Ferozepur News

ਤੰਬਾਕੂ ਰੋਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ: ਖਰਬੰਦਾ

01 ਫਿਰੋਜ਼ਪੁਰ 27 ਮਈ (ਮਦਨ  ਲਾਲ ਤਿਵਾੜੀ) ਸਿਹਤ ਵਿਭਾਗ ਫਿਰੋਜ਼ਪੁਰ ਅਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ (ਰਜਿ) ਵੱਲੋਂ  ਤੰਬਾਕੂ ਕੰਟਰੋਲ ਅਤੇ ਸਿਖਲਾਈ ਵਰਕਸ਼ਾਪ ਦਾ ਆਯੋਜਨ ਜਿਲ•ਾ ਪ੍ਰਬੰਧਕੀ ਕੰਪਲੈਕਸ ਦਫਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ  ਕੀਤਾ ਗਿਆ। ਸਿਵਲ ਸਰਜਨ ਫਿਰੋਜ਼ਪੁਰ ਡਾ.ਵਾਈ .ਕੇ ਗੁਪਤਾ ਦੀ ਅਗਵਾਈ ਵਿੱਚ ਆਯੋਜਿਤ ਇਸ ਵਰਕਸ਼ਾਪ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਕੀਤੀ। ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਜਿਲ•ਾ ਸਿੱਖਿਆ ਅਫਸਰ ਨੂੰ ਹਦਾਇਤ ਕੀਤੀ ਕਿ  ਧਾਰਾ 6-ਏ ਤਹਿਤ ਕਿਸੇ ਵੀ ਪ੍ਰਾਈਵੇਟ/ਸਰਕਾਰੀ ਸਕੂਲ ਦੀ ਬਾਹਰੀ ਹੱਦ ਤੋਂ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਦੀ ਕੋਈ ਦੁਕਾਨ ਨਹੀਂ ਹੋਣੀ ਚਾਹੀਦੀ ਅਤੇ ਧਾਰਾ 6-ਬੀ ਤਹਿਤ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਨਾ ਤੰਬਾਕੂ ਖ੍ਰੀਦ ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ ਨੂੰ ਯਕੀਨੀ ਬਣਾਉਣਗੇ। ਉਨ•ਾਂ ਨੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਦੀ ਚਰਚਾ ਕਰਦਿਆਂ &#39ਪੈਸਿਵ ਸਮੋਕਿੰਗ&#39 ਨੂੰ ਸਭ ਤੋਂ ਬੁਰਾ ਦੱਸਿਆ ਅਤੇ ਬੱਚਿਆਂ ਲਈ ਜਾਨ ਲੇਵਾ ਕਿਹਾ। ਉਨ•ਾਂ ਕਿਹਾ ਪੂਰੇ ਜ਼ਿਲੇ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਹੋਰ ਵਧੇਰੇ ਸੁਚਾਰੂ ਢੰਗ ਨਾਲ ਤੰਬਾਕੂ ਕੰਟਰੋਲ ਪ੍ਰੋਗਰਾਮ ਨੂੰ ਪੂਰੀ ਤਰ•ਾਂ ਲਾਗੂ ਕਰਨ ਲਈ ਸਹਿਯੋਗ ਲਿਆ ਜਾਵੇਗਾ ਤਾਂ ਜੋ ਜ਼ਿਲੇ ਨੂੰ ਪੂਰੀ ਤਰਾਂ ਤੰਬਾਕੂ ਮੁਕਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਹ ਸੰਸਥਾਵਾਂ ਤੰਬਾਕੂ ਕੰਟਰੋਲ ਐਕਟ (ਕੋਟਪਾ) ਦੀ ਉਲੰਘਣਾ ਕਰਨ ਵਾਲਿਆਂ ਨੂੰ ਜਾਗਰੂਕ ਕਰਨ ਲਈ ਨੋਟਿਸ ਜਾਰੀ ਕਰ ਸਕਦੀਆਂ ਹਨ। ਉਨ•ਾਂ ਕਿਹਾ  ਕਿ ਕੋਈ ਵੀ ਤੰਬਾਕੂ ਵਿਕਰੇਤਾ ਨਾਂ ਤਾਂ ਤੰਬਾਕੂ ਉਤਪਾਦਾਂ ਨੂੰ ਸਜਾ ਕੇ ਰੱਖ ਸਕਦਾ ਹੈ ਅਤੇ ਨਾ ਹੀ ਉਹਨਾਂ ਦੀ ਇਸ਼ਤਿਹਾਰਬਾਜ਼ੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਤੇ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ-2003 ਦੀ ਉਲੰਘਣਾ ਹੋ ਰਹੀ ਹੈ, ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਜੁਰਮਾਨਾ ਕੀਤਾ ਜਾਵੇਗਾ। ਉਨ•ਾਂ ਜ਼ਿਲੇ ਦੀ ਇਨਫੋਰਸਮੈਂਟ ਟੀਮ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਖੇਤਰ ਵਿੱਚ ਤੰਬਾਕੂ ਕੰਟਰੋਲ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ। ਇਸ ਮੌਕੇ ਸਿਵਲ ਸਰਜਨ ਡਾ.ਵਾਈ.ਕੇ ਗੁਪਤਾ ਨੇ ਕਿਹਾ ਕਿ ਤੰਬਾਕੂ ਕੰਟਰੋਲ ਐਕਟ ਦੀ ਧਾਰਾ-4 ਮੁਤਾਬਕ ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ਤੇ ਸਿਗਰਟ-ਬੀੜੀ ਨਹੀਂ ਪੀ ਸਕਦਾ ਅਤੇ ਅਜਿਹਾ ਕਰਨ ਤੇ ਉਸ ਨੂੰ 200 ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ।  ਉਨ•ਾਂ ਦੱਸਿਆ ਕਿ  ਤੰਬਾਕੂ ਸੰਬੰਧੀ ਕਾਨੂੰਨ ਦੀ ਪਾਲਣਾ ਨੂੰ ਫੂਡ ਸੇਫਟੀ ਦੇ ਲਾਇਸੰਸ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਇਸ ਦੀ ਉਲੰਘਣਾ ਕਰਨ &#39ਤੇ ਲਾਇਸੰਸ ਰੱਦ ਹੋ ਸਕਦਾ ਹੈ। ਵਰਕਸ਼ਾਪ ਵਿੱਚ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਟੇਟ ਪ੍ਰੋਜੈਕਟ ਮੈਨੇਜਰ ਸ੍ਰੀ ਵਿਨੇ ਗਾਂਧੀ, ਅਤੇ ਡਵੀਜਨਲ ਕੋਆਰਡੀਨੇਟਰ ਹਰਪ੍ਰੀਤ ਸਿੰਘ ਨੇ ਤੰਬਾਕੂ ਕੰਟਰੋਲ ਐਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀਮਤੀ ਨੀਲਮਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਡਾ.ਲਖਵਿੰਦਰ ਸਿੰਘ ਚਾਹਲ ਡੀ.ਐਚ.ਓ, ਸ੍ਰੀ ਲਲਿਤ ਕੁਮਾਰ ਭਾਰਦਵਾਜ, ਡਾ.ਮਨਪ੍ਰੀਤ ਸਿੰਘ ਐਮ.ਡੀ ਮੈਡੀਸਨ, ਵਿਕਾਸ ਕਾਲੜਾ ਤੋ ਇਲਾਵਾ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

Related Articles

Back to top button