ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਠੇਕਾਂ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਵਜਾਇਆ ਬਿਗਲ
ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਠੇਕਾਂ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਵਜਾਇਆ ਬਿਗਲ
ਫੀਰੋਜ਼ਪੁਰ , 23.7.2020: (ਹਰੀਸ਼ ਮੌਂਗਾ ਉਨ ਲਾਈਨ ਬਿਊਰੋ ): ਪੰਜਾਬ ਦੇ ਸਿਹਤ ਵਿਭਾਗ ਵਿੱਚ ਠੇਕੇ ਤੇ ਕੰਮ ਕਰਦੇ ਸਮੂਹ ਐੱਨ.ਐੱਚ.ਐੱਮ, ਪੰਜਾਬ ਹੈਲਥ ਸਿਸਟਮ ਕੋਰਪੋਰੇਸ਼ਨ, ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਦੇ ਮੁਲਾਜ਼ਮਾਂ ਸਾਂਝਾ ਮੋਰਚਾ ਅਧੀਨ ਕੰਮ ਕਰਦੇ ਮੁਲਾਜ਼ਮ ਜੋ ਕਿ ਪਿਛਲੇ 15-20 ਸਾਲ ਤੋਂ ਸਰਕਾਰ ਦੀ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਭਰਤੀ ਹੋਕੇ ਸਿਹਤ ਵਿਭਾਗ ਵਿੱਚ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਅਤੇ ਹੁਣ ਇਸ ਕੋਵਿਡ-19 ਮਹਾਂਮਾਰੀ ਵਿੱਚ ਫਰੰਟਲਾਈਨ ਤੇ ਕੰਮ ਕਰ ਰਹੇ ਹਨ।
ਸਰਕਾਰ ਇਹਨਾਂ ਮੁਲਾਜਮਾਂ ਨੂੰ ਅੱਖੋਪਰੋਖੇ ਅਣਦੇਖਾ ਕਰਕੇ ਸਮੇਂ-ਸਮੇਂ ਦੌਰਾਨ ਨਵੀਂ ਭਰਤੀ ਕਰਦੀ ਆ ਰਹੀ ਹੈ। ਪਰ ਮੌਜੂਦਾ ਸਰਕਾਰ ਨੇ ਲੰਬੇ ਸਮੇਂ ਤੋਂ ਚੱਲੀਆ ਆ ਰਹੀਆਂ ਸਰਕਾਰਾਂ ਦੇ ਵਿਚਾਰਾਂ ਤੇ ਫੁੱਲ ਚੜਾਉਦੇ ਹੋਏ ਇਨ੍ਹਾਂ ਠੇਕੇ ਦੇ ਮੁਲਾਜ਼ਮਾਂ ਨਾਲ ਅੱਜ ਵੀ ਧੱਕਾ ਕਰ ਰਹੀ ਹੈ। ਇਸ ਦੇ ਸਬੰਧ ਵਿੱਚ ਜਿਲ੍ਹਾਂ ਫਿਰੋਜ਼ਪੁਰ ਦੇ ਐੱਨ.ਐੱਚ.ਐੱਮ, ਆਰ.ਐੱਨ.ਟੀ.ਸੀ.ਪੀ, ਸਮੂਹ ਏ.ਐੱਨ.ਐੱਮ, ਹੈਲਥ ਕੋਰਪੋਰੇਸ਼ਨ ਤੇ ਆਊਟਸੋਰਸ ਤੇ ਕੰਮ ਕਰਦੇ ਮੁਲਾਜ਼ਮਾਂ ਨੇ ਅੱਜ ਆਪਣਾ ਕੰਮ-ਕਾਜ ਬੰਦ ਕਰਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ ।
ਇਸ ਤੇ ਪ੍ਰਧਾਨ ਜਿਲ੍ਹਾਂ ਫਿਰੋਜ਼ਪੁਰ ਕਲੈਰੀਕਲ (ਐੱਨ.ਐੱਚ.ਐੱਮ) ਸ. ਜੋਗਿੰਦਰ ਸਿੰਘ ਅਤੇ ਸ. ਬਗੀਚ ਸਿੰਘ ਜਨਰਲ ਸਕੱਤਰ ਨੇ ਮੀਡੀਆ ਨਾਲ ਰੂਬ ਰੂ ਹੁੰਦਾ ਹੋਇਆ ਦੱਸਿਆ ਕਿ ਮਿਤੀ 28/04/2020 ਨੂੰ ਐਸੋਸੀਏਸ਼ਨ ਨਾਲ ਹੋਈ ਮੀਟਿੰਗ ਦੌਰਾਨ ਸਿਹਤ ਮੰਤਰੀ ਜੀ ਪੰਜਾਬ ਵੱਲੋਂ ਮੁਲਾਜ਼ਮਾਂ ਦੀਆਂ ਸੇਵਾਵਾਂ ਹੁਣ ਜਲਦੀ ਹੀ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਹੀ ਗਈ ਸੀ। ਪਰ ਸਿਹਤ ਵਿਭਾਗ ਵੱਲੋਂ ਪਹਿਲਾਂ ਤੋਂ ਤਜ਼ਰੱਬੇਕਾਰ ਮੁਲਾਜ਼ਮਾਂ ਦੀ ਅਣਦੇਖੀ ਕਰਕੇ ਨਵੇਂ ਮੁਲਾਜ਼ਮਾਂ ਜੀ ਭਰਤੀ ਸਬੰਧੀ ਵਿਗਿਆਪਨ ਦਿੱਤਾ ਗਿਆ ਹੈ। ਸਰਕਾਰ ਦੇ ਇਸ ਰਵੱਈਏ ਪ੍ਰਤੀ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਮਿਤੀ 23/07/2020 ਨੂੰ ਸੰਕੇਤਕ ਹੜਤਾਲ ਕੀਤੀ ਗਈ ਹੈ ਅਤੇ ਇਸ ਦੇ ਨਾਲ ਜੇ ਸਰਕਾਰ ਨੇ ਮੁਲਾਜ਼ਮਾਂ ਦੀ ਜਾਇਜ਼ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ਆਰੰਭੀ ਜਾਵੇਗੀ।
ਇਸ ਮੌਕੇ ਰਵੀ ਚੋਪੜਾ, ਬਗੀਚ ਸਿੰਘ, ਹਰਮਿਨਰਪਾਲ ਸਿੰਘ, ਸਾਹਿਲ ਕਟਾਰੀਆ, ਅੰਕੁਸ਼ ਗਰੋਵਰ, ਸੀਮਾ ਰਾਣੀ, ਸਾਨੀਆ ਰਾਣੀ, ਪ੍ਰਵੀਨ, ਮੀਨੂ ਅੱਗਰਵਾਲ, ਨੀਰਜ ਕੌਰ, ਜੋਤੀ ਬਾਲਾ ਅਤੇ ਸਮੂਹ ਐੱਨ.ਐੱਚ.ਐੱਮ ਸਟਾਫ ਮੌਕੇ ਤੇ ਹਾਜ਼ਰ ਸੀ।