Ferozepur News

ਕਾਂਗਰਸ ਪਾਰਟੀ ਦਾ ਰਾਜ ਨਹੀਂ ਗੁੰਡਾਗਰਦੀ ਦਾ ਹੈ ਪੰਜਾਬ ਵਿੱਚ ਜੰਗਲਰਾਜ : ਸੁਖਪਾਲ ਸਿੰਘ ਖਹਿਰਾ

ਗੁਰੂਹਰਸਹਾਏ, 14 ਮਈ (ਪਰਮਪਾਲ ਗੁਲਾਟੀ)- ਪੰਜਾਬ ਅੰਦਰ ਕਿਸੇ ਸਿਆਸੀ ਪਾਰਟੀ ਦਾ ਰਾਜ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਜੰਗਲ ਰਾਜ ਕੰਮ ਕਰ ਰਿਹਾ ਹੈ, ਇਹ ਗੱਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਪਿੰਡ ਫ਼ਤਿਹਗੜ• ਗਹਿਰੀ ਵਿਖੇ ਜ਼ਮੀਨੀ ਵਿਵਾਦ ਵਿੱਚ ਮਾਰੀ ਗਈ ਲੜਕੀ ਲਕਸ਼ਮੀ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ•ਾਂ ਦੇ ਨਾਲ ਜ਼ਿਲ•ਾ ਪ੍ਰਧਾਨ ਆਮ ਆਦਮੀ ਪਾਰਟੀ ਮਲਕੀਤ ਥਿੰਦ ਅਤੇ ਸੀਨੀਅਰ ਆਗੂ ਅਤੁਲ ਨਾਗਪਾਲ ਵੀ ਮੌਜੂਦ ਸਨ। ਉਨ•ਾਂ ਕਿਹਾ ਕਿ ਮੈਂ ਜ਼ਿਲ•ਾ ਫ਼ਿਰੋਜ਼ਪੁਰ ਅੰਦਰ ਸਿਆਸੀ ਆਗੂਆਂ ਵੱਲੋਂ ਗੁੰਡਾ ਅਨਸਰਾਂ ਨੂੰ ਸ਼ਹਿ ਦੇਣ ਦੀਆਂ ਘਟਨਾਵਾਂ ਨੂੰ ਸੁਣ ਕੇ ਪੀੜਿਤ ਧਿਰਾਂ ਦੀ ਸਾਰ ਲੈਣ ਲਈ ਆਇਆ ਹਾਂ। ਉਹਨਾਂ ਕਿਹਾ ਕਿ ਉਹ ਪਿੰਡ ਕੱਚਰ ਭੰਨ ਵਿੱਚ ਮੌਤ ਦੇ ਘਾਟ ਉਤਾਰ ਦਿੱਤੇ ਗਏ ਕਿਸਾਨ ਦੇ ਪੁੱਤ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਆਏ ਹਨ, ਜਿੱਥੇ ਪਤਾ ਚੱਲਿਆ ਹੈ ਕਿ ਇੱਥੋਂ ਦਾ ਵਿਧਾਇਕ ਇੱਕ ਪ੍ਰਾਪਰਟੀ ਡੀਲਰ ਵਾਂਗ ਕੰਮ ਕਰ ਰਿਹਾ ਹੈ, ਇਸ ਤੋਂ ਅੱਗੇ ਫਿਰੋਜ਼ਪੁਰ ਦੇ ਪਿੰਡ ਝੋਕ ਹਰੀ ਹਰ ਵਿਖੇ ਇੱਕ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਪੱਚੀ ਏਕੜ ਜ਼ਮੀਨ ਕਾਸ਼ਤਕਾਰਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤਰ•ਾਂ ਹੀ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਫ਼ਤਿਹਗੜ• ਗਹਿਰੀ ਵਿਖੇ ਸਿਆਸੀ ਸ਼ਹਿ ਤੇ ਗੁੰਡਾ ਅਨਸਰਾਂ ਨੇ ਇੱਕ ਨੌਜਵਾਨ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।। ਉਨ•ਾਂ ਕਿਹਾ ਕਿ ਉਹ ਇਨ•ਾਂ ਸਾਰੀਆਂ ਘਟਨਾਵਾਂ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਜ਼ੋਰ ਸ਼ੋਰ ਨਾਲ ਉਠਾਉਣਗੇ। ਉਨ•ਾਂ ਕਿਹਾ ਕਿ ਫ਼ਤਿਹਗੜ• ਗਹਿਰੀ ਵਿੱਚ ਮਾਰੀ ਗਈ ਲੜਕੀ ਲਕਸ਼ਮੀ ਦੇ ਪਰਿਵਾਰਕ ਮੈਂਬਰਾਂ ਨਾਲ ਜਿਥੇ ਦੁੱਖ ਸਾਂਝਾ ਕੀਤਾ ਉਥੇ ਇਨਸਾਫ ਲਈ ਲੜੀ ਜਾ ਰਹੀ ਲੜਾਈ ਵਿਚ ਉਨ•ਾਂ ਦਾ ਪੂਰਾ ਸਾਥ ਦੇਣ ਦਾ ਭਰੋਸਾ ਦੁਆਇਆ। ਉਨ•ਾਂ ਕਿਹਾ ਕਿ ਇਸ ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ ਆਰਥਿਕ ਸਹਾਇਤਾ ਦੇਣ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਨੂੰ ਵਿਧਾਨ ਸਭਾ ਵਿੱਚ ਉਠਾਉਣਗੇ। ਸ਼ਾਹਕੋਟ ਵਿਧਾਨ ਸਭਾ ਦੀ ਉੱਪ ਚੋਣ ਸਬੰਧੀ ਬੋਲਦਿਆਂ ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ ਉਮੀਦਵਾਰ ਲਾਡੀ ਸ਼ੇਰੋਵਾਲੀਆ ਜਿਸ ਉੱਪਰ ਗੈਰ ਜ਼ਮਾਨਤੀ ਅਪਰਾਧਿਕ ਮੁਕੱਦਮਾ ਦਰਜ ਹੈ, ਉਸਦੇ ਨਾਮਜ਼ਦਗੀ ਪੱਤਰ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਭਰਵਾ ਰਹੇ ਹਨ ਤਾਂ ਫਿਰ ਇਸ ਘਟਨਾ ਨੇ ਪੰਜਾਬ ਅੰਦਰ ਹੋਰ ਸੈਂਕੜੇ ਲਾਡੀ ਪੈਦਾ ਕਰ ਦਿੱਤੇ ਗਏ ਹਨ ਕਿਉਂਕਿ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਲੋਕ ਸਮਝਣ ਲੱਗੇ ਹਨ ਕਿ ਗੈਰ ਕਾਨੂੰਨੀ ਕੰਮਾਂ ਵਿੱਚ ਲੱਗੇ ਹੋਏ ਵਿਅਕਤੀ ਦੀ ਪੰਜਾਬ ਸਰਕਾਰ ਵੱਲੋਂ ਜ਼ਿਆਦਾ ਕਦਰ ਕੀਤੀ ਜਾਂਦੀ ਹੈ। ਇਸ ਮੌਕੇ ਅਤੁਲ ਨਾਗਪਾਲ, ਸੁਖਦੇਵ ਸਿੰਘ ਖਾਲਸਾ, ਤਿਲਕ ਰਾਜ ਕੰਬੋਜ ਸਾਬਕਾ ਸਰਪੰਚ, ਮਨਜੀਤ ਸਿੰਘ, ਰਾਜੂ ਸੁੱਲਾ, ਸੋਨਾ ਸਿੰਘ, ਗੁਰਮੇਜ ਸਿੰਘ ਝੰਡਾ, ਸੁਰਿੰਦਰ ਸਿੰਘ ਪੱਪਾ, ਰਣਜੀਤ ਸਿੰਘ, ਬਿਰਜ ਲਾਲ ਤੋਂ ਇਲਾਵਾ ਹੋਰ ਵੀ ਅਨੇਕਾਂ ਸੀਨੀਅਰ ਆਗੂ ਮੌਜੂਦ ਸਨ। ।

Related Articles

Back to top button