Ferozepur News

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 (ਟੀਮ ਜੈ ਸਿੰਘ ਵਾਲਾ) ਹੋਈ ਰੀਵਿਊ ਮੀਟਿੰਗ

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 (ਟੀਮ ਜੈ ਸਿੰਘ ਵਾਲਾ) ਹੋਈ ਰੀਵਿਊ ਮੀਟਿੰਗ

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 (ਟੀਮ ਜੈ ਸਿੰਘ ਵਾਲਾ) ਹੋਈ ਰੀਵਿਊ ਮੀਟਿੰਗ
ਫਿਰੋਜ਼ਪੁਰ, 11.11.2020: ਅੱਜ ਮਿਤੀ 11-11-2020 ਨੂੰ ਈਟੀਟੀ ਟੈੱਟ ਪਾਸ 6505 ਅਧਿਆਪਕ ਯੂਨੀਅਨ (ਟੀਮ ਜੈ ਸਿੰਘ ਵਾਲਾ) ਦੀ ਫਿਰੋਜ਼ਪੁਰ ਇਕਾਈ ਦੀ ਮੀਟਿੰਗ ਹੋਈ ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਮਾਰੂ ਫੁਰਮਾਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਜਿਸ ਵਿੱਚ ਈ.ਟੀ.ਟੀ ਅਧਿਆਪਕਾਂ ਦੀ ਬਣਦੀ ਚਾਰ ਸਾਲਾਂ ਏਸੀਪੀ ਨਾ ਲਗਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ,ਤਰਨਤਾਰਨ ਤੋਂ ਟਰਾਂਸਫਰ ਹੋਏ ਅਧਿਆਪਕਾਂ ਦੀ ਰਲੀਵਿੰਗ ਨਾ ਕਰਨ ਸਬੰਧੀ , ਨਵੀਂਆਂ ਭਰਤੀਆਂ ਤੇ ਸੈਂਟਰ ਪੇ ਸਕੇਲ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਨਾ ਲਾਗੂ ਕਰਨ ਸੰਬੰਧੀ ਸਮੱਸਿਆਵਾਂ ਤੇ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ ।

ਯੂਨੀਅਨ ਦੇ ਬਲਾਕ ਪੱਧਰੀ ਵਿਸਥਾਰ ਕਰਨ ਸਬੰਧੀ ਇਕਮੱਤ ਹੋ ਕੇ ਫੈਸਲਾ ਲਿਆ ਗਿਆ ਅੱਗੇ ਭਵਿੱਖ ਵਿੱਚ ਬਣਦਾ ਸੰਘਰਸ਼ ਵਿੱਢਣ ਲਈ ਰੂਪ ਰੇਖਾ ਤਿਆਰ ਕੀਤੀ ਗਈ ਇਸ ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ, ਜੇਕਰ ਇਹ ਨਾਦਰਸ਼ਾਹੀ ਫਰਮਾਨ ਰੱਦ ਨਾ ਕੀਤੇ ਗਏ ਤਾਂ ਸਰਕਾਰ ਦੇ ਖਿਲਾਫ ਸਖਤ ਸੰਘਰਸ਼ ਉਲੀਕਿਆ ਜਾਵੇਗਾ

ਇਸ ਮੌਕੇ ਤੇ ਯੂਨੀਅਨ ਦੇ ਪੰਜਾਬ ਭਰ ਤੋਂ ਆਏ ਹੋਏ ਆਗੂ ਦੀਪਕ ਫਾਜ਼ਿਲਕਾ,ਰਕੇਸ਼ ਗੁਰਦਾਸਪੁਰ, ਕਮਲ ਠਾਕੁਰ ਗੁਰਦਾਸਪੁਰ, ਸੰਦੀਪ ਜ਼ੀਰਾ, ਪਵਨ ਕੁਮਾਰ ਅਬੋਹਰ ,ਅਸ਼ੀਸ਼ ਕੁਮਾਰ ਜੈਤੋ, ਕਮਲ ਚੌਹਾਨ ਜ਼ੀਰਾ,ਕੇਪੀ ਮਲੋਟ ,ਸਾਜਨ ਫ਼ਾਜ਼ਿਲਕਾ, ਰਵਿੰਦਰ ਸਿੰਘ ਜੋਧਪੁਰ, ਸੋਨੂੰ ਕਪੂਰ , ਭਗਵਾਨ ਦਾਸ ,ਲਖਵਿੰਦਰ ਸਿੰਘ, ਦਲਜੀਤ ਸਿੰਘ ਚੀਮਾ ,ਅਮਨ ਕੁਮਾਰ ਸੇਖਵਾਂ ,ਪਰਮਜੀਤ ਗੈਰੀ, ਬਲਜਿੰਦਰ ਸਿੰਘ, ਹਰੀਸ਼ ਕੁਮਾਰ ,ਜੌਨੀ ਫਿਰੋਜ਼ਪੁਰ, ਅਮਰਜੀਤ ਸਿੰਘ ਫਿਰੋਜ਼ਪੁਰ, ਬਲਵਿੰਦਰ ਜ਼ੀਰਾ, ਚੰਦ ਸਿੰਘ ਜ਼ੀਰਾ ,ਰਾਜ ਸਿੰਘ ਜ਼ੀਰਾ,ਰਾਜਿੰਦਰ ਸਿੰਘ ਹਾਂਡਾ, ਸਰਬਜੀਤ ਸਿੰਘ ਪੋਜੋਕੇ,ਗੁਰਦੇਵ,ਜਗਦੀਸ਼ ਸਿੰਘ,ਕਰਮਜੀਤ ਸਿੰਘ,ਜੈ ਪਾਲ ਉੱਪਲ,ਰਾਗਵ ਗਰੋਵਰ ਆਦਿ ਸ਼ਾਮਲ ਹੋਏ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਗੌਰਮਿੰਟ ਟੀਚਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਅਤੇ ਪ੍ਰੈੱਸ ਸਚਿਨ ਨੀਰਜ ਯਾਦਵ ਵੱਲੋਂ 6505 ਅਧਿਆਪਕ ਯੂਨੀਅਨ ਦਾ ਸਾਥ ਦੇਣ ਦਾ ਭਰਵਾਂ ਹੁੰਗਾਰਾ ਦਿੱਤਾ।

Related Articles

Leave a Reply

Your email address will not be published. Required fields are marked *

Back to top button