Ferozepur News

ਫਿਰੋਜ਼ਪੁਰ – ਅਮਿੱਟ ਛਾਪ ਛੱਡ ਗਿਆ ਜਿਲ੍ਹਾ ਪੱਧਰੀ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ

11 ਬਲਾਕਾਂ ਦੇ 82 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਕੀਤਾ ਸਨਮਾਨ

ਫਿਰੋਜ਼ਪੁਰ - ਅਮਿੱਟ ਛਾਪ ਛੱਡ ਗਿਆ ਜਿਲ੍ਹਾ ਪੱਧਰੀ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ
ਅਮਿੱਟ ਛਾਪ ਛੱਡ ਗਿਆ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ
11 ਬਲਾਕਾਂ ਦੇ 82 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਕੀਤਾ ਸਨਮਾਨ
ਫਿਰੋਜ਼ਪੁਰ 5 ਅਗਸਤ, 2022:  ਪੰਜਾਬ ਸਰਕਾਰ ਦੀ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਪ੍ਰਤੀਯੋਗਤਾ ਪ੍ਰੀਖਿਆਵਾਂ ਲਈ ਪ੍ਰੇਰਿਤ ਕਰਨ ਦੀ ਮੁਹਿਮ ਨੂੰ ਭਰਪੂਰ ਹੁੰਗਾਰਾ ਦਿੰਦੇ ਹੋਏ ਅਜ ਜਿਲ੍ਹਾ ਪੱਧਰ ਤੇ ਪ੍ਰਾਇਮਰੀ ਸਕੂਲਾਂ ਦੇ ਅਵੱਲ ਆਏ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਪ੍ਰਾਇਮਰੀ ਪੱਧਰ ਤੇ ਹੋਏ ਇਸ ਨਿਵੇਕਲੇ ਪ੍ਰੋਗਰਾਮ ਵਿੱਚ ਪੰਜਵੀ ਦੀ ਪ੍ਰੀਖਿਆ ਵਿੱਚ ਸਮੂਹ ਬਲਾਕਾਂ ਵਿੱਚ ਪਹਿਲੀਆਂ ਤਿੰਨ ਪੋਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਕੇ ਉਨ੍ਹਾ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ(ਐਸਿ) ਰਾਜੀਵ ਛਾਬੜਾ ਨੇ ਦੱਸਿਆ ਕਿ ਅਜ ਦੇ ਸਨਮਾਨ ਸਮਾਰੋਹ ਵਿੱਚ ਪੰਜਵੀ ਦੀ ਪ੍ਰੀਖਿਆ ਵਿੱਚ 11 ਬਲਾਕਾਂ ਦੇ ਪਹਿਲੀਆਂ ਤਿੰਨ ਪੁਜੀਸ਼ਨਾ ਲੈਣ ਵਾਲੇ 33 ਵਿਦਿਆਰਥੀਆਂ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਨ ਵਾਲੇ 49 ਵਿਦਿਆਰਥੀਆਂ, ਉਨ੍ਹਾ ਦੇ ਅਧਿਆਪਕਾਂ ਅਤੇ ਮਾਪਿਆਂ ਦਾ ਮਾਨ ਸਨਮਾਨ ਕੀਤਾ ਗਿਆ ਤਾਂ ਜੋ ਉਹ ਭਵਿੱਖ ਵਿੱਚ ਹੋਣ ਵਾਲੀਆਂ ਪ੍ਰਖਿਆਵਾਂ ਲਈ ਹੋਰ ਵੀ ਉਤਸ਼ਾਹਿਤ ਹੋ ਕੇ ਤਿਆਰੀ ਕਰਨ ਅਤੇ ਸਰਹੱਦੀ ਜਿਲ੍ਹੇ ਦਾ ਨਾਮ ਰਾਜ ਅਤੇ ਰਾਸ਼ਟਰੀ ਪੱਧਰ ਤੇ ਰੋਸ਼ਨ ਕਰ ਸਕਣ।
ਸਨਮਾਨ ਸਮਾਰੋਹ ਦੋਰਾਨ ਬਹੁਤ ਹੀ ਪ੍ਰਭਵਾਸ਼ਾਲੀ ਤਰੀਕੇ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਨੈਸ਼ਨਲ ਅਵਾਰਡੀ ਅਤੇ ਜਿਲ੍ਹੇ ਦੇ ਉੱਪ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਪ੍ਰਾਇਮਰੀ ਪੱਧਰ ਤੇ ਅਵੱਲ ਆਉਣਾ ਇੱਕ ਸ਼ੁਰੂਆਤ ਹੈ ਜੋ ਕਿ ਭਵਿੱਖ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਾ ਮੁੱਢ ਬਣੇਗੀ ਅਤੇ ਇਸ ਤਰ੍ਹਾ ਵੱਡੇ ਪੱਧਰ ਤੇ ਆਯੋਜਿਤ ਕੀਤਾ ਇਹ ਸਨਮਾਨ ਸਮਾਰੋਹ ਨਾ ਸਿਰਫ ਇਨ੍ਹਾ ਅਵੱਲ ਆਏ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣੇਗਾ ਸਗੋ ਸਮੁੱਚੇ ਜਿਲ੍ਹੇ ਦੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਇੱਕ ਨਵੀਂ ਊਰਜਾ ਦਾ ਸੰਚਾਰ ਕਰੇਗਾ।
ਉਨ੍ਹਾ ਕਿਹਾ ਕਿ ਉਹ ਜਿਲ੍ਹੇ ਅਤੇ ਬਲਾਕ ਪੱਧਰ ਦੀ ਸਮੁੱਚੀ ਟੀਮ ਨਾਲ ਮਿਲ ਕੇ ਪੰਜਾਬ ਸਰਕਾਰ ਦੇ ਮੁੱਖ ਏਜੰਡੇ ਜੋ ਕਿ ਗੁਣਾਤਮਕ ਸਿੱਖਿਆ ਵਿੱਚ ਸੁਧਾਰ ਲਿਆਉਣਾ ਹੈ ਉੱਪਰ ਗੰਭੀਰਤਾ ਨਾਲ ਕੰਮ ਕਰ ਰਹੇ ਹਨ ਅਤੇ ਜਲਦੀ ਹੀ ਇਸਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।ਸਮਾਰੋਹ ਵਿੱਚ ਅਵੱਲ ਆਏ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫਸਰ(ਸੈਸਿ) ਚਮਕੋਰ ਸਿੰਘ ਉਚੇਚੇ ਤੋਰ ਤੇ ਪਹੁੰਚੇ ਅਤੇ ਉਨ੍ਹਾ ਨੇ ਅਵੱਲ ਆਏ ਵਿਦਿਆਰਥੀਆਂ ,ਉਨ੍ਹਾ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੋਰ ਦੇ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੋਕੇ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਅਤੇ ਸ਼ਕੂਰ ਦੇ ਵਿਦਿਆਰਥੀਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਭਿਆਚਾਰਕ ਪੇਸ਼ਕਾਰੀ ਨਾਲ ਆਏ ਹੋਏ ਮਹਿਮਾਨਾ ਦਾ ਮਨਮੋਹਿਆ।
ਸਨਮਾਨ ਸਮਾਰੋਹ ਦੇ ਅੰਤ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤੀਏਵਾਲਾ ਇੰਦਰਜੀਤ ਸਿੰਘ ਨੇ ਆਏ ਮਹਿਮਾਨਾ ਦਾ ਅਤੇ ਸਫਲਤਾਪੂਰਵਕ ਇਸ ਆਯੋਜਨ ਨੂੰ ਨੇਪਰੇ ਚਾੜਨ ਲਈ ਜਿਲ੍ਹਾ ਪ੍ਰੰਬਧਕੀ ਟੀਮ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦੋਰਾਨ ਮੰਚ ਸੰਚਾਲਨ ਦੀ ਭੁਮਿਕਾ ਮੇਹਰਦੀਪ ਸਿੰਘ ਸੈਂਟਰ ਹੈੱਡ ਅਧਿਆਪਕ ਸ਼ੇਰ ਖਾ ਵੱਲੋ ਬਾਖੂਬੀ ਨਿਭਾਈ ਗਈ ਅਤੇ ਇਸ ਸਮਾਰੋਹ ਦੋਰਾਨ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਨੋਡਲ ਇੰਚਾਰਜ ਰਾਜਨ ਨਰੂਲਾ, ਏ.ਪੀ.ਸੀ(ਜ) ਸਰਬਜੀਤ ਸਿੰਘ, ਜਿਲ੍ਹਾ ਕੋਆਰਡੀਨੇਟਰ(ਐਮ.ਆਈ.ਐਸ) ਪਵਨ ਮਦਾਨ, ਮੀਡੀਆ ਕੋਆਰਡੀਨੇਟਰ ਬਲਕਾਰ ਸਿੰਘ ਤਲਵਿੰਦਰ ਸਿੰਘ, ਸਰਬਜੀਤ ਭਾਵੜਾ, ਸੁਨੀਲ ਕੁਮਾਰ,ਸ਼ਮਸ਼ੇਰ ਸਿੰਘ, ਰਜਿੰਦਰ ਸਿੰਘ, ਸਚਿਨ ਨਾਗਪਾਲ, ਚਰਨਜੀਤ ਸਿੰਘ ਅਤੇ ਹਰਿੰਦਰ ਭੁੱਲਰ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button