Ferozepur News

ਵਿਧਾਇਕ ਪਿੰਕੀ ਵੱਲੋਂ ਪੁਲੀਸ ਲਾਈਨ ਫ਼ਿਰੋਜ਼ਪੁਰ ਛਾਉਣੀ ਵਿਖੇ ਨਵੀਂ ਬਣੀ ਓਪਨ ਜਿੰਮ ਦਾ ਕੀਤਾ ਗਿਆ ਉਦਘਾਟਨ

ਕਿਹਾ, ਪੁਲਿਸ ਲਾਈਨ ਵਿਚ ਰਿਹ ਰਹੇ ਪੁਲਿਸ ਜਵਾਨ ਤੇ ਉਨ੍ਹਾਂ ਦੇ ਪਰਿਵਾਰ ਚੰਗੀ ਸਿਹਤ ਲਈ ਰੋਜਾਨਾ ਕਰਨ ਕਸਰਤ

ਵਿਧਾਇਕ ਪਿੰਕੀ ਵੱਲੋਂ ਪੁਲੀਸ ਲਾਈਨ ਫ਼ਿਰੋਜ਼ਪੁਰ ਛਾਉਣੀ ਵਿਖੇ ਨਵੀਂ ਬਣੀ ਓਪਨ ਜਿੰਮ ਦਾ ਕੀਤਾ ਗਿਆ ਉਦਘਾਟਨ

ਕਿਹਾ, ਪੁਲਿਸ ਲਾਈਨ ਵਿਚ ਰਿਹ ਰਹੇ ਪੁਲਿਸ ਜਵਾਨ ਤੇ ਉਨ੍ਹਾਂ ਦੇ ਪਰਿਵਾਰ ਚੰਗੀ ਸਿਹਤ ਲਈ ਰੋਜਾਨਾ ਕਰਨ ਕਸਰਤ

ਵਿਧਾਇਕ ਪਿੰਕੀ ਵੱਲੋਂ ਪੁਲੀਸ ਲਾਈਨ ਫ਼ਿਰੋਜ਼ਪੁਰ ਛਾਉਣੀ ਵਿਖੇ ਨਵੀਂ ਬਣੀ ਓਪਨ ਜਿੰਮ ਦਾ ਕੀਤਾ ਗਿਆ ਉਦਘਾਟਨ

ਫਿਰੋਜ਼ਪੁਰ 18 ਅਕਤੂਬਰ, 2020:    ਅੱਜ ਦੀ ਜਿੰਦਗੀ ਵਿੱਚ ਸਾਡੇ ਸਾਰਿਆਂ ਲਈ ਰੋਜਾਨਾ ਕਸਰਤ ਕਰਨਾ ਬਹੁਤ ਜ਼ਰੂਰੀ ਹੈ, ਕਿਊਂਕਿ ਕਸਰਤ ਕਰਨ ਨਾਲ ਅਸੀਂ ਸਰੀਰਿਕ ਤੌਰ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੁੰਦੇ ਹਾਂ। ਇਹ ਵਿਚਾਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਪੁਲਿਸ ਲਾਈਨ ਵਿਖੇ ਨਵੀਂ ਬਣੀ ਓਪਨ ਏਅਰ ਜਿੰਮ ਦਾ ਉਦਘਾਟਨ ਕਰਨ ਮੌਕੇ ਪ੍ਰਗਟ ਕੀਤੇ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਕੋਵਿਡ19 ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਦਿਨ ਰਾਤ ਕੰਮ ਕੀਤਾ ਗਿਆ ਹੈ ਤੇ ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਇਨ੍ਹਾਂ ਲਈ ਕੁਝ ਕਰੀਏ। ਉਨ੍ਹਾਂ ਕਿਹਾ ਕਿ ਇਸੇ ਮਕਸਦ ਤਹਿਤ ਪੁਲਿਸ ਮੁਲਾਜ਼ਮਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਚੰਗੀ ਸਿਹਤ ਲਈ ਪੁਲਿਸ ਲਾਈਨ ਫਿਰੋਜ਼ਪੁਰ ਵਿਖੇ ਇਹ ਓਪਨ ਏਅਰ ਜਿੰਮ ਲਗਵਾਈ ਗਈ ਹੈ ਤਾਂ ਜੋ ਪੁਲਿਸ ਲਾਈਨ ਵਿੱਚ ਰਿਹ ਰਹੇ ਮੁਲਾਜਮ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੀ ਚੰਗੀ ਸਿਹਤ ਲਈ ਰੋਜਾਨਾ ਸਵੇਰ ਤੇ ਸ਼ਾਮ ਨੂੰ ਇਸ ਜਿੰਮ ਦੀ ਵਰਤੋਂ ਕਰ ਕੇ ਕਸਰਤ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਲਾਈਨ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਜਿੰਮ ਸਥਾਪਿਤ ਕੀਤੀ ਗਈ ਹੈ।

ਵਿਧਾਇਕ ਪਿੰਕੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਵੱਲੋਂ ਪੁਲਿਸ ਲਾਈਨ ਹੋਰ ਪੈਸੇ ਜਾਰੀ ਕੀਤੇ ਜਾਣਗੇ ਤੇ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੁਲਿਸ ਲਾਈਨ ਵਿਖੇ ਪਾਰਕ ਦੀ ਮੈਨਟੇਨਸ ਲਈ ਵੀ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਐਸਐਸਪੀ ਭੁਪਿੰਦਰ ਸਿੰਘ ਨੂੰ ਕਿਹਾ ਕਿ ਪੁਲਿਸ ਲਾਈਨ ਵਿਖੇ ਜੋ ਵੀ ਸਹੂਲਤਾਂ ਜਾਂ ਕੰਮ ਕਰਵਾਉਣ ਦੀ ਲੋੜ ਹੈ  ਉਹ ਉਨ੍ਹਾਂ ਨੂੰ ਜ਼ਰੂਰ ਦੱਸਣ ਤੇ ਆਉਣ ਵਾਲੇ ਸਮੇਂ ਵਿਚ ਸਾਰੇ ਕੰਮ ਕਰਵਾਏ ਜਾਣਗੇ। ਇਸ ਦੌਰਾਨ ਉਨ੍ਹਾਂ ਨਵੀਂ ਬਣੀ ਓਪਨ ਜਿੰਮ ਵਿੱਚ ਖ਼ੁਦ ਕਸਰਤ ਕਰਕੇ ਜਿੰਮ ਦਾ ਨਿਰੀਖਣ ਵੀ ਕੀਤਾ।

ਇਸ ਮੌਕੇ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸੁਮੇਰ ਸਿੰਘ ਗੁਰਜ਼ਰ ਅਤੇ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਪੁਲਿਸ ਲਾਈਨ ਵਿਖੇ ਜਿੰਮ ਲੱਗਣ ਦੀ ਵਧਾਈ ਦਿੰਦਿਆਂ ਕਿਹਾ ਕਿ ਇੱਥੇ ਰਿਹੇ ਰਹੇ ਪੁਲਿਸ ਪਰਿਵਾਰ ਇਸ ਜਿੰਮ ਦੀ ਵਰਤੋਂ ਜ਼ਰੂਰ ਕਰਨ ਤੇ ਰੋਜਾਨਾ ਆਪਣੀ ਚੰਗੀ ਸਿਹਤ ਲਈ ਘੱਟੋ ਘੱਟ ਇੱਕ ਘੰਟਾ ਕਸਰਤ ਕਰਨ ਲਈ ਜ਼ਰੂਰ ਕੱਢਣ।  ਇਸ ਮੌਕੇ ਐਸਐਸਪੀ ਸ੍ਰ: ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਲਾਈਨ ਲਈ ਇਹ ਇੱਕ ਬਹੁਤ ਵੱਡੀ ਸਹੂਲਤ ਹੈ। ਉਨ੍ਹਾਂ ਕਿਹਾ ਕਿ ਪੁਲਿਸ ਲਾਈਨ ਵਿੱਚ ਰਹੇ ਰਹੇ ਸਾਰੇ ਜਵਾਨ ਇਸ ਸਹੂਲਤ ਤੋਂ ਬਹੁਤ ਖੁਸ਼ ਹਨ ਤੇ ਹੁਣ ਉਹ ਰੋਜਾਨਾ ਇਸ ਜਿੰਮ ਰਾਹੀਂ ਕਸਰਤ ਕਰ ਕੇ ਇਸ ਸਹੂਲਤ ਦਾ ਲਾਭ ਲੈਣਗੇ।

ਇਸ ਮੌਕੇ ਐਸਪੀਐਚ ਬਲਵੀਰ ਸਿੰਘ, ਡੀਐਸਪੀ ਬਰਿੰਦਰ ਸਿੰਘ, ਈਓ ਪਰਮਿੰਦਰ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਸੁਖਵਿੰਦਰ ਸਿੰਘ, ਕਾਂਗਰਸੀ ਆਗੂ ਬਿੱਟੂ ਸਾਂਘਾ, ਹਰਿੰਦਰ ਖੋਸਾ, ਬਲਵੀਰ ਬਾਠ, ਸੁਖਵਿੰਦਰ ਸਿੰਘ ਬੁਲੰਦੇ ਵਾਲਾ, ਗੁਰਨੇਬ ਸਿੰਘ ਸਰਪੰਚ, ਸੰਜ਼ੈ ਗੁਪਤਾ, ਅਮਰਜੀਤ ਸਿੰਘ, ਵਪਾਰ ਮੰਡਲ ਪ੍ਰਧਾਨ ਲਾਲੋ ਹਾਂਡਾ, ਰੂਪ ਨਰਾਇਨ, ਅਸ਼ਕ ਗੁਪਤਾ, ਕੁਲਦੀਪ ਗੱਖੜ, ਅਸ਼ੋਕ ਪ੍ਰਧਾਨ ਸਬਜੀ ਮੰਡੀ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
Close