Ferozepur News

ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿਚ ਚੱਲ ਰਹੇ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ

ਕਮਲ ਸ਼ਰਮਾ  ਅਤੇ  ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿਚ ਚੱਲ ਰਹੇ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ।
ਅਧਿਕਾਰੀਆਂ ਨੂੰ ਪ੍ਰੋਜੈਕਟ ਮਿੱਥੇ ਸਮੇਂ ਵਿਚ ਮੁਕੰਮਲ ਕਰਨ ਆਦੇਸ਼
Kamal Sharma reviewed the progress of pending projects
ਬੰਡਾਲਾ ਪੁੱਲ, ਮੈਰੀਟੋਰੀਅਸ ਸਕੂਲ, ਹਾਕੀ ਸਟੇਡੀਅਮ ਤੇ ਸਰਕਾਰੀ ਡਿਗਰੀ ਕਾਲਜ ਆਦਿ ਪ੍ਰੋਜੈਕਟ 30 ਸਤੰਬਰ ਤੱਕ ਮੁਕੰਮਲ ਹੋਣਗੇ: ਕਮਲ ਸ਼ਰਮਾ
ਫ਼ਿਰੋਜ਼ਪੁਰ 4 ਜੂਨ 2016 ( ) ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ. ਖਰਬੰਦਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਿਲ੍ਹੇ ਵਿਚ ਚੱਲ ਰਹੇ ਵੱਡੇ ਦੇ ਬਹੁ ਕਰੋੜੀ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਹ ਪ੍ਰੋਜੈਕਟ 30 ਸਤੰਬਰ 2016 ਤੋ ਪਹਿਲਾਂ-ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਸ੍ਰੀ ਕਮਲ ਸ਼ਰਮਾ ਅਤੇ ਇੰਜੀ.ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਸਰਕਾਰੀ ਕਾਲਜ ਮੋਹਕਮ ਖਾਂ ਵਾਲਾ ਦੇ ਨਿਰਮਾਣ ਤੇ 15 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਰਕਾਰੀ ਕਾਲਜ ਦਾ 83 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ 30 ਸਤੰਬਰ 2016 ਤੱਕ ਮੁਕੰਮਲ  ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਲਜ ਦੇ  ਨਿਰਮਾਣ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।  ਉਨ੍ਹਾਂ ਦੱਸਿਆ 26 ਕਰੋੜ ਦੀ ਲਾਗਤ ਨਾਲ ਫ਼ਿਰੋਜ਼ਪੁਰ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ  22 ਏਕੜ ਜ਼ਮੀਨ ਵਿਚੋਂ 12 ਏਕੜ ਜ਼ਮੀਨ ਵਿਚ ਸੀ-ਪਾਈਟ ਟ੍ਰੇਨਿੰਗ ਸੈਂਟਰ ਦੀ ਉਸਾਰੀ ਕੀਤੀ ਜਾ ਰਹੀ, ਜਿਸ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਆਰਮੀ ਵਿੱਚ ਭਰਤੀ ਹੋਣ ਲਈ ਮੁਫ਼ਤ ਟ੍ਰੇਨਿੰਗ ਮੁਹੱਈਆਂ ਕਰਵਾਈ ਜਾਏਗੀ ਅਤੇ ਉਹਨਾਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਦਾ ਇੰਤਜ਼ਾਮ ਵੀ ਮੁਫ਼ਤ ਵਿੱਚ ਕੀਤਾ ਜਾਵੇਗਾ । ਇਸ ਦੇ ਨਾਲ ਹੀ ਪਿੰਡ ਹਕੂਮਤ ਸਿੰਘ ਵਾਲਾ ਵਿਖੇ  10 ਏਕੜ ਵਿਚ ਉੱਚ ਸਿੱਖਿਆ ਦੇਣ ਵਾਲੇ ਮੈਰੀਟੋਰੀਅਸ ਸਕੂਲ ਦੀ ਉਸਾਰੀ ਵੀ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ।  ਜਿਸ ਵਿਚ 700 ਦੇ ਕਰੀਬ ਲੜਕੀਆਂ ਅਤੇ 500 ਦੇ ਕਰੀਬ ਲੜਕੇ  ਇਸ ਸਕੂਲ ਵਿਚ ਰਹਿ ਕੇ ਉਚੇਰੀ ਸਿੱਖਿਆ ਹਾਸਲ ਕਰਨਗੇ, ਉੱਥੇ ਸਰਕਾਰ ਵੱਲੋਂ ਹੀ ਸਾਰੀਆਂ ਸਹੂਲਤਾਂ ਬੱਚਿਆਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ੳਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ 57 ਫੀਸਦੀ ਕੰਮ ਮੁਕੰਮਲ ਗਿਆ ਹੈ ਅਤੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਪ੍ਰੋਜੈਕਟ ਦਾ ਕੰਮ 30 ਸਤੰਬਰ 2016 ਤੱਕ ਮੁਕੰਮਲ ਕਰ ਲਿਆ ਜਾਵੇ।
ਇਸ ਮੌਕੇ ਉਨ੍ਹਾਂ ਵੱਲੋਂ  ਫਿਰੋਜਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਬਣ ਰਹੇ ਐਸਟੋਟਰਫ ਹਾਕੀ ਸਟੇਡੀਅਮ  ਦੇ ਕੰਮ ਦਾ ਵੀ ਜਾਇਜ਼ਾ ਲਿਆ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਤੇ 10.31 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ ਅਤੇ ਇਸ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ । ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੀ ਬਾਕੀ ਰਹਿੰਦਾ ਕੰਮ 30 ਸਤੰਬਰ 2016 ਤੱਕ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ  ਇਸ ਪ੍ਰੋਜੈਕਟ ਦੇ ਤਿਆਰ ਹੋਣ ਤੇ ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਫਿਰੋਜਪੁਰ ਦੇ ਹਾਕੀ ਖਿਡਾਰੀਆਂ ਨੂੰ  ਫਿਰੋਜਪੁਰ ਵਿਖੇ ਹੀ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਮਿਲਣਗੀਆਂ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਇਸ ਪ੍ਰੋਜੈਕਟ ਨੂੰ ਜਲਦੀ ਤੋ ਜਲਦੀ ਪੂਰਾ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਵੱਲੋਂ ਫਿਰੋਜਪੁਰ ਨੂੰ ਪੱਟੀ (ਤਰਨਤਾਰਨ) ਨਾਲ ਜੋੜਨ ਵਾਲਾ ਦਰਿਆ ਸਤਲੁਜ ਤੇ ਬਣ ਰਿਹਾ ਹਾਈ ਪਾਵਰ ਬਰਿੱਜ(ਪੁਲ) ਦੇ ਨਿਰਮਾਣ ਕਾਰਜ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ  ਇਸ ਪੁਲ ਦਾ ਨਿਰਮਾਣ ਤੇ ਕਰੀਬ 60 ਕਰੋੜ ਰੁਪਏ ਦੀ ਲਾਗਤ ਨਾਲ ਬਣ ਵਾਲੇ ਪੁਲ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਪੁਲ ਦੇ  ਬਨਣ ਨਾਲ ਮਾਝੇ ਤੇ ਮਾਲਵੇ ਦੇ ਖੇਤਰਾਂ ਵਿਚ ਆਵਾਜਾਈ ਦਾ ਨਵਾਂ ਸੰਪਰਕ ਬਣੇਗਾ ਅਤੇ ਫਿਰੋਜਪੁਰ ਦੀ ਅੰਮ੍ਰਿਤਸਰ ਤੋਂ 30 ਕਿਲੋ ਮੀਟਰ ਦੂਰੀ ਘਟੇਗੀ, ਜਦ ਕਿ ਫਿਰੋਜਪੁਰ ਤੋਂ ਖੇਮਕਰਨ ਦੀ ਦੂਰੀ 50 ਕਿਲੋ ਮੀਟਰ ਦੇ ਕਰੀਬ ਘੱਟ ਹੋਵੇਗੀ। ਉਨ੍ਹਾਂ ਸਬੰਧ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਨੂੰ 30 ਅਕਤੂਬਰ 2016 ਤੱਕ ਮੁਕੰਮਲ ਕਰ ਲਿਆ ਜਾਵੇ।
ਇਸ ਮੌਕੇ ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜਪੁਰ, ਸ.ਜਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਤੋ ਇਲਾਵਾ ਲੋਕ ਨਿਰਮਾਣ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ।

Related Articles

Back to top button