Ferozepur News

ਐਸ ਬੀ ਐਸ ਕੈਂਪਸ ਵਿੱਚ ਦੋ-ਰੋਜ਼ਾ ਨੈਸ਼ਨਲ ਕਾਨਫਰੰਸ ਦਾ ਆਯੋਜਨ

 ???????????????????????????????????? ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ 'ਫਰੰਟੀਅਰਜ਼ ਇਨ ਮੈਟੀਰੀਅਲਜ਼ ਰਿਸਰਚ ਐਂਡ ਐਪਲੀਕੇਸ਼ਨਜ਼' ਵਿਸ਼ੇ ਤੇ ਦੋ-ਰੋਜ਼ਾ 'ਨੈਸ਼ਨਲ ਕਾਨਫਰੰਸ' ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਿੰਗਾ ਇੰਸਟੀਚਿਊਟ ਆਫ ਇੰਡਸਟਰੀਅਲ ਟੈਕਨਾਲੋਜੀ ਭੁਵਨੇਸ਼ਵਰ ਤੋਂ ਪ੍ਰੋ. ਡਾ. ਉਦੇ ਪ੍ਰਤਾਪ ਸਿੰਘ ਨੇ ਪ੍ਰਮੁੱਖ ਬੁਲਾਰੇ ਵਜੋਂ ਸ਼ਾਮਿਲ ਹੋ ਕੇ ਵਿਸ਼ੇ ਤੇ ਆਧਾਰਿਤ ਬਹੁਮੁੱਲੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ।ਕਾਨਫਰੰਸ ਦੇ ਮੁੱਖ ਮਹਿਮਾਨ ਅਤੇ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਡਾ. ਉਦੇ ਪ੍ਰਤਾਪ ਨੂੰ ਜੀ ਆਇਆਂ ਨੂੰ ਕਿਹਾ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਪਾਏ ਉਹਨਾਂ ਦੇ ਯੋਗਦਾਨ ਤੇ ਭਰਪੂਰ ਚਰਚਾ ਕੀਤੀ।ਉਹਨਾਂ ਕਿਹਾ ਕਿ ਮਨੁੱਖੀ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਵੱਖ ਵੱਖ ਮੈਟੀਰੀਅਲਜ਼ ਦੀ ਬਹੁਤ ਵੱਡੀ ਭੁਮਿਕਾ ਹੈ।ਡਾ. ਸਿੱਧੂ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਮੰਤਵ ਫੈਕਲਟੀ ਅਤੇ ਪੋਸਟ-ਗਰੈਜੂਏਟ ਵਿਦਿਆਰਥੀਆਂ ਨੂੰ ਮੈਟੀਰੀਅਲਜ਼ ਦੇ ਖੇਤਰ ਵਿੱਚ ਖੋਜ ਦੇ ਕਾਰਜ ਲਈ ਉਤਸ਼ਾਹਿਤ ਕਰਨਾ ਅਤੇ ਵਿਸ਼ਵ ਪੱਧਰੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਤਾਂ ਜੋ ਵਿਆਪਕ ਪੱਧਰ ਤੇ ਦੇਸ਼ ਵਿੱਚ ਤਕਨਾਲੋਜੀ ਦਾ ਵਿਕਾਸ ਸੰਭਵ ਹੋ ਸਕੇ। ਇਸ ਮੌਕੇ ਡਾ. ਕਮਲੇਸ਼ ਕੁਮਾਰ ਮੌਰਿਆ ਪ੍ਰਿੰਸੀਪਲ ਸਾਇੰਟਿਸਟ ਨੈਸ਼ਨਲ ਫਿਜ਼ੀਕਲ ਲੈਬੌਰਟਰੀ, ਨਵੀਂ ਦਿੱਲੀ ਅਤੇ ਡਾ. ਪਵਨ ਕੁਮਾਰ ਸ਼ਰਮਾ ਪ੍ਰੋ. ਕੁਰੂਕਸ਼ੇਤਰ ਯੂਨੀਵਰਸਿਟੀ, ਨੇ ਸੰਬੰਧਿਤ ਵਿਸ਼ੇ ਨਾਲ ਜੁੜੀ ਬਹੁ-ਮੁੱਲੀ ਜਾਣਕਾਰੀ ਸਾਂਝੀ ਕੀਤੀ।ਕਾਨਫਰੰਸ ਦੇ ਪੈਟਰਨ ਡਾ. ਲਲਿਤ ਸ਼ਰਮਾ , ਡਾ. ਏ ਕੇ ਤਿਆਗੀ ਕਾਨਫਰੰਸ ਚੇਅਰ, ਡਾ ਅਜੈ ਕੁਮਾਰ ਕਨਵੀਨਰ, ਡਾ. ਸੰਗੀਤਾ ਸ਼ਰਮਾ ਕੋ-ਕਨਵੀਨਰ ਨੇ ਸੈਰਾਮਿਕ, ਪੌਲੀਮਰਜ਼, ਸੈਮੀ ਕੰਡਕਟਰਜ਼, ਮੈਗਨੈਟਿਕ ਮੈਟੀਰੀਅਲਜ਼ ਦੀ ਵਰਤੋਂ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਇੰਜੀ. ਰਾਜੀਵ ਅਰੋੜਾ ਨੇ ਉੱਤਪ੍ਰੇਰਕ ਪਦਾਰਥਾਂ ਦੇ ਨਵੀਨਤਮ ਵਿਕਾਸ ਬਾਰੇ ਚਰਚਾ ਕੀਤੀ ਅਤੇ ਪ੍ਰੋ. ਬੋਹਰ ਸਿੰਘ  ਕਾਨਫਰੰਸ ਕੋਆਰਡੀਨੇਟਰ  ਨੇ ਕੀਮਤੀ ਪਦਾਰਥਾਂ ਅਤੇ ਸੋਮਿਆਂ ਦੀ ਮੁੜ ਵਰਤੋਂ ਵੱਲ ਤਵੱਜੋ ਦੇਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਸਿੱਧੂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਸਮੁੱਚੇ ਦੇਸ਼ ਵਿੱਚੋਂ ਵਿਗਿਆਨੀਆਂ, ਰਿਸਰਚ ਸਕਾਲਰਾਂ, ਪ੍ਰੋਫੈਸਰਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਵੱਖ ਵੱਖ ਮੈਟੀਰੀਅਲਜ਼ ਨਾਲ ਸੰਬੰਧਿਤ ਚੁਣੌਤੀਆਂ ਅਤੇ ਖੋਜਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ।ਦੇਸ਼ ਦੀਆਂ ਵੱਖ ਵੱਖ ਤਕਨੀਕੀ ਸੰਸਥਾਵਾਂ ਤੋਂ ਰਿਸਰਚ ਸਕਾਲਰਾਂ ਨੇ ਉਪਰੋਕਤ ਵਿਸ਼ੇ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਰਿਸਰਚ ਪੇਪਰ ਪੇਸ਼ ਕੀਤੇ।ਜਿਹਨਾਂ ਵਿੱਚੋਂ ੫੦ ਪੇਪਰਾਂ ਨੂੰ ਸਮੀਖਿਆ ਉਪਰੰਤ ਪਬਲੀਕੇਸ਼ਨ ਲਈ ਮਨਜ਼ੂਰ ਕੀਤਾ ਗਿਆ।

Related Articles

Back to top button