ਸ਼ੇਰਸ਼ਾਹ ਵਲੀ ਵਿਚ ਕੰਨਵਰ ਗਰੇਵਾਲ ਦੇ ਗੀਤਾਂ ਤੇ ਰਾਤ ਭਰ ਮਸਤੀ ਵਿਚ ਝੂਮੇ ਸ਼ਰਧਾਲੂ, ਪੀਰ ਦੇ ਅੱਗੇ ਸਿਰ ਕੀਤਾ ਸਜਦਾ
ਸ਼ੇਰਸ਼ਾਹ ਵਲੀ ਵਿਚ ਕੰਨਵਰ ਗਰੇਵਾਲ ਦੇ ਗੀਤਾਂ ਤੇ ਰਾਤ ਭਰ ਮਸਤੀ ਵਿਚ ਝੂਮੇ ਸ਼ਰਧਾਲੂ, ਪੀਰ ਦੇ ਅੱਗੇ ਸਿਰ ਕੀਤਾ ਸਜਦਾ
ਤਿੰਨ ਰੋਜਾ ਸਲਾਨਾ ਉਰਸ ਹਰਸ਼ੋਲਾਸ ਨਾਲ ਹੋਇਆ ਸੰਪਨ, ਅਧਿਕਾਰੀਆਂ ਨੇ ਚਾਦਰ ਚੜਾ ਕੇ ਸਰਬਤ ਦੇ ਭਲੇ ਲਈ ਮੰਗੀ ਦੁਆ
ਫਿਰੋਜ਼ਪੁਰ 11 ਅਕਤੂਬਰ ( ) ਅਸਤਾਨਾ ਅੋਲੀਆ ਦਰਗਾਹ ਸ਼ੇਰਸ਼ਾਹ ਵਲੀ ਵਿਚ ਤਿੰਨ ਰੋਜਾ ਸਲਾਨਾ ਉਰਸ ਹਰਸ਼ੋਲਾਸ ਦੇ ਨਾਲ ਸੰਪਨ ਹੋਇਆ। ਆਖਰੀ ਦਿਨ ਵੀਰਵਾਰ ਨੂੰ ਹਜ਼ਾਰਾਂ ਸ਼ਰਧਾਲੂਆਂ ਨੇ ਪੀਰ ਬਾਬਾ ਦੀ ਮਜਾਰ ਤੇ ਸੀਸ ਸਜਦਾ ਕਰ ਮੰਨਤਾਂ ਮੰਗੀਆਂ। ਮੈਨੇਜਰ ਕਮ ਮੁਖ ਸੇਵਾਦਾਰ ਅਸ਼ੌਕ ਕੁਮਾਰ ਨੇ ਦੱਸਿਆ ਕਿ ਬਾਬਾ ਸ਼ੇਰਸ਼ਾਹ ਵਲੀ ਟਰਸਟ ਅਤੇ ਪੁਿਲਸ ਵਿਭਾਗ ਵੱਲੋਂ ਆਯੋਜਿਤ ਇਸ ਸਮਾਰੋਹ ਵਿਚ ਆਈ.ਜੀ ਬੀ ਚੰਦਰ ਸ਼ੇਖਰ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਆਈ.ਜੀ ਕਾਊਂਟਰ ਇੰਟੈਲੀਜੈਂਸ ਨਰਿੰਦਰਪਾਲ ਰੂਬੀ, ਸੀਈਓ ਡੀਸੀਐਮ ਗਰੁਪਜ਼ ਅਨਿਰੁੱਧ ਗੁਪਤਾ, ਐਸਪੀ ਜੀ.ਐਸ ਚੀਮਾ, ਡਾਕਟਰ ਕਮਲ ਬਾਗੀ, ਗੁਰਨੇਬ ਬਰਾੜ, ਮਨਜੀਤ ਸਿੰਘ ਸੋਢੀ ਨੇ ਚਾਦਰ ਚੜਾ ਕੇ ਰਸਮ ਅਦਾ ਕੀਤੀ ਅਤੇ ਸਰਬਤ ਦੇ ਭਲੇ ਦੀ ਦੁਆ ਮੰਗੀ। ਇਸ ਦੋਰਾਨ ਕਵਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸੂਫੀ ਗਾਇਕ ਕੰਨਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਅਤੇ ਦੇਰ ਰਾਤ ਤੱਕ ਸਮਾਂ ਬਣਿਆ। ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਵਿਚ ਉਕਤ ਮਹਿਮਾਨਾਂ ਤੋਂ ਇਲਾਵਾ ਕਮਿਸ਼ਨਰ ਸੁਮੇਰ ਗਰੁਜ਼ਰ, ਜ਼ਿਲਾ ਤੇ ਸੈਸ਼ਨ ਜੱਜ ਪਰਮਿੰਦਰ ਪਾਲ ਸਿੰਘ, ਅਡੀਸ਼ਨਲ ਜੱਜ ਸਚਿਨ ਸ਼ਰਮਾ, ਡਾਕਟਰ ਹਰਸ਼ ਭੋਲਾ ਨੇ ਵਿਸ਼ੇਸ਼ ਰੂਪ ਵਿਚ ਹਿੱਸਾ ਲਿਆ ਤੇ ਸ਼ਮਾ ਰੋਸ਼ਨ ਕਰ ਸੂਫੀ ਗੀਤਾਂ ਦਾ ਆਨੰਦ ਮਾਨਿਆ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀਰ ਬਾਬਾ ਦੇ ਪੂਰੇ ਦਰਬਾਰ ਨੂੰ ਆਕਰਸ਼ਿਤ ਲਾਈਟਾਂ ਨਾਲ ਸਜਾਇਆ ਗਿਆ ਸੀ ਅਤੇ ਸਾਰਾ ਦਿਨ ਸ਼ਰਧਾਲੂਆਂ ਲਈ ਲੰਗਰ ਚਲਾਇਆ ਗਿਆ ਸੀ। ਇਕ ਦਿਨ ਪਹਿਲਾਂ ਪੀਰ ਭਗਤਾਂ ਵੱਲੋਂ ਯਾਤਰਾ ਵੀ ਕੱਢੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਉਰਸ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਮੇਲਾ ਸਫਲ ਬਣਾਉਣ ਲਈ ਸਮੂਹ ਸ਼ਰਧਾਲੂਆਂ ਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਨਾਲ ਹੀ ਗਾਇਕ ਕੰਨਵਰ ਗਰੇਵਾਲ ਨੂੰ ਗੀਤਾਂ ਤੇ ਜਰਿਏ ਨਸ਼ੇ ਅਤੇ ਭਰੁਣ ਹਤਿਆ ਵਰਗੀ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਕੀਤਾ ਅਤੇ ਨੋਜਵਾਨਾਂ ਨੂੰ ਚੰਗੇ ਰਸਤੇ ਤੇ ਚਲਣ ਲਈ ਪ੍ਰੇਰਿਤ ਕੀਤਾ। ਟਰਸਟੀ ਅਨਿਰੁੱਧ ਗੁਪਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਆਪਸੀ ਭਾਈਚਾਰੇ, ਪਿਆਰ ਦਾ ਸੰਦੇਸ਼ ਦਿੰਦੇ ਹਨ ਅਤੇ ਪੀਰ ਬਾਬਾ ਦੇ ਇੱਥੇ ਮੰਗੀ ਹਰ ਦੁਆ ਪੂਰੀ ਹੁੰਦੀ ਹੈ।