Ferozepur News

ਅਧਿਆਪਕ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਵਿਦਿਆਰਥੀ                                                          ਵਿਜੈ ਗਰਗ

 ਮਨੋਵਿਗਿਆਨਕ ਤੌਰ ਤੇ ਵਿਦਿਆਰਥੀ ਸਭ ਤੋਂ ਪਹਿਲਾਂ ਅਧਿਆਪਕ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਹਨ ਵਿਦਿਆਰਥੀ  ਅਧਿਆਪਕ  ਨੂੰ ਪਸੰਦ ਕਰਨ  ਲਗਦੇ  ਨੇ ਪਿਆਰ ਕਰਨ ਲਗਦੇ  ਨੇ  ਫਿਰ ਉਸ ਅਧਿਆਪਕ ਦੇ  ਵਿਸ਼ੇ ਵਿੱਚ ਵੀ ਵਿਦਿਆਰਥੀ  ਰੁਚੀ ਲੈਣ ਲੱਗ  ਪੈਂਦੇ  ਨੇ  ਉਹਨਾ ਲਈ  ਵਿਸ਼ਾ ਸੌਖਾ  ਹੋ  ਔਖੇ  ਵਿਸ਼ਿਆਂ ਵਿਚ  ਪਲਸ ਨਤੀਜੇ ਵਾਲੇ  ਅੰਕੜੇ ਉਹਨਾ  ਅਧਿਆਪਕਾਂ ਦੇ ਹੱਕ ਵਿਚ ਬੋਲਦੇ ਨੇ  ਜਿਨ੍ਹਾ ਦਾ ਸੁਭਾਅ ਨਿੱਘਾ ਮਿਲਣਸਾਰ ਤੇ  ਵਿਅਕਤੀਤਵ ਪਾਕ ਸਾਫ  ਅਤੇ  ਜੋ  ਮਿਆਰੀ ਸੋਚ  ਦੇ  ਧਾਰਨੀ  ਹੁੰਦੇ ਨੇ । ਜੋ ਆਪਣੇ  ਵਿਦਿਆਰਥੀਆਂ ਨੂੰ ਆਪਣੇ  ਬੱਚਿਆ ਵਾਂਗ ਤਰਜੀਹ ਦਿੰਦੇ  ਨੇ । ਸੋ ਮੈਨੂੰ ਲਗਦਾ  ਅਸੀਂ ਵਿਸ਼ਾ ਮਾਹਿਰ  ਤਾਂ ਸਾਰੇ  ਹੀ ਹੁੰਦੇ  ਹਾਂ ਸਾਨੂੰ    ਬੱਚਿਆ  ਦੀਆਂ  ਮਾਨਸਿਕ  ਲੋੜਾਂ ਅਨੁਸਾਰ  ਆਪਣੀ  ਸ਼ਖਸੀਅਤ , ਆਪਣੇ  ਵਿਚਾਰਾਂ  ਅਤੇ  ਆਪਣੇ  ਵਿਵਹਾਰ ਦਾ ਵਿਸ਼ਲੇਸ਼ਣ  ਕਰਕੇ  ਇਹਨਾ ਦਾ ਪੁਨਰ ਨਿਰਮਾਣ ਕਰਨਾਂ ਚਾਹੀਦਾ ਹੈ। 

ਤੁਸੀ  ਸੋਚ ਵੀ ਨਹੀਂ ਸਕਦੇ  ਤੁਹਾਡੀ  ਦਿਤੀ ਪ੍ਰੇਰਨਾ ਵਿਦਿਆਰਥੀਆ  ਨੂੰ ਕਿਸ ਕਦਰ ਪ੍ਰਭਾਵਿਤ ਕਰਦੀ ਹੈ।  ਉਦਾਹਰਨਾਂ  ਨਾਲ ਇਤਿਹਾਸ  ਭਰਿਆ  ਪਿਆ  ਹੈ।

Related Articles

Back to top button