Ferozepur News

ਸਮੂਹ ਵਿਭਾਗ ਤੰਬਾਕੂ ਕੰਟਰੋਲ ਐਕਟ ਦੀਆ ਸਮੁੱਚੀਆਂ ਧਾਰਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ -ਵਧੀਕ ਡਿਪਟੀ ਕਮਿਸ਼ਨਰ

ਸਮੂਹ ਵਿਭਾਗ ਤੰਬਾਕੂ ਕੰਟਰੋਲ ਐਕਟ ਦੀਆ ਸਮੁੱਚੀਆਂ ਧਾਰਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ -ਵਧੀਕ ਡਿਪਟੀ ਕਮਿਸ਼ਨਰ
ਤੰਬਾਕੂ ਕੰਟਰੋਲ ਸੰਬੰਧੀ ਜਾਗਰੂਕਤਾ ਅਤੇ ਸਿਖਲਾਈ ਵਰਕਸ਼ਾਪ ਦਾ ਆਯੋਜਨ
COPTA ACT MEETING
ਫ਼ਿਰੋਜ਼ਪੁਰ, 23 ਅਗਸਤ ( ) ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਰੋਜ਼ਾ ਤੰਬਾਕੂ ਕੰਟਰੋਲ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਅਤੇ ਸਿਖਲਾਈ ਵਰਕਸ਼ਾਪ ਸ੍ਰੀ.ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ.ਵਨੀਤ ਕੁਮਾਰ ਨੇ ਵੱਖ-ਵੱਖ  ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਅਦਾਰਿਆਂ ਵਿੱਚ ਸਿਗਰਟਨੋਸ਼ੀ ਨਾ ਹੋਣ ਦੇਣ ਅਤੇ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇ।  ਉਨ੍ਹਾਂ ਦੱਸਿਆ ਕਿ ਕੋਟਪਾ ਦੀਆ ਸਮੁੱਚੀਆਂ ਧਾਰਾਵਾਂ ਦੀ ਜਾਂਚ ਲਈ ਪੀ.ਜੀ.ਆਈ ਵੱਲੋਂ ਇਸ ਸਾਲ ਦੇ ਅੰਤ ਵਿੱਚ ਇੱਕ ਕੰਪਲਾਇਸ ਸਟੱਡੀ ਕਰਵਾਈ ਜਾਣੀ ਹੈ, ਇਸ ਸਟੱਡੀ ਵਿੱਚ  ਵਧੀਆ ਕਾਰਗੁਜ਼ਾਰੀ ਕਰਨ ਵਾਲੇ ਜਿੱਲ੍ਹਿਆ ਨੂੰ &#39&#39ਹਾਈ ਕੋਟਪਾ ਕੰਪਲਾਇੰਟ&#39&#39 ਐਲਾਨਿਆ ਜਾਵੇਗਾ। ਇਸ ਸਟੱਡੀ ਵਿੱਚ ਬਿਹਤਰ ਅੰਕ ਪ੍ਰਾਪਤ ਕਰਨ ਲਈ ਸਮੂਹ ਵਿਭਾਗਾਂ ਨੂੰ ਯਤਨਸ਼ੀਲ ਹੋਣ ਦੀ ਜ਼ਰੂਰਤ ਹੈ ਤਾਂ ਜੋ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਵੀ &#39&#39ਹਾਈ ਕੋਟਪਾ ਕੰਪਲਾਇੰਟ&#39&#39 ਜ਼ਿਲ੍ਹਾ ਬਣਾਇਆਂ ਜਾ ਸਕੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਸੰਸਥਾਵਾਂ ਨੂੰ ਹਦਾਇਤ ਕੀਤੀ  ਧਾਰਾ 6-ਏ ਤਹਿਤ ਕਿਸੇ ਵੀ ਪ੍ਰਾਈਵੇਟ/ਸਰਕਾਰੀ ਸਕੂਲ ਦੀ ਬਾਹਰੀ ਹੱਦ ਤੋਂ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਦੀ ਕੋਈ ਦੁਕਾਨ ਨਹੀਂ ਹੋਣੀ ਚਾਹੀਦੀ ਅਤੇ ਧਾਰਾ 6-ਬੀ ਤਹਿਤ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਨਾ ਤੰਬਾਕੂ ਖ਼ਰੀਦ ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ ਨੂੰ ਯਕੀਨੀ ਬਣਾਉਣਗੇ।
  ਡਾ. ਜੈ ਸਿੰਘ ਸਿਵਲ ਸਰਜਨ, ਫ਼ਿਰੋਜ਼ਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਗਰਟ ਬੀੜੀ ਦਾ ਧੂੰਆਂ ਪੀਣ ਵਾਲੇ ਲਈ ਤਾਂ ਹਾਨੀਕਾਰਕ ਹੈ ਹੀ, ਸਗੋਂ ਇਹ ਬੱਚਿਆਂ ਤੇ ਵੀ ਮਾਰੂ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਤੰਬਾਕੂ ਦੇ ਬੂਰੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦੇਣੀ ਚਾਹੀਦੀ ਹੈ ਅਤੇ ਕਾਨੂੰਨ ਨੂੰ ਵੀ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਤੰਬਾਕੂ ਕੰਟਰੋਲ ਪ੍ਰਤੀ ਸਾਰੇ ਪਾਸਿਆਂ ਤੋਂ ਕੰਮ ਹੋ ਸਕੇ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਜੋ ਲੋਕ ਪਹਿਲਾਂ ਹੀ ਤੰਬਾਕੂ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ, ਉਨ੍ਹਾਂ ਨੂੰ ਜਾਗਰੂਕ ਕਰਕੇ ਤੰਬਾਕੂ ਦੀ ਆਦਤ ਨੂੰ ਛੁਡਾਉਣਾ ਚਾਹੀਦਾ ਹੈ।
ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੋਰ ਨੇ ਕਿਹਾ ਕਿ &#39ਗਲੋਬਲ ਅਡਲਟ ਤੰਬਾਕੂ ਸਰਵੇ-2009-10&#39 ਮੁਤਾਬਿਕ ਭਾਰਤ ਵਿੱਚ ਰੋਜ਼ਾਨਾ 2200 ਲੋਕ ਤੰਬਾਕੂ ਨਾਲ ਮਰ ਰਹੇ ਹਨ ਜਿਸ ਵਿੱਚ 48 ਵਿਅਕਤੀ ਪੰਜਾਬ ਦੇ ਹਨ ਅਤੇ ਸੰਸਾਰ ਵਿੱਚ ਕਰੀਬ 56 ਲੱਖ ਵਿਅਕਤੀ ਸਾਲਾਨਾ ਇਸ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਵਰਕਸ਼ਾਪ ਵਿੱਚ ਸ਼ਾਮਲ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਦੌਰਾਨ ਤੰਬਾਕੂ ਵਿਰੋਧੀ ਕਾਨੂੰਨ &#39ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ-2003&#39 (ਕੋਟਪਾ) ਦੀਆਂ ਧਾਰਾਵਾਂ 4,5,6 ਅਤੇ 7 ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਟੇਟ ਪ੍ਰੋਜੈਕਟ ਮੈਨੇਜਰ ਵਿਨੇ ਗਾਂਧੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਖੁੱਲ੍ਹੀ ਸਿਗਰਟ ਦੀ ਵਿੱਕਰੀ, ਗੁਟਖਾ, ਪਾਨ ਮਸਾਲਾ, ਪ੍ਰੋਸੈਸਡ, ਫਲੇਵਰਡ ਅਤੇ ਸੁਗੰਧਿਤ ਚਬਾਉਣ ਵਾਲੇ ਤੰਬਾਕੂ ਦੀ ਵਿੱਕਰੀ &#39ਤੇ ਮੁਕੰਮਲ ਰੋਕ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਤੇ ਕੈਦ ਵੀ ਹੋ ਸਕਦੀ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਤੰਬਾਕੂ ਕੰਟਰੋਲ ਐਕਟ ਵਿੱਚ ਉਨ੍ਹਾਂ ਦੇ ਬਣਦੇ ਰੋਲ ਬਾਰੇ ਜਾਗਰੂਕ ਕਰਵਾਇਆ।
ਇਸ ਮੌਕੇ ਡਾ ਸੁਰਿੰਦਰ ਕੁਮਾਰ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਵਰਕਸ਼ਾਪ ਵਿੱਚ ਆਏ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਤੰਬਾਕੂਨੋਸ਼ੀ ਰੋਕਣ ਨੂੰ ਸਰਕਾਰੀ ਡਿਊਟੀ ਨਾ ਸਮਝਦੇ ਹੋਏ, ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਲੋਕ ਹਿੱਤਾਂ ਵਿੱਚ ਕੰਮ ਕੀਤਾ ਜਾਵੇ। ਇਸ ਮੌਕੇ ਜਿੱਲ੍ਹਾ ਮਾਲ ਅਫ਼ਸਰ ਸ੍ਰ.ਸੁਖਮੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ.ਪ੍ਰਦੀਪ ਅਗਰਵਾਲ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Back to top button