ ਪਿੱਕਅੱਪ ਗੱਡੀ
ਨੰਬਰੀ PB29-R-4175 ਅਤੇ ਇੱਕ ਹੋਡਾ ਸਿਟੀ ਕਾਰ ਨੰਬਰੀ PB-10-BX-1414 ਅਤੇ ਮੋਬਾਇਲ ਫੋਨ ਸੈਮਸੰਗ ਰੰਗ
ਚਿੱਟਾ ਕੀਪੈਡ ਵਾਲਾ ਤੇ 8,000/-ਰੁਪੈ ਖੋਹ ਕੀਤੀ ਨਗਦੀ ਬਰਾਮਦ ਹੋਈ। ਜਿਸ ਨੇ ਪੁੱਛ-ਗਿੱਛ ਦੌਰਾਨ ਉਪਰੋਕਤ
ਵਾਰਦਾਤਾਂ ਮੰਨੀਆ ਅਤੇ ਉਸ ਨਾਲ ਵਾਰਦਾਤਾਂ ਵਿੱਚ ਸ਼ਾਮਲ 03 ਹੋਰ ਸਾਥੀਆ ਮਨਜੀਤ ਸਿੰਘ ਪੁੱਤਰ ਗੁਰਨੈਬ ਸਿੰਘ
ਪਿੰਡ ਭੂਪੇਵਾਲਾ ਥਾਣਾ ਮੱਖੂ, ਅਕਾਸਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੁਹੱਲਾ ਸਲੇਮਪੁਰਾ ਥਾਣਾ ਸਿੱਧਵਾ ਬੇਟ
ਅਤੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਖੁਰਸੈਦਪੁਰਾ ਥਾਣਾ ਸਿੱਧਵਾ ਬੇਟ ਬਾਰੇ ਦੱਸਿਆ
ਗਿਆ। ਫਿਰ ਮਿਤੀ 24-07-2022 ਨੂੰ ਪਿੰਡ ਭੂਪੇਵਾਲਾ ਵਿਖੇ ਸਪੈਸ਼ਲ ਨਾਕਾ ਬੰਦੀ ਦੋਰਾਨ ਮੁਕੱਦਮਾ ਹਜਾ ਦੇ
ਨਾਮਜਦ ਦੋਸ਼ੀ ਮਨਜੀਤ ਸਿੰਘ ਪੁੱਤਰ ਗੁਰਨੈਬ ਸਿੰਘ ਵਾਸੀ ਪਿੰਡ ਭੂਪੇਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ
ਪਾਸੋਂ ਇੱਕ ਦੇਸੀ ਪਿਸਤੋਲ ਤੇ 3 ਰੌਦ ਜਿੰਦਾ 32 ਬੋਰ ਬਰਾਮਦ ਹੋਏ। ਇਹਨਾਂ ਦੋਸ਼ੀਆਨ ਪਾਸੋ ਕੀਤੀ ਗਈ ਮੁੱਢਲੀ
ਪੁੱਛ-ਗਿੱਛ ਤੇ ਇਹਨਾ ਵੱਲੋ ਮਿਤੀ 22.7.2022 ਨੂੰ ਉਕਤ ਦੋਵੇਂ ਪੈਟੋਰਲ ਪੰਪ ਤੇ ਖੋਹ ਕਰਨ ਵਾਲੀਆ ਵਾਰਦਾਤਾ ਅਤੇ
ਜਿਲਾ ਮੋਗਾ ਤੋਂ ਦੋ ਗੱਡੀਆ ਖੋਹ ਕਰਨੀਆ ਮੰਨੇ ਹਨ, ਇਹਨਾਂ ਦੋਸ਼ੀਆਨ ਪਾਸੋਂ ਪੁੱਛ-ਗਿੱਛ ਜਾਰੀ ਹੈ, ਜਿਸ ਤੋਂ ਹੋਰ
ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ, ਇਹਨਾਂ ਦੇ 02 ਫਰਾਰ ਸਾਥੀਆ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button