Ferozepur News

ਫਿਰੋਜ਼ਪੁਰ (ਸ਼ਹਿਰੀ) ਵਿੱਚ 5 ਨਵੇਂ ਪੋਲਿੰਗ ਬੂਥ ਬਣੇ-ਰਿਟਰਨਿੰਗ ਅਫ਼ਸਰ

ਵਿਧਾਨ ਸਭਾ ਹਲਕਾ 76-ਫਿਰੋਜ਼ਪੁਰ (ਸ਼ਹਿਰੀ) ਵਿੱਚ ਵੋਟਰਾਂ ਦੀ ਸਹੂਲਤ ਲਈ ਇਲੈਕਸ਼ਨ ਕਮਿਸ਼ਨ ਦੀ ਪ੍ਰਵਾਨਗੀ ਨਾਲ 5 ਨਵੇਂ ਪੋਲਿੰਗ ਬੂਥ ਬਣਾਏ ਗਏ। ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਸ. ਹਰਜੀਤ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥ ਨੰ: 55-ਏ ਅਤੇ 56-ਏ ਦੀਆਂ ਵੋਟਾਂ ਐੱਮ.ਐੱਲ.ਐੱਮ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਕੈਂਟ, ਬੂਥ ਨੰ: 65-ਏ ਅਤੇ 66-ਏ ਦੀਆਂ ਵੋਟਾਂ ਕੇਂਦਰੀ ਵਿਦਿਆਲਿਆ-1 ਫ਼ਿਰੋਜ਼ਪੁਰ ਕੈਂਟ ਅਤੇ ਬੂਥ ਨੰ: 70-ਏ ਦੀਆਂ ਵੋਟਾਂ ਕੇਂਦਰੀ ਵਿਦਿਆਲਿਆ-2 ਫ਼ਿਰੋਜ਼ਪੁਰ ਕੈਂਟ ਵਿਖੇ ਪੈਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਤਰਾਂ ਦੀ ਜਾਣਕਾਰੀ ਲਈ ਆਰ.ਓ. ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Related Articles

Back to top button