Ferozepur News

ਸ਼ਿਆਸਤ ਦਾਨਾ ਦੀ &#39 ਯੂਜ਼ ਐਂਡ ਥਰੋ &#39 ਪੋਲਸੀ ਤੋ ਬਚੇ ਨੌਜਵਾਨ ਪੀੜ•ੀ

ਫਾਜ਼ਿਲਕਾ, 16 ਜਨਵਰੀ (ਅਰੋੜਾ) : ਅੱਜ ਦੇ ਭੋਤਿਕਵਾਦੀ ਸਮਾਜ ਵਿੱਚ ਆਪਣੇ ਸਵਾਰਥ ਦੇ ਲਈ ਕਿਸੇ ਦੂਜੇ ਦਾ ਇਸਤੇਮਾਲ ਕਰਨਾ ਇਹ ਬੜੀ ਆਮ ਜਿਹੀ ਗੱਲ ਹੈ ਪਰ ਆਪਣੇ ਨਿੱਜੀ ਲਾਹੇ ਦੇ ਲਈ ਦੂਜਿਆਂ ਦੀ ਬਲੀ ਚੜ•ਾ ਦੇਣਾਂ ਇਹ ਲੀਡਰਾਂ ਦੀ ਪੁਰਾਣੀ ਤੇ ਗੰਦੀ ਆਦਤ ਹੈ। ਖਾਸ ਕਰਕੇ ਰਾਜਨੀਤੀ ਵਿੱਚ ਕੋਈ ਕਿਸੇ ਦਾ ਸੱਕਾ ਨਹੀਂ ਹੁੰਦਾ, ਸਮਾਂ ਆਉਣ ਤੇ ਪਿਊ ਪੁੱਤਰ ਤੋਂ ਅਤੇ ਭਾਈ ਭਾਈ ਤੋਂ ਵੀ ਮੂੰਹ ਮੋੜ ਲੈਂਦਾ ਹੈ। ਖੂਨ ਦੇ ਰਿਸ਼ਤੇ ਕਦੋਂ ਪਾਣੀ ਹੋ ਜਾਣ ਰਾਜਨੀਤੀ ਵਿੱਚ ਇਸ ਗੱਲ ਦਾ ਭੋਰਾ ਵੀ ਪਤਾ ਨਹੀਂ ਚਲਦਾ। ਇਸ ਕਰਕੇ ਇਸ ਗੰਦਲੀ ਰਾਜਨੀਤੀ ਤੋ ਜਿਨ•ਾਂ ਬੱਚਿਆ ਜਾਵੇ ਉਨਾਂ ਹੀ ਹੀ ਚੰਗਾ ਹੈ।
ਇਹ ਵਿਚਾਰ ਸਥਾਨਕ ਆਦਰਸ਼ ਨਗਰ ਵਿਖੇ ਸਥਿਤ 'ਸਫ਼ਲਤਾ ਲੂਦਾ ਸਕਸੈਕ' ਇੰਗਲਿਸ਼ ਅਕੈਡਮੀ ਦੇ ਸੰਚਾਲਕ ਅਤੇ ਪਤਰਕਾਰ ਵਿਨੀਤ ਕੁਮਾਰ ਅਰੋੜਾ ਨੇ ਅੱਜ ਅਕੈਡਮੀ ਦੇ ਵਿਦਿਆਰਥੀਆਂ ਨੂੰ ਸੰਬੋਧਿਨ ਕਰਦੇ ਹੋਏ ਕਹੇ। ਨੌਜਵਾਨਾਂ ਨੂੰ ਰਾਜਨੀਤੀ ਦੀ ਚਮਕ ਅਤੇ ਸ਼ੋਹਰਤ ਕੁਝ ਜਿਆਦਾ ਹੀ ਚੰਗੀ ਲੱਗਦੀ ਹੈ। ਜਵਾਨੀ ਦੀ ਦਹਲੀਜ ਤੇ ਖੜ•ੇ ਜੋਸ਼ ਨਾਲ ਭਰਪੂਰ ਤੇ ਕੁਝ ਕਰ ਗੁਜਰਨ ਦਾ ਹੌਂਸਲਾ ਰੱਖਣ ਵਾਲੇ ਨੌਜਵਾਨ ਆਪ ਕੁਝ ਬਨਣ ਜਾਂ ਸਮਾਜ ਨੂੰ ਬਣਾਉਣ ਦੇ ਲਈ ਰਾਜਨੀਤੀ ਵਿੱਚ ਆਉਣ ਦੀ ਇੱਛਾ ਰਖੱਦੇ ਹਨ। ਪਰ ਲੀਡਰਾਂ ਦੀ ਅੋਛੀ ਅਤੇ ਮਤਲਬ ਪਰਸਤੀ ਦੀ ਰਾਜਨੀਤੀ ਦਾ ਸ਼ਿਕਾਰ ਹੋ ਕੇ ਕਈ ਵਾਰ ਤਾ ਆਪਣਾ ਸੱਬ ਕੁਝ ਹੀ ਗਵਾਂ ਬੈਦੇਂ ਹਨ। ਵਿਨੀਤ ਕੁਮਾਰ ਅਰੋੜਾ ਨੇ ਕਿਹਾ ਕਿ ਚੋਣਾਂ ਦੇ ਦਿਨਾਂ ਵਿੱਚ ਇਹ ਆਮ ਦੇਖਿਆ ਜਾਂਦਾ ਹੈ ਕਿ ਸਿਆਸੀ ਲੋਕ ਨੌਜਵਾਨ ਪੀੜ•ੀ ਨੂੰ ਰਾਜਨੀਤੀਕ ਦੁਨੀਆਂ ਦੇ ਰੰਗੀਨ  ਸੁਪਨੇ ਦਿਖਾ ਕੇ, ਉਹਨਾਂ ਨੂੰ ਆਪਣੀ ਪਾਰਟੀ ਦਾ ਇੱਕ ਸੱਚਾ ਸੁੱਚਾ ਵਰਕਰ ਦੱਸ ਕੇ ਅਤੇ ਸੱਤਾਂ ਮਿਲਣ ਤੋ ਬਾਦ ਚੰਗੇ ਅੋਹਦਿਆਂ ਦਾ ਲਾਲਚ ਦੇ ਕੇ ਨੌਜਵਾਨਾਂ ਤੋਂ ਕਈ ਉਚਿਤ ਅਨੁਚਿਤ ਕੰਮ ਕਰਵਾਉਂਦੇ ਹਨ। ਕਦੇ ਉਹਨਾਂ ਤੋਂ ਆਪਣੇ ਵਿਰੋਧੀ ਉਮੀਦਵਾਰਾਂ ਦੀ ਮੁੱਖਬਰੀ ਕਰਵਾਉਂਦੇ ਹਨ ਅਤੇ ਕਦੇ ਉਹਨਾਂ ਨੂੰ ਝਗੜੇ ਜਾਂ ਦੰਗੇ ਕਰਣ ਲਈ ਭੜਕਾਉਂਦੇ ਹਨ। ਜਵਾਨੀ ਦੇ ਜੋਸ਼ ਅਤੇ ਝੂਠੀ ਸਿਆਸੀ ਹੱਲਾ ਸ਼ੇਰੀ ਨਾਲ ਭਰੇ ਇਹ ਨੌਜਵਾਨ ਚੰਗਾ ਮਾੜਾ ਕੁਝ ਵੀ ਵਿਚਾਰੇ ਬਿਨ•ਾਂ ਲੀਡਰਾਂ ਦੇ ਆਖੇ ਲੱਗ ਕੇ ਕਈ ਵਾਰੀ ਅਜਿਹੇ ਮੰਦਬਾਗੀ ਘਟਨਾਵਾਂ ਨੂੰ ਅੰਜਾਮ ਦੇ ਜਾਂਦੇ ਹਨ ਜਿਨ•ਾਂ ਦੇ ਨਤੀਜੇ ਉਹਨਾਂ ਦੀ ਜਿੰਦਗੀ ਹੀ ਤਬਾਹ ਕਰ ਦੇਂਦੇ ਹਨ। ਇਹਨਾਂ ਹਾਲਾਤਾ ਵਿੱਚ ਇਹ ਸਿਆਸੀ ਘਾਗ ਉਹਨਾਂ ਨੌਜਵਾਨਾਂ ਨੂੰ ਪਛਾਣਦੇਂ ਤੱਕ ਨਹੀਂ। ਅਜਿਹੇ ਨੌਜਵਾਨ ਆਪਣਾ ਭਵਿੱਖ ਤਾ ਤਬਾਹ ਕਰਦੇ ਹਨ ਸਗੋਂ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਹਨੇਰੇ ਵਿੱਚ ਧਕੇਲ ਦਿੰਦੇ ਹਨ। 
ਵਿਨੀਤ ਕੁਮਾਰ ਅਰੋੜਾ ਨੇ ਵਿਦਿਆਰਥੀਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਯੂਵਾ ਪੀੜ•ੀ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਸਿਆਸੀ ਲੀਡਰਾਂ ਤੋਂ ਬਚ ਕੇ ਰਹਿਣ, ਆਪਣੇ ਵਿਵੇਕ ਅਤੇ ਬੁੱਧੀ ਦੇ ਨਾਲ ਸਹੀ ਅਤੇ ਗਲਤ ਵਿੱਚ ਫਰਕ ਕਰਕੇ ਹਰ ਕੰਮ ਨੂੰ ਕਰਨ। ਨੌਜਵਾਨਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਵੀ ਬਿਨ•ਾਂ ਕਿਸੇ ਦਬਾਉ ਅਤੇ ਲਾਲਚ ਤੋ ਕਰਨਾ ਚਾਹੀਦਾ ਹੈ। ਨੌਜਵਾਨ ਪੀੜ•ੀ ਦੇਸ਼ ਦਾ ਭਵਿੱਖ ਹਨ। ਜੇ ਜਵਾਨੀ ਦੀ ਦਹਲੀਜ ਤੇ ਪੈਰ ਰੱਖਦੇ ਹੀ ਉਹਨਾਂ ਨੂੰ ਗਲਤ ਰਸਤੇ ਤੇ ਪਾ ਦਿੱਤਾ ਜਾਵੇਗਾ ਤਾ ਦੇਸ਼ ਵਿੱਚ ਮਾੜੇ ਅਨਸ਼ਰ ਹੀ ਪੈਦਾ ਹੋਣਗੇ। ਸ਼ਹੀਦ ਭਗਤ ਸਿੰਘ, ਉਧਮ ਸਿੰਘ ਅਤੇ ਚੰਦਰ ਸ਼ੇਖਰ ਆਜ਼ਾਦ ਵਰਗੇ ਉੱਚੀ ਸੋਚ ਦੇ ਨੌਜਵਾਨ ਵੀ ਦੇਸ਼ ਨੂੰ ਤਰੱਕੀ ਦੀ ਲੀਹਾਂ ਤੇ ਪਾ ਸਕਦੇ ਹਨ।  

Related Articles

Back to top button