Ferozepur News

ਇੰਡੀਅਨ ਐਜੂਕੇਸ਼ਨ ਐਕਸੀਲੈਂਸ ਅਵਾਰਡ-2018 ਲਈ ਵਿਵੇਕਾਨੰਦ ਵਰਲਡ ਸਕੂਲ ਦੀ ਹੋਈ ਚੋਣ

Ferozepur November 12, 2018: ਸਿੱਖਿਆ ਦੇ ਖੇਤਰ ਵਿੱਚ ਫਿਰੋਜ਼ਪੁਰ ਵਰਗੇ ਪੱਛੜੇ ਇਲਾਕੇ ਵਿੱਚ ਆਪਣੀ ਸਥਾਪਨਾ ਦੇ ਕੁਝ ਹੀ ਮਹੀਨਿਆਂ ਵਿੱਚ ਨਵੀਂ ਕ੍ਰਾਂਤੀ ਲਿਆਉਣ ਵਾਲੇ ਅਤੇ ਸਿੱਖਿਆ ਦੇ ਨਿੱਤ ਨਵੇਂ ਅਯਾਮ ਹੋਣ ਵਾਲੇ ਵਿਵੇਕਾਨੰਦ ਵਰਲਡ ਸਕੂਲ ਨੂੰ ਅਗਲੇ ਹਫਤੇ ਇੰਡੀਅਨ ਐਜੂਕੇਸ਼ਨ ਐਕਸੀਲੈਂਸ ਐਵਾਰਡ-2018 ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਵਾਲਾ ਉੱਤਮ ਸਕੂਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਵਿਵੇਕਾਨੰਦ ਵਰਲਡ ਸਕੂਲ ਦੇ ਡਾਇਰੈਕਟਰ ਡਾ. ਐੱਸਐੱਨ ਰੁਧਰਾ ਨੇ ਦੱਸਿਆ ਕਿ ਫਿਰੋਜ਼ਪੁਰ ਵਰਗੇ ਪੱਛੜੇ ਅਤੇ ਸਰਹੱਦੀ ਇਲਾਕੇ ਵਿੱਚ ਵਿਦਿਆਰਥੀਆਂ ਨੂੰ ਉੱਚ ਪੱਧਰੀ, ਗੁਣਾਤਮਕ ਅਤੇ ਆਧੂਨਿਕ ਖੇਡ ਸਹੂਲਤਾਂ ਨਾਲ ਵਿਵੇਕਾਨੰਦ ਵਰਲਡ ਸਕੂਲ ਦੀ ਸਥਾਪਨਾ ਕਰਨ ਦਾ ਇਹੀ ਉਦੇਸ਼ ਸੀ ਕਿ ਸਥਾਨਕ ਵਿਦਿਆਰਥੀ ਵਿਸ਼ਵ ਭਰ ਵਿੱਚ ਕਿਸੇ ਵੀ ਖੇਤਰ ਵਿੱਚ ਪ੍ਰਤਿਭਾ ਕਰਨ ਵਿੱਚ ਨਿਪੁੰਨ ਹੋਣੇ ਚਾਹੀਦੇ ਹਨ।

ਡਾ. ਰੁਧਰਾ ਨੇ ਦੱਸਿਆ ਕਿ ਇਹ ਬਹੁਤ ਹੀ ਸਨਮਾਨ ਅਤੇ ਹਰਸ਼ ਦਾ ਵਿਸ਼ਾ ਹੈ ਕਿ ਆਪਣੀ ਸਥਾਪਨਾ ਦੇ ਕੇਵਲ 6 ਮਹੀਨਿਆਂ ਵਿੱਚ ਹੀ ਵਿਵੇਕਾਨੰਦ ਵਰਲਡ ਸਕੂਲ ਦੀ ਚੋਣ ਇੰਡੀਅਨ ਐਜੂਕੇਸ਼ਨ ਐਕਸੀਲੈਂਸ ਐਵਾਰਡ 2018 ਨੂੰ ਦਿੱਲੀ ਵਿੱਚ ਆਯੋਜਿਤ ਪੁਰਸਕਾਰ ਸਮਾਰੋਹ ਵਿੱਚ ਪ੍ਰਦਾਨ ਕੀਤਾ ਜਾਵੇਗਾ।

ਸਕੂਲ ਦੀ ਇਸ ਉਪਲਬੱਧੀ ਦਾ ਸਿਹਰਾ ਡਾ. ਰੁਧਰਾ ਨੇ ਸਮੂਹ ਸਕੂਲ ਸਟਾਫ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਦਿੰਦੇ ਹੋਏ ਕਿਹਾ ਕਿ ਵਿਵੇਕਾਨੰਦ ਵਰਲਡ ਸਕੂਲ ਦਾ ਇਸ ਸਰਹੱਦੀ ਇਲਾਕੇ ਵਿੱਚ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਦਾ ਯਤਨ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਰਹੇਗਾ। 

Related Articles

Back to top button