Ferozepur News

ਆਪਣੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਕੰਮ ਕਰਨਾ ਚਾਹੁੰਦਾ ਹਾਂ – ਮਹਾਂਬਲੀ ਸ਼ੇਰਾ

ਆਪਣੇ ਜੱਦੀ ਜ਼ਿਲ੍ਹੇ ਚ ਪੁੱਜਾ ਸੰਸਾਰ ਪ੍ਰਸਿੱਧ ਰੈਸਲਰ

ਆਪਣੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਕੰਮ ਕਰਨਾ ਚਾਹੁੰਦਾ ਹਾਂ - ਮਹਾਂਬਲੀ ਸ਼ੇਰਾ

ਆਪਣੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਕੰਮ ਕਰਨਾ ਚਾਹੁੰਦਾ ਹਾਂ – ਮਹਾਂਬਲੀ ਸ਼ੇਰਾ

– ਆਪਣੇ ਜੱਦੀ ਜ਼ਿਲ੍ਹੇ ਚ ਪੁੱਜਾ ਸੰਸਾਰ ਪ੍ਰਸਿੱਧ ਰੈਸਲਰ

ਫਿਰੋਜ਼ਪੁਰ 15 ਅਕਤੂਬਰ 2020 : ਆਪਣੇ ਦੇਸ਼ ਅਤੇ ਆਪਣੇ ਰਾਜ ਦੇ ਨੌਜਵਾਨਾਂ ਲਈ ਕੁਝ ਅਜੇਹਾ ਪ੍ਰੋਗਰਾਮ ਉਲੀਕ ਰਿਹਾ ਹਾਂ ਜਿਸ ਨਾਲ ਸਾਡੀ ਜੁਆਨੀ ਨੂੰ ਬਚਾਇਆ ਜਾਵੇ ਅਤੇ ਓਹਨਾ ਦੀ ਸ਼ਕਤੀ ਨੂੰ ਖੇਡਾਂ ਵਿਚ ਖਪਤ ਕੀਤਾ ਜਾ ਸਕੇ। ਇਹਨਾ ਗੱਲਾਂ ਦਾ ਪ੍ਰਗਟਾਵਾ ਸੰਸਾਰ ਪ੍ਰਸਿੱਧ ਰੈਸਲਰ ਅਮਨਪ੍ਰੀਤ ਸਿੰਘ ਰੰਧਾਵਾ ਉਰਫ਼ ਮਹਾਂਬਲੀ ਸ਼ੇਰਾ ਨੇ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।

ਡਬਲਿਊਡਬਲਿਊਐੱਫ ਅਤੇ ਡਬਲਿਊਡਬਲਿਊਈ ਵਿਚ ਨਾਮਣਾ ਖੱਟ ਰਹੇ ਤੇ ਵਰਲਡ ਚੈਪੀਅਨ ਰਹੇ ਚੁੱਕੇ ਦੇਸ਼ ਦੇ ਨਾਮੀ ਰੈਸਲਰ ਮਹਾਂਬਲੀ ਸ਼ੇਰਾ ਨੇ ਕਿਹਾ ਕਿ ਉਹ ਜਲਦ ਹੀ ਮੁੰਡੇ ਕੁੜੀਆਂ ਨੂੰ ਹਰੇਕ ਤਰ੍ਹਾਂ ਦੀ ਖੇਡ ਸਬੰਧੀ ਸਿਖਲਾਈ ਦੇਣ ਲਈ ਅਕੈਡਮੀ ਖੋਲ੍ਹਣਗੇ। ਜਿਸ ਵਿਚ ਲੜਕੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਸ਼ੇਰਾ ਨੇ ਆਖਿਆ ਕਿ ਉਹ ਹਮੇਸ਼ਾ ਜਿੱਤ ਨੂੰ ਸੋਚ ਕੇ ਹੀ ਮੈਦਾਨ ਵਿਚ ਉੱਤਰਦੇ ਹਨ। ਫਿਰੋਜ਼ਪੁਰ ਦੇ ਪਿੰਡ ਮਾਣਾ ਸਿੰਘ ਵਾਲਾ ਦੇ ਜੰਮਪਲ ਮਹਾਂਬਲੀ ਸ਼ੇਰਾ ਨੇ ਇੱਕ ਸੁਆਲ ਦੇ ਜੁਆਬ ਵਿੱਚ ਆਖਿਆ ਕਿ ਉਹ ਅਜਿਹੀ ਖੁਰਾਕ ( ਸਟੀਰਾਈਡ) ਜਾਂ ਦੁਆਈ ਕਦੇ ਨਹੀਂ ਖਾਂਦੇ ਜਿਸ ਨਾਲ ਸਰੀਰ ਨੂੰ ਆਰਜ਼ੀ ਤੌਰ ‘ਤੇ ਬਣਾਵਟ ਮਿਲੇ। ਓਹ ਹਮੇਸ਼ਾ ਕੁਦਰਤੀ ਚੀਜ਼ਾਂ ਵਿਚ ਹੀ ਵਿਸ਼ਵਾਸ਼ ਰੱਖਦੇ ਹਨ ਅਤੇ ਇਹਨਾਂ ਪ੍ਰਤੀ ਹੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।

ਸ਼ੇਰਾ ਨੇ ਕਿਹਾ ਕਿ ਉਹ ਇੱਕ ਸਧਾਰਨ ਪਰਿਵਾਰ ਚੋਂ ਨਿਕਲੇ ਅਤੇ ਆਪਣੀ ਮਿਹਨਤ ਦੇ ਸਿਰ ‘ਤੇ ਇਥੋਂ ਤੱਕ ਪੁੱਜੇ ਹਨ। /ਓਹਨਾ ਕਿਹਾ ਕਿ ਉਹ ਹਮੇਸ਼ਾ ਅਮਰੀਕਾ ਵਿਚ ਰਹਿੰਦਿਆਂ ਵੀ ਆਪਣੇ ਪਿੰਡ/ ਵਤਨ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਓਸ ਨੂੰ ਆਪਣੇ ਦੇਸ਼ ਨਾਲ ਲਗਾਓ ਹੈ। ਓਹਨਾ ਕਿਹਾ ਕਿ ਵੱਡੀਆਂ ਜਿੱਤਾਂ ਤੋਂ ਬਾਅਦ ਓਸ ਨੂੰ ਬਾਲੀਵੁੱਡ ਤੌਰ ਬਥੇਰੀਆਂ ਆਫਰਾਂ ਆਈਆਂ ਪਰ ਓਹਨਾ ਰੈਸਲਿੰਗ ਨਾਲ ਜੁੜੇ ਰਹਿਣ ਨੂੰ ਹੀ ਤਰਜ਼ੀਹ ਦਿੱਤੀ। ਓਹਨਾ ਆਖਿਆ ਕਿ ਕਿਸੇ ਤੋਂ ਉਮੀਦ ਨਾ ਰੱਖੋ ਕਿ ਉਹ ਤੁਹਾਡੇ ਲਈ ਕੁਝ ਕਰੇਗਾ ਸਗੋਂ ਅੱਗੇ ਵਧੋ ਤੇ ਆਪਣੇ ਬਲਬੂਤੇ ਜ਼ਿਦਗੀ ਨੂੰ ਖੂਬਸੂਰਤ ਬਣਾਉਣ ਲਈ ਲੜੋ। ਸ਼ੇਰਾ ਨੇ ਇਹ ਵੀ ਆਖਿਆ ਕਿ ਕੋਈ ਵੀ ਨਸ਼ਾ ਤੁਹਾਡੇ ਮੂੰਹ ਵਿੱਚ ਨਹੀਂ ਪਾਉਂਦਾ, ਤੁਹਾਡਾ ਖੁਦ ਤੇ ਕੰਟਰੋਲ ਹੈ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ।

ਇਸ ਮੌਕੇ ਓਹਨਾ ਦੇ ਨਾਲ ਜ਼ੋਰਾ ਸਿੰਘ ਸੰਧੂ ਐੱਮ ਸੀ, ਮਨਿੰਦਰ ਸਿੰਘ ਸੰਧੂ, ਅਮਰੀਕ ਸਿੰਘ ਮੁਦਕਾ, ਕੈਪਟਨ ਅੰਗਰੇਜ ਸਿੰਘ, ਅਮਰੀਕ ਸਿੰਘ ਆਸਲ, ਫਿਲਮ ਡਾਇਰੈਕਟਰ ਬਾਵਾ, ਪ੍ਰੀਤ ਮਾਣੇਵਾਲੀਆ, ਹਰਜਿੰਦਰ ਸਿੰਘ ਮਾਣੇਵਾਲੀਆ ਅਤੇ ਸਮੂਹ ਪੱਤਰਕਾਰ ਭਾਈਚਾਰਾ ਹਾਜ਼ਿਰ ਸੀ।

###

ਆਪਣੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਕੰਮ ਕਰਨਾ ਚਾਹੁੰਦਾ ਹਾਂ - ਮਹਾਂਬਲੀ ਸ਼ੇਰਾ

Available on Amazon, read reviews before purchasing, click on link

https://www.amazon.in/dp/9388435915/ref=cm_sw_r_wa_apa_i_u4hrFbP07A678

Related Articles

Leave a Reply

Your email address will not be published. Required fields are marked *

Back to top button