Ferozepur News

ਰਾਮ ਸ਼ਰਣਮ ਆਸ਼ਮਰਮ ਨੇੜੇ ਪੁਡਾ ਇਨਕਲੈਵ ਵਿਚ ਬਾਊਂਡਰੀ ਦੀਵਾਰ ਦਾ ਕੰਮ ਹੋਇਆ ਸ਼ੁਰੂ, 32 ਲੱਖ ਦੀ ਲਾਗਤ ਨਾਲ 1100 ਮੀਟਰ ਲੰਬੀ ਬਣੇਗੀ ਦੀਵਾਰ, ਵਿਧਾਇਕ ਪਿੰਕੀ

ਪੂਡਾ ਇਨਕਲੈਵ ਵਿਚ 25 ਲੱਖ ਦੀ ਲਾਗਤ ਨਾਲ ਬਣਾਏ ਜਾਣਗੇ ਦੋ ਪਾਰਕ, ਜਲਦ ਹੋਵੇਗਾ ਕੰਮ ਸ਼ੁਰੂ

ਰਾਮ ਸ਼ਰਣਮ ਆਸ਼ਮਰਮ ਨੇੜੇ ਪੁਡਾ ਇਨਕਲੈਵ ਵਿਚ ਬਾਊਂਡਰੀ ਦੀਵਾਰ ਦਾ ਕੰਮ ਹੋਇਆ ਸ਼ੁਰੂ, 32 ਲੱਖ ਦੀ ਲਾਗਤ ਨਾਲ 1100 ਮੀਟਰ ਲੰਬੀ ਬਣੇਗੀ ਦੀਵਾਰ^ ਵਿਧਾਇਕ ਪਿੰਕੀ
ਪੂਡਾ ਇਨਕਲੈਵ ਵਿਚ 25 ਲੱਖ ਦੀ ਲਾਗਤ ਨਾਲ ਬਣਾਏ ਜਾਣਗੇ ਦੋ ਪਾਰਕ, ਜਲਦ ਹੋਵੇਗਾ ਕੰਮ ਸ਼ੁਰੂ

ਰਾਮ ਸ਼ਰਣਮ ਆਸ਼ਮਰਮ ਨੇੜੇ ਪੁਡਾ ਇਨਕਲੈਵ ਵਿਚ ਬਾਊਂਡਰੀ ਦੀਵਾਰ ਦਾ ਕੰਮ ਹੋਇਆ ਸ਼ੁਰੂ, 32 ਲੱਖ ਦੀ ਲਾਗਤ ਨਾਲ 1100 ਮੀਟਰ ਲੰਬੀ ਬਣੇਗੀ ਦੀਵਾਰ, ਵਿਧਾਇਕ ਪਿੰਕੀ

ਫ਼ਿਰੋਜ਼ਪੁਰ 9 ਫਰਵਰੀ ( ) ਸ਼ਹਿਰ ਦੀ ਸੁੰਦਰਤਾ ਅਤੇ ਵਿਕਾਸ ਲਈ ਸਰਕਾਰ ਕੋਲੋਂ ਕਰੋੜਾਂ ਦੇ ਪ੍ਰਾਜੈਕਟ ਪਾਸ ਕਰਵਾਏ ਗਏ ਹਨ, ਜੋ ਕਿ ਸ਼ਹਿਰ ਦੇ ਵੱਖ ਵੱਖ ਏਰੀਏ ਵਿਚ ਪਾਰਕਾਂ, ਸੜਕਾਂ ਦੇ ਨਵੀਨੀਕਰਨ ਅਤੇ ਹੋਰ ਕੰਮਾਂ ਤੇ ਖਰਚ ਕੀਤੇ ਜਾਣਗੇ, ਇਹ ਜਾਣਕਾਰੀ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਰਾਮ ਸ਼ਰਣਮ ਆਸ਼ਮਰਮ ਨੇੜੇ ਪੁਡਾ ਇਨਕਲੈਵ ਵਿਚ ਬਾਊਂਡਰੀ ਦੀਵਾਰ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਦਿੱਤੀ. ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਹ ਬਾਊਂਡਰੀ ਦੀਵਾਰ 32 ਲੱਖ ਦੀ ਲਾਗਤ ਨਾਲ 1100 ਮੀਟਰ ਲੰਬੀ ਬਣਾਈ ਜਾਣੀ ਹੈ.
ਵਿਧਾਇਕ ਪਿੰਕੀ ਨੇ ਦੱਸਿਆ ਕਿ ਪੂਡਾ ਇਨਕਲੈਵ ਵਿਚ ਲਾਈਟਾਂ ਲੱਗਣ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਜਲਦ ਹੀ 25 ਲੱਖ ਦੀ ਲਾਗਤ ਨਾਲ ਇੱਥੇ 2 ਪਾਰਕ ਵੀ ਬਣਾਏ ਜਾਣਗੇ, ਜਿਸ ਵਿਚ ਸਪਰਿੰਕਲ ਸਿਸਟਮ ਵੀ ਲਗਾਇਆ ਜਾਵੇਗਾ. ਉਨ੍ਹਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਅਤੇ ਸਾਡੀ ਚੰਗੀ ਸਿਹਤ ਲਈ ਪਾਰਕ ਸਮੇਂ ਦੀ ਲੋੜ ਹਨ, ਜਿਸ ਕਰ ਕੇ ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਪਾਰਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ. ਜਿੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸੈਰ, ਕਸਰਤ ਵਗੇਰਾ ਕਰ ਕੇ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖ ਸਕਦੇ ਹਨ. ਇਸ ਦੇ ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਡਰੀਮ ਪ੍ਰਾਜੈਕਟ ਪੀਜੀਆਈ ਦਾ ਕੰਮ ਵੀ ਜਲਦ ਸ਼ੁਰੂ ਹੋਣ ਵਾਲਾ ਹੈ.ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਮੀਨ ਦਾ ਕਬਜਾ ਪੀਜੀਆਈ ਨੂੰ ਦੇ ਦਿੱਤਾ ਗਿਆ ਹੈ ਤੇ ਜਲਦ ਹੀ ਟੈਂਡਰ ਕਰਵਾਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ.ਉਨ੍ਹਾਂ ਦੱਸਿਆ ਕਿ ਪੀਜੀਆਈ ਸੈਂਟਰ ਨਾਲ ਇਲਾਕਾ ਵਾਸੀਆਂ ਨੂੰ ਵਧੀਆ ਸਿਹਤ ਸੁਵਿਧਾਵਾ ਦੇ ਨਾਲ ਨਾਲ ਹਜ਼ਾਰਾ ਨੋਜਵਾਨਾਂ ਨੂੰ ਵਧੀਆ ਰੁਜ਼ਗਾਰ ਦੇ ਅਵਸਰ ਵੀ ਮਿਲਣਗੇ।
ਸ੍ਰ: ਪਿੰਕੀ ਨੇ ਦੱਸਿਆ ਕਿ ਹਲਕੇ ਵਿਚ ਵਿਕਾਸ ਦੇ ਕੰਮਾਂ ਲਈ ਲਗਾਤਾਰ ਫੰਡ ਲਿਆਂਦੇ ਜਾ ਰਹੇ ਹਨ ਤਾਂ ਜੋ ਵਿਕਾਸ ਦੇ ਕੰਮਾਂ ਵਿਚ ਕੌਈ ਕਮੀ ਨਾ ਆ ਸਕੇ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸਮੂਹ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਦਾ ਕੰਮ ਵੀ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਆਵਾਜਾਈ ਲਈ ਬੇਹਤਰੀਨ ਸੜਕਾਂ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਲਕੇ ਨੂੰ ਵਿਕਾਸ ਅਤੇ ਸੁੰਦਰਤਾ ਪੱਖੋਂ ਸੂਬੇ ਦੇ ਮੁਹਰੀ ਹਲਕਿਆਂ ਵਿਚ ਸ਼ਾਮਲ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ।
ਇਸ ਮੌਕੇ ਮਰਕਸ ਭੱਟੀ, ਕੈਪਟਨ ਲਖਵਿੰਦਰ ਸਿੰਘ, ਸੁਬੇਦਾਰ ਸੋਹਣ ਸਿੰਘ, ਅਮਰਜੀਤ ਸਿੰਘ, ਹਰਬੰਸ ਸਿੰਘ, ਬੋਹੜ ਸਿੰਘ, ਬਲਜੀਤ ਸਿੰਘ, ਕ੍ਰਿਸ਼ਨ ਲਾਲ, ਜਸਪਾਲ ਸਿੰਘ, ਇਕਬਾਲ ਮਸੀਹ, ਯੋਧਰਾਜ, ਅਯੂਸ਼ ਮਸੀਹ, ਜਤਿੰਦਰ ਕੁਮਾਰ, ਹਰਿੰਦਰ ਸਿੰਘ ਨੀਟਾ, ਸਾਗਰ ਲੂਥਰਾ, ਕਰਨ ਮਾਸਟਰ, ਰੇਸ਼ਮ ਸਿੰਘ, ਰਿੰਕੂ ਗਰੋਵਰ ਆਦਿ ਹਾਜ਼ਰ ਸਨ.

Related Articles

Leave a Comment

Back to top button
Close