Ferozepur News

ਅੰਤਰਰਾਸ਼ਟਰੀ ਮਹਿਲਾ ਦਿਵਸ ਆਰ ਐਸ ਡੀ ਕਾਲਜ ਵਿਖੇ ਮਨਾਇਆ ਗਿਆ

ਫਿਰੋਜ਼ਪੁਰ 08 ਮਾਰਚ () : ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਆਰ. ਐਸ. ਡੀ. ਕਾਲਜ ਫਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ 'ਤੇ ਇਕ ਕਾਨੂੰਨੀ ਸਾਖਰਤਾ ਦਾ ਕੈਂਪ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਆਰ.ਐੱਸ.ਡੀ ਕਾਲਜ ਵਿਚ ਇਕ ਲੀਗਲ ਏਡ ਕਲੀਨਿਕ ਵੀ ਸਥਾਪਿਤ ਵੀ ਕੀਤਾ ਗਿਆ। ਸੈਸ਼ਨ ਜੱਜ ਵਲੋਂ ਹਾਜ਼ਰ ਅਧਿਆਪਕ ਅਤੇ ਅਧਿਆਪਕਾਵਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਨਵੀ ਅਤੇ ਕਾਨੂੰਨੀ ਅਧਿਕਾਰਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਭਰੂਣ ਹੱਤਿਆ ਦੇ ਰੋਕਣ ਅਤੇ ਬੇਟੀ ਪੜ੍ਹਾਓ ਅਤੇ ਬੇਟੀ ਬਚਾਓ ਬਾਰੇ ਪ੍ਰੇਰਿਤ ਕੀਤਾ। ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਅਤੇ ਸ਼ੈਸਨ ਜੱਜ ਫਿਰੋਜ਼ਪੁਰ ਐਸ. ਕੇ. ਅਗਰਵਾਲ ਨੇ ਲੜਕਾ-ਲੜਕੀ ਦਾ ਫ਼ਰਕ ਛੱਡੋ ਅਤੇ ਇਕ ਚੰਗੇ ਇਨਸਾਨ ਬਨਣ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਖਾਸ ਤੌਰ ਤੇ ਵਿਦਿਅਰਥਣਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਅਤੇ ਸਮਾਜ ਵਿਚ ਉਨ੍ਹਾਂ ਦਾ ਉੱਚਾ ਸਥਾਨ ਹੈ ਬਾਰੇ ਦੱਸਿਆ ਗਿਆ। ਇਸ ਤੋਂ ਬਾਅਦ ਜੱਜ ਲੋਕ ਅਦਾਲਤਾਂ ਦਾ ਵਿਸਥਾਰਪੂਰਵਕ ਸਮਝਾਇਆ ਕਿ ਕਿਸ ਤਰ੍ਹਾਂ ਲੋਕ ਆਪਸੀ ਰਜ਼ਾਮੰਦੀ ਨਾਲ ਲੋਕ ਅਦਾਲਤਾਂ ਰਾਹੀਂ ਆਪਣੇ ਝਗੜਿਆਂ ਦਾ ਨਿਪਟਾਰਾ ਕਰ ਸਕਦੇ ਹਨ ਅਤੇ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਨਵੀਂ ਦਿੱਲੀ ਦੀਆਂ ਸਕੀਮਾਂ ਜਿਵੇਂ ਕਿ ਸਥਾਈ ਲੋਕ ਅਦਾਲਤ, ਮੈਡੀਏਸ਼ਨ ਸੈਂਟਰ, ਵਿਕਟਮ ਕੰਪਨਸੇਸ਼ਨ, ਪੈਰਾ ਲੀਗਲ ਵਲੰਟੀਅਰ, ਮੁਫਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਕਿ ਆਮ ਜਨਤਾ ਕਿਵੇਂ ਇਨ੍ਹਾਂ ਸਕੀਮਾਂ ਦਾ ਫਾਇਦਾ ਉਠਾ ਸਕਦੇ ਹਨ। ਇਸ ਮੌਕੇ ਐੱਚ.ਐੱਸ ਗਰੇਵਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ, ਕੇ.ਕੇ. ਗੋਇਲ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ, ਸ਼੍ਰੀਮਤੀ ਐੱਚ. ਕੇ. ਸਿੱਧੂ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ, ਰਾਕੇਸ਼ ਕੁਮਾਰ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ, ਸ਼੍ਰੀਮਤੀ ਸ਼ਿਖਾ ਗੋਇਲ ਮਾਨਯੋਗ ਸਿਵਲ ਜੱਜ ਸੀਨੀਅਰ ਡਵੀਜ਼ਨ, ਸ੍ਰੀਮਤੀ ਤ੍ਰਿਪਤਜੋਤ ਕੌਰ ਮਾਨਯੋਗ ਚੀਡ ਜੁਡੀਸ਼ੀਅਲ ਮੈਜਿਸਟ੍ਰੇਟ, ਮਹੇਸ਼ ਕੁਮਾਰ ਸਿਵਲ ਜੱਜ ਜੁਨੀਅਰ ਡਵੀਜ਼ਨ, ਸ੍ਰੀਮਤੀ ਸ਼ੈਂਪੀ ਚੌਧਰੀ ਸਿਵਲ ਜੱਜ ਜੂਨੀਅਰ ਡਵੀਜ਼ਨ, ਲੀਗਲ ਏਡ ਦਫਤਰ ਦੇ ਪੈਨਲ ਦੇ ਸਾਰੇ ਮਹਿਲਾ ਐਡਵੋਕੇਟ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵਦੀਪ ਸਿੰਘ ਸੰਧੂ, ਅਤੇ ਕਾਲਜ ਦੇ ਪ੍ਰਿੰਸੀਪਲ ਡਾ: ਦਿਨੇਸ਼ ਸ਼ਰਮ, ਪੰਡਿਤ ਸਤੀਸ਼ ਕੁਮਾਰ, ਮੈਂਬਰ ਮੈਨੇਜ਼ਿੰਗ ਕਮੇਟੀ, ਐਸ. ਪੀ. ਅਨੰਦ,  ਡਰੈਕਟਰ ਅਡਮੈਨਿਸਟ੍ਰੇਸ਼ਨ, ਅਤੇ ਪ੍ਰੋਫੈਸਰ ਅਸ਼ੋਕ ਗੁਪਤਾ, ਅਤੇ ਪ੍ਰਫੈਸਰ ਗੁਰਤੇਜ਼ ਸਿੰਘ ਆਰ. ਐਸ. ਡੀ. ਕਾਲੇਜ਼ ਅਤੇ ਹੋਰ ਪ੍ਰੋਫੈਸਰ ਮੈਜੂਦ ਸਨ।

Related Articles

Back to top button