ਪੁਲਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਈ
ਫਾਜ਼ਿਲਕਾ, 16 ਮਾਰਚ (ਵਿਨੀਤ ਅਰੋੜਾ) : ਕੁਝ ਦਿਨ ਪਹਿਲਾਂ ਫਾਜ਼ਿਲਕਾ ਦੀ ਓਡਾਂ ਵਾਲੀ ਬਸਤੀ 'ਚ ਹੋਏ ਅੰਨ•ੇ ਕਤਲ ਦੇ ਮਾਮਲੇ 'ਚ ਥਾਣਾ ਸਿਟੀ ਪੁਲਸ ਨੇ ਮ੍ਰਿਤਕ ਦੇ ਗੁਆਂਢੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਅੱਜ ਸਥਾਨਕ ਥਾਨਾ ਸਿਟੀ 'ਚ ਹੋਈ ਪ੍ਰੈਸ ਕਾਨਫਰੈਂਸ ਵਿਚ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਜ਼ਿਲਾ ਦੇ ਐਸ.ਪੀ.ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਮਹੀਨੇ ਦੀ 6 ਮਾਰਚ ਨੂੰ ਉਡਾਂਵਾਲੀ ਬਸਤੀ ਫਾਜ਼ਿਲਕਾ ਵਿਚ ਸੂਰਜ ਕੁਮਾਰ ਦੇ ਭਰਾ ਹੈਪੀ ਕੁਮਾਰ ਨੇ ਥਾਨਾ ਸਿਟੀ ਪੁਲਸ ਵਿਚ ਰਿਪੋਰਟ ਦਰਜ਼ ਕਰਵਾਈ ਸੀ ਕਿ ਉਹ ਆਪਣੀ ਮਾਤਾ ਅਤੇ ਭੈਣ ਦੇ ਨਾਲ 4 ਮਾਰਚ ਨੂੰ ਮੋਗਾ ਵਿਚ ਆਪਣੀ ਭੈਣ ਨੂੰ ਮਿਲਣ ਲਈ ਗਏ ਸਨ। ਪਿੱਛੇ ਉਸਦਾ ਭਰਾ ਸੂਰਜ ਕੁਮਾਰ ਘਰ 'ਚ ਇੱਕਲਾ ਸੀ। ਜਦੋਂ ਉਹ 6 ਮਾਰਚ ਨੂੰ ਵਾਪਸ ਘਰ ਆਏ ਤਾਂ ਵੇਖਿਆ ਕਿ ਕਮਰੇ ਵਿਚ ਸੂਰਜ ਕੁਮਾਰ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ ਜਿਸਦੇ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਵਿਖਾਈ ਦੇ ਰਹੇ ਸਨ। ਜਿਸ ਤੇ ਪੁਲਸ ਨੇ ਹੈਪੀ ਕੁਮਾਰ ਦੇ ਬਿਆਨ ਤੇ ਅਣਪਛਾਤੇ ਆਦਮੀਆਂ ਖਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਸੀ।
ਉਨ•ਾਂ ਦੱਸਿਆ ਕਿ ਇਸ ਅੰਨ•ੇ ਕਤਲ ਦੇ ਮਾਮਲੇ ਨੂੰ ਹੱਲ ਕਰਨ ਦੇ ਲਈ ਫਾਜ਼ਿਲਕਾ ਦੇ ਐਸਐਸਪੀ ਕੇਤਨ ਬਲੀਰਾਮ ਪਾਟਿਲ ਨੇ ਫਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਵਜੀਰ ਚੰਦ ਅਤੇ ਥਾਨਾ ਇੰਚਾਰਜ ਸੁਰੇਸ਼ ਕੁਮਾਰ ਦੀ ਟੀਮ ਬਨਾਈ।
ਜਾਂਚ ਪੜਤਾਲ ਦੋਰਾਨ ਟੀਮ ਨੇ ਇਸ ਮਾਮਲੇ ਵਿਚ ਮ੍ਰਿਤਕ ਸੂਰਜ ਕੁਮਾਰ ਦੇ ਗੁਆਂਢੀ ਨੋਜਵਾਨ ਹਰਜਿੰਦਰ ਸਿੰਘ ਨੂੰ ਸ਼ੱਕੀ ਪਾਇਆ ਜੋਕਿ ਵਾਰਦਾਤ ਵਾਲੇ ਦਿਨ ਮਗਰੋਂ ਘਰੋਂ ਗਾਇਬ ਸੀ। ਪੁਲਸ ਨੇ ਬੀਤੇ ਦਿਨ ਹਰਜਿੰਦਰ ਸਿੰਘ ਸੰਜੀਵ ਸਿਨੇਮਾ ਫਾਜ਼ਿਲਕਾ ਦੇ ਨੇੜਿÀ ਫੜ ਲਿਆ। ਮੁਢਲੀ ਜਾਂਚ ਪੜਤਾਲ ਦੋਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ 4 ਮਾਰਚ ਨੂੰ ਉਸਨੇ ਸੂਰਜ ਕੁਮਾਰ ਨੂੰ ਆਪਣੇ ਘਰ ਦੇ ਬਾਹਰ ਕਿਸੇ ਵਿਅਕਤੀ ਦੇ ਸਾਹਮਣੇ ਆਪਣੇ ਪਿਤਾ ਦੇ ਚਰਿਤਰ ਬਾਰੇ ਮਾੜਾ ਹੋਣ ਦੀ ਗੱਲ ਕਹਿੰਦੇ ਸੁਣ ਲਿਆ ਸੀ। ਜਿਸ ਨੂੰ ਉਹ ਸਹਿਣ ਨਹੀਂ ਕਰ ਸਕਿਆ ਅਤੇ ਅਪਣੇ ਘਰ ਵਿਚ ਪਈ ਲੋਹੇ ਦੀ ਕਿਰਚ ਅਤੇ ਸੂਏ ਨਾਲ ਸੂਰਜ ਕੁਮਾਰ ਦੇ ਘਰ ਜਾਕੇ ਉਸਦਾ ਕਤਲ ਕਰ ਦਿੱਤਾ।
ਉਨ•ਾਂ ਦੱਸਿਆ ਕਿ ਪੁਲਸ ਨੇ ਉਕਤ ਨੋਜਵਾਨ ਵਲੋਂ ਵਰਤੀ ਕਿਰਚ, ਸੁਆ ਅਤੇ ਖੂਨ ਨਾਲ ਭਰੇ ਕਪੜੇ ਬਰਾਮਦ ਕਰ ਲਏ ਹਨ।
ਇਸ ਮੌਕੇ ਫਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ ਅਤੇ ਥਾਨਾ ਸਿਟੀ ਦੇ ਕਾਰਜਕਾਰੀ ਇੰਚਾਰਜ਼ ਸੁਰੇਸ਼ ਕੁਮਾਰ ਮਨਚੰਦਾ ਹਾਜ਼ਰ ਸਨ।