Ferozepur News

ਐਸ.ਬੀ.ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਨਵੇਂ ਸੈਸ਼ਨ 2022 ਦੇ ਵਿਦਿਆਰਥੀਆਂ ਲਈ ਤਿੰਨ ਹਫ਼ਤੇ ਦੇ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ

ਐਸ.ਬੀ.ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਨਵੇਂ ਸੈਸ਼ਨ 2022 ਦੇ ਵਿਦਿਆਰਥੀਆਂ ਲਈ ਤਿੰਨ ਹਫ਼ਤੇ ਦੇ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ

ਐਸ.ਬੀ.ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਨਵੇਂ ਸੈਸ਼ਨ 2022 ਦੇ ਵਿਦਿਆਰਥੀਆਂ ਲਈ ਤਿੰਨ ਹਫ਼ਤੇ ਦੇ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ

ਫਿਰੋਜ਼ਪੁਰ, 20 ਸਤੰਬਰ,2022:

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਦਾਖਲਾ ਲੈਣ ਵਾਲੇ ਨਵੇਂ ਸੈਸ਼ਨ 2022 ਦੇ ਵਿਦਿਆਰਥੀਆਂ ਲਈ ਅੱਜ ਤਿੰਨ ਹਫ਼ਤੇ ਦੇ ਇੰਡਕਸਨ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਬੂਟਾ ਸਿੰਘ ਸਿੱਧੂ ਵਲੋਂ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ ਗਿਆ। ਪ੍ਰੋਗਰਾਮ ਦੀ ਆਰੰਭਤਾ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਯੂਨੀਵਰਸਿਟੀ ਰਜਿਸਟਰਾਰ ਪ੍ਰੋ. ਡਾ. ਗਜ਼ਲਪ੍ਰੀਤ ਸਿੰਘ ਅਰਨੇਜਾ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਮੌਜੂਦ ਇੰਨਫਰਾਸਟਰਕਚਰ ਤੇ ਡਿਗਰੀ ਪਾਸ ਕਰ ਚੁੱਕੇ ਵਿਦਿਆਰਥੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਮਾਣ ਨਾਲ ਦੱਸਿਆ ਕਿ ਇੱਥੋਂ ਦੇ ਵਿਦਿਆਰਥੀਆਂ ਨੇ ਆਈ.ਏ.ਐਸ, ਪੀ.ਸੀ.ਐਸ ਤੇ ਹੋਰ ਵੱਕਾਰੀ ਇਮਤਿਹਾਨਾਂ ਵਿੱਚ ਸਫ਼ਲਤਾ ਦੇ ਝੰਡੇ ਗੱਡਦਿਆਂ ਇਸ ਕੈਂਪਸ ਦਾ ਨਾਮ ਰੌਸ਼ਨ ਕੀਤਾ ਹੈ।

ਉਪ ਕੁਲਪਤੀ ਪ੍ਰੋ. ਡਾ. ਬੂਟਾ ਸਿੰਘ ਸਿੱਧੂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਨ ਰਾਹੀਂ ਜਿੰਦਗੀ ਦੇ ਵੱਖ-ਵੱਖ ਪਹਿਲੂਆਂ ‘ਤੇ ਰੌਸ਼ਨੀ ਪਾਉਂਦੀਆਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਗੁਰ ਦਸੇ। ਉਨ੍ਹਾਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਬੱਚਿਆਂ ਨੂੰ ਆਗਾਹ ਵੀ ਕੀਤਾ ਤੇ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਪਾਉਣ ਲਈ ਉਹ ਕਦੀ ਵੀ ਦੂਸਰੇ ਜਾਂ ਤੀਸਰੇ ਮੌਕੇ ਨੂੰ ਨਾ ਉਡੀਕਣ ਸਗੋਂ ਹਮੇਸ਼ਾ ਨੰਬਰ ਇਕ ‘ਤੇ ਰਹਿਣ ਦਾ ਜਜ਼ਬਾ ਰੱਖਣ। ਉਨ੍ਹਾਂ ਬੱਚਿਆਂ ਨੂੰ ਜ਼ਿੰਦਗੀ ਦੀ ਇਸ ਨਵੀਂ ਸ਼ੁਰੂਆਤ ਲਈ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਅਸ਼ੀਰਵਾਦ ਦਿੱਤਾ।

ਪ੍ਰੋਗਰਾਮ ਇੰਚਾਰਜ ਪ੍ਰੋ. ਡਾ. ਕਿਰਨਜੀਤ ਕੌਰ ਨੇ ਦੱਸਿਆ ਕਿ ਇਸ ਇੰਡਕਸ਼ਨ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਲੈਬ, ਵਰਕਸ਼ਾਪਾਂ, ਕੰਪਿਊਟਰ ਸੈਂਟਰ, ਲਾਇਬ੍ਰੇਰੀ,  ਸਪੋਰਟਸ, ਕੈਂਪਸ ਦੇ ਹੋਸਟਲ ਤੇ ਹੋਰ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸਦੇ ਨਾਲ ਨਾਲ ਫਿਰੋਜ਼ਪੁਰ ਦੀਆਂ ਇਤਿਹਾਸਿਕ ਯਾਦਗਾਰਾਂ ਤੇ ਇਸਦੇ ਨਾਲ ਲਗਦੇ ਹਲਕਿਆਂ ਦੀ ਮਹਤੱਤਾ ਬਾਰੇ ਜਾਣਕਾਰੀ ਦੇ ਨਾਲ ਯਾਤਰਾ ਵੀ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤਿੰਨ ਹਫ਼ਤੇ ਦੇ ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਸ਼ਾ ਮਾਹਰ ਸ਼ਖ਼ਸੀਅਤਾਂ ਵਿਦਿਆਰਥੀਆਂ ਦੇ ਰੂਬਰੂ ਹੋਣਗੀਆਂ। ਪ੍ਰੋਗਰਾਮ ਅਸਿਸਟੈਂਟ ਇੰਚਾਰਜ ਸ੍ਰ. ਗੁਰਪ੍ਰੀਤ ਸਿੰਘ ਲੈਬ ਸੁਪਰਡੰਟ ਨੇ ਵਿਦਿਆਰਥੀਆਂ ਨੂੰ ਕੈਂਪਸ ਦੇ ਹੈਡ ਆਫ਼ ਡਿਪਾਰਟਮੈਂਟਸ ਆਦਿ ਨਾਲ ਤਰੂਫ਼ ਕਰਵਾਇਆ ਤੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।

ਇਸ ਮੌਕੇ ਡੀਨ ਸਟੂਡੈਂਟ ਵੈਲਫੇਅਰ ਡਾ ਲਲਿਤ ਸ਼ਰਮਾ, ਪ੍ਰੋ ਡਾ. ਆਰ ਪੀ ਸਿੰਘ, ਪ੍ਰੋ ਡਾ ਰਾਜੀਵ ਗਰਗ, ਪ੍ਰੋ ਡਾ ਬੋਹੜ ਸਿੰਘ, ਪ੍ਰੋ ਡਾ ਕੁਲਭੂਸ਼ਣ ਅਗਨੀਹੋਤਰੀ, ਪ੍ਰੋ ਡਾ ਬਲਪ੍ਰੀਤ ਕੌਰ, ਪ੍ਰੋ ਡਾ ਰਾਜੀਵ ਅਰੋੜਾ,ਪ੍ਰੋ ਡਾ ਸੰਨੀ ਬਹਿਲ, ਪ੍ਰੋ ਸੁਨੀਲ ਬਹਿਲ, ਪ੍ਰੋ ਅਨੁਪਮ ਮਿੱਤਲ,ਪ੍ਰੋ ਡਾ ਰਾਕੇਸ਼ ਕੁਮਾਰ, ਪ੍ਰੋ ਗੁਰਨਾਮ ਸਿੰਘ, ਪ੍ਰੋ ਦਾਪਿੰਦਰਦੀਪ ਸਿੰਘ, ਪੀ ਆਰ ਓ ਯਸ਼ਪਾਲ, ਰਜਿੰਦਰ ਕੁਮਾਰ ਵਰਕਸਾਪ, ਫੈਕਲਟੀ ਤੇ ਸਟਾਫ ਭਾਰੀ ਗਿਣਤੀ ਵਿੱਚ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button