ਸ਼ਹੀਦੀ ਖੇਡ ਮੇਲੇ ਦੇ 8ਵੇਂ ਦਿਨ ਸਟੇਡੀਅਮ ਵਿਖੇ ਖੇਡਾਂ ਸ਼ੁਰੂ, ਕਮਲ ਸ਼ਰਮਾ ਵੱਲੋਂ ਉਦਘਾਟਨ
ਫ਼ਿਰੋਜ਼ਪੁਰ 20 ਮਾਰਚ(ਏ. ਸੀ. ਚਾਵਲਾ) ਸ਼ਹੀਦੀ ਖੇਡ ਅਤੇ ਸੱਭਿਆਚਾਰਕ ਮੇਲੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਅਤੇ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ 11 ਰੋਜ਼ਾ ਮੇਲੇ ਦੇ ਅੱਜ ਅੱਠਵੇਂ ਦਿਨ ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ ਕਰਵਾਈਆਂ ਗਈਆਂ, ਜਿੰਨ•ਾਂ ਦਾ ਉਦਘਾਟਨ ਸ਼੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਭਾਜਪਾ ਜ਼ਿਲ•ਾ ਚੇਅਰਮੈਨ ਜੁਗਰਾਜ ਸਿੰਘ ਕਟੋਰਾ ਜ਼ਿਲ•ਾ ਪ੍ਰਧਾਨ ਭਾਜਪਾ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ। ਸਮਾਗਮ ਦੌਰਾਨ ਗਤਕਾ ਪ੍ਰਦਰਸ਼ਨ, ਦਸਤਾਰਬੰਦੀ ਮੁਕਾਬਲੇ, ਨੌਜਵਾਨ ਦੌੜਾਂ, ਬਾਸਕਿਟ ਬਾਲ, ਟਰਾਲੀ ਬੈਂਕ ਮੁਕਾਬਲੇ, ਬੱਚਿਆਂ ਦੀ ਸਾਇਕਲ ਰੇਲ, ਹਾਕੀ ਮੁਕਾਬਲੇ, ਸੂਟਿੰਗ ਵਾਲੀਬਾਲ, ਰੱਸਾ ਕਸੀ, ਬਾਜੀਗਰ, ਦੇਸ਼ ਭਗਤੀ ਨਾਟਕ ਅਤੇ ਕੋਰੀਓਗ੍ਰਾਫੀ ਤੋਂ ਇਲਾਵਾ ਬੀ.ਐਸ.ਐਫ. ਦੀ 137 ਬਟਾਲੀਅਨ ਵੱਲੋਂ ਆਪਣੀ 50 ਸਾਲਾਂ ਵਰ•ੇਗੰਢ 'ਤੇ ਵੱਖ-ਵੱਖ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ। ਗਤਕਾ ਪ੍ਰਦਰਸ਼ਨ ਮੁਕਾਬਲਿਆਂ 'ਚ ਚੜ•ਦੀ ਕਲਾਂ ਗਤਕਾ ਅਕੈਡਮੀ ਮੁਕਤਸਰ ਸਾਹਿਬ ਨੇ ਪਹਿਲਾ, ਆਨੰਦਪੁਰ ਸਾਹਿਬ ਗਤਕਾ ਅਕੈਡਮੀ ਕਪੂਰਥਲਾ ਨੇ ਦੂਜਾ, ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂਹਰਸਹਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਕੀ ਵਿਚ ਜ਼ੀਰਾ ਨੇ ਪਹਿਲਾ, ਫ਼ਿਰੋਜ਼ਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿਚ ਹਰਵਿੰਦਰ ਪ੍ਰਤਾਪ ਸਿੰਘ ਨੇ ਪਹਿਲਾ, ਸਿਮਰਨਜੀਤ ਸਿੰਘ ਨੇ ਦੂਜਾ, ਦੀਪਕ ਯਾਦਵ ਨੇ ਤੀਜਾ, ਸਾਹਿਲ ਖੋਖਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿਚ ਲਵਜੋਤ ਸਿੰਘ ਨੇ ਪਹਿਲਾ, ਸਚਿਨ ਨਰੂਲਾ ਨੇ ਦੂਜਾ, ਗੁਰਸ਼ਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਵਿਚ ਲਵਜੋਤ ਸਿੰਘ ਨੇ ਪਹਿਲਾ, ਫਤਿਹ ਬਰਾੜ ਨੇ ਦੁਜਾ, ਸਚਿਨ ਨਰੂਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿਚ ਥੋਮਸ ਮਸੀਹ ਨੇ ਪਹਿਲਾ, ਬਲਵੀਰ ਸਿੰਘ ਨੇ ਦੂਜਾ, ਅਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿਚ ਸਿਮਰਨਜੀਤ ਸਿੰਘ ਨੇ ਪਹਿਲਾ, ਦੀਪਕ ਯਾਦਵ ਨੇ ਦੂਜਾ, ਤਰਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿਚ ਸੁਰਿੰਦਰ ਸਿੰਘ ਨੇ ਪਹਿਲਾ, ਗੁਰਸ਼ਰਨ ਸਿੰਘ ਨੇ ਦੂਜਾ, ਈਸ਼ਵਰ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਈਕਲ ਰੇਸ ਅੰਡਰ-15 ਵਿਚ ਏਕਮਪ੍ਰੀਤ ਸਿੰਘ ਨੇ ਪਹਿਲਾ, ਕਰਮ ਸਿੰਘ ਨੇ ਦੂਜਾ ਅਤੇ ਅਕਾਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਈਕਲ ਰੇਸ ਅੰਡਰ-10 ਵਿਚ ਰਮਨੀਕ ਸਿੰਘ ਨੇ ਪਹਿਲਾ, ਗੁਰਬੀਰ ਸਿੰਘ ਨੇ ਦੂਜਾ, ਉਮੇਦ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਤਕਾ ਫਾਈਟਰ ਵਿਚ ਸ੍ਰੀ ਆਨੰਦਪੁਰ ਸਾਹਿਬ ਗਤਕਾ ਅਕੈਡਮੀ ਕਪੂਰਥਲਾ ਨੇ ਪਹਿਲਾ, ਸ੍ਰੀ ਗੁਰੂ ਹਰਿਰਾਏ ਗਤਕਾ ਅਕੈਡਮੀ ਜਲੰਧਰ ਨੇ ਦੂਜਾ, ਮਾਤਾ ਸਾਹਿਬ ਕੌਰ ਪਬਲਿਕ ਸਕੁਲ ਗੁਰੁਹਰਸਹਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੁਸਾਇਟੀ ਪ੍ਰਧਾਨ ਨੇ ਦੱਸਿਆ ਕਿ 21 ਮਾਰਚ ਨੂੰ 'ਬੇਟੀ ਬਚਾਓ ਬੇਟੀ ਪੜਾਓ' ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ, ਜਿਨ•ਾਂ ਵਿਚ ਲੜਕੀਆਂ ਦੇ ਕਬੱਡੀ, ਵਾਲੀਬਾਲ ਮੁਕਾਬਲੇ, ਦੌੜਾਂ, ਹਾਕੀ, ਬਾਸਕਿਟ ਬਾਲ ਮੁਕਾਬਲੇ ਅਤੇ ਦੇਰ ਸ਼ਾਮ ਨੂੰ ਭਰੂਣ ਹੱਤਿਆਂ, ਦਹੇਜ ਪ੍ਰਥਾ ਆਦਿ ਸਬੰਧੀ ਨਾਟਕ ਖੇਡੇ ਜਾਣਗੇ।