Ferozepur News

CIA ਸਟਾਫ ਫਿਰੋਜ਼ਪੁਰ ਵਲੋਂ ਕਰੋੜਾਂ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ

CIA ਸਟਾਫ ਫਿਰੋਜ਼ਪੁਰ ਵਲੋਂ ਕਰੋੜਾਂ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ

CIA ਸਟਾਫ ਫਿਰੋਜ਼ਪੁਰ ਵਲੋਂ ਕਰੋੜਾਂ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ , ਪਰਚਾ ਦਰਜ

ਫਿਰੋਜ਼ਪੁਰ 23 ਜਨਵਰੀ 2024 :

ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਅਤੇ ਨਸ਼ੇ ਦਾ ਲੱਕ ਤੋੜਨ ਲਈ ਚਲਾਈ ਗਈ ਮੁਹਿੰਮ ਤਹਿਤ ਸੀ ਆਈ ਏ ਸਟਾਫ ਨੂੰ ਉਸ ਵੇਲੇ ਇਕ ਵੱਡੀ ਸਫਲਤਾ ਹਾਸਿਲ ਹੋਈ ਜਦ ਓਹਨਾ ਨੇ ਇਕ ਨਸ਼ਾ ਤਸਕਰ ਨੂੰ 7 ਕਰੋੜ ਤੋਂ ਉਪਰ ਰੁਪਏ ਦੀ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ।
ਏ ਐਸ ਆਈ ਗੁਰਚਰਨ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਓਹਨਾ ਦਸਿਆ ਕਿ ਓਹਨਾ ਨੂੰ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਗੁਰੀ ਪੁੱਤਰ ਬਖ਼ਸ਼ੀਸ਼ ਸਿੰਘ ਵਾਸੀ ਪਿੰਡ ਮਸਤੇ ਕੇ ਥਾਣਾ ਆਰਿਫ਼ ਕੇ ਫਿਰੋਜ਼ਪੁਰ ਵੱਡੀ ਪੱਧਰ ਤੇ ਹੈਰੋਇਨ ਵੇਚਦਾ ਹੈ ਅਤੇ ਉਹ ਇਸ ਸਮੇ ਬਸਤੀ ਰਾਮ ਲਾਲ ਤੋਂ ਪਿੰਡ ਗੈਂਦੜ ਆਪਣੇ ਮੋਟਰਸਾਈਕਲ ਤੇ ਆ ਰਿਹਾ ਹੈ।ਏ ਐਸ ਆਈ ਗੁਰਚਰਨ ਸਿੰਘ ਨੇ ਦਸਿਆ ਕਿ ਇਤੇਲਾਹ ਮਿਲਣ ਤੇ ਅਧਾਰ ਤੇ ਜਦ ਓਹਨਾ ਬੱਸ ਅੱਡੇ ਪਿੰਡ ਗੈਂਦੜ ਵਿਖੇ ਨਾਕਾ ਲਗਾਇਆ ਗਿਆ ਤਾਂ ਉਕਤ ਵਿਅਕਤੀ ਜੋ ਕੇ ਸ਼ੱਕੀ ਮੋਟਰਸਾਈਕਲ ਤੇ ਪਿੰਡ ਵੱਲ ਆ ਰਿਹਾ ਸੀ ਤਾਂ ਉਸਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 1 ਕਿਲੋ 550 ਗ੍ਰਾਮ ਹੈਰੋਇਨ ਬਰਾਮਦ ਹੋਈ । ਜਿਸਦੀ ਅੰਤਰਰਾਸ਼ਟਰੀ ਕੀਮਤ 7 ਕਰੋੜ ਤੋਂ ਵੀ ਉਪਰ ਦੀ ਦੱਸੀ ਜਾਂਦੀ ਹੈ ।
ਉਕਤ ਆਰੋਪੀ ਨੂੰ ਪੁਲਿਸ ਵਲੋਂ ਗਿਰਫ਼ਤਾਰ ਕਰ ਲਿੱਤਾ ਗਿਆ ਹੈ ਅਤੇ ਉਸ ਪਰ NDPS ਐਕਟ ਦੀਆਂ ਅਲਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।ਪੁਲਿਸ ਵਲੋਂ ਉਕਤ ਆਰੋਪੀ ਕੋਲੋਂ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਇਨ ਕਿਥੋਂ ਲੈ ਕੇ ਆਇਆ ਹੈ ਅਤੇ ਕਿਸ ਨੂੰ ਵੇਚਣ ਜਾ ਰਿਹਾ ਸੀ ।

Related Articles

Leave a Reply

Your email address will not be published. Required fields are marked *

Back to top button