Ferozepur News

ਫਿਲਮ &#39ਹਿੰਦ ਕਾ ਨਾਪਾਕ ਕੋ ਜਵਾਬ&#39 ਦਾ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਦੇ 7 ਰਾਜਾਂ ਤੇ 37 ਜ਼ਿਲਿ•ਆਂ ਵਿੱਚ ਸਮੋਵਾਰ ਨੂੰ ਲਾਰਜੈਸਟ ਪ੍ਰੋਮੋਸ਼ਨ

ਹਕੀਕਤ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਫਿਲਮ 'ਹਿੰਦ ਕਾ ਨਾਪਾਕ ਕੋ ਜਵਾਬ' ਦਾ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਦੇ 7 ਰਾਜਾਂ ਤੇ 37 ਜ਼ਿਲਿ•ਆਂ ਵਿੱਚ ਸਮੋਵਾਰ ਨੂੰ ਲਾਰਜੈਸਟ ਪ੍ਰੋਮੋਸ਼ਨ ਕੀਤਾ ਗਿਆ। ਸਥਾਨਕ ਮਾਹੀ ਸਿਨੇਮਾ ਵਿੱਚ ਹੋਏ ਪ੍ਰਮੋਸ਼ਨ ਪ੍ਰੋਗਰਾਮ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ  ਸਿੰਘ ਜੀ ਤੇ ਉਨ•ਾਂ ਦੀ ਪੁੱਤਰੀ ਅਤੇ ਮੂਵੀ ਦੀ ਡਾਇਰੈਕਟਰ ਹਨੀਪ੍ਰੀਤ ਇੰਸਾਂ ਨੇ ਫਿਲਮ ਦਾ ਪ੍ਰੋਮੋਸ਼ਨ ਕੀਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਫਿਲਮ ਦਾ ਇੱਕ ਵੀਡੀਓ ਗੀਤ ਵੀ ਰਿਲੀਜ਼ ਕੀਤਾ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਰਾਜਾਂ ਤੇ ਸ਼ਹਿਰਾਂ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤੇ।
ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਹਿੰਦ ਦਾ ਨਾਪਾਕ ਕੋ ਜਵਾਬ ਮੂਵੀ ਉੜੀ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਸਟਰਾਈਕ ਤੇ ਉਸ ਤੋਂ ਬਾਅਦ ਦੇ ਹਾਲਾਤਾਂ ਨੂੰ ਦਰਸਾਉਂਦੀ ਹੈ। ਫਿਲਮ ਦੇਸ਼-ਭਗਤੀ ਦੀ ਭਾਵਨਾ ਨਾਲ ਲਬਰੇਜ਼ ਹੈ। ਫਿਲਮ ਵਿੱਚ ਉਨ•ਾਂ ਦੀ ਭੂਮਿਕਾ ਇੱਕ ਯੋਧੇ ਦੀ ਹੈ ਜੋ ਪਾਕਿਸਤਾਨ ਵਿੱਚ ਜਾ ਕੇ ਅੱਤਵਾਦੀਆਂ ਨਾਲ ਲੋਹਾ ਲੈਂਦਾ ਹੈ। ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਉਨ•ਾਂ ਨੇ ਫਿਲਮ ਵਿੱਚ ਐਡੀਟਰ, ਕੰਪੋਜਰ, ਕੈਮਰਾਮੈਨ, ਸਕ੍ਰਿਪਟ ਰਾਈਟਰ, ਡੀਓਪੀ, ਮੇਕਅਪ ਆਰਟਿਸਟ, ਡਿਜ਼ਾਈਨਰ ਸਮੇਤ ਫਿਲਮ ਨਿਰਮਾਣ ਨਾਲ ਜੁੜੀਆਂ 43 ਭੂਮਿਕਾਵਾਂ ਨਿਭਾਈਆਂ ਹਨ, ਜਦੋਂਕਿ ਬੇਟੀ ਹਨੀਪ੍ਰੀਤ ਇੰਸਾਂ ਨੇ ਉਨ•ਾਂ ਦੇ ਨਾਲ 21 ਭੂਮਿਕਾਵਾਂ ਨਿਭਾਈਆਂ ਹਨ। ਉਨ•ਾਂ ਦੱਸਿਆ ਕਿ ਇਹ ਐਕਸ਼ਨ ਫਿਲਮ ਹੈ ਅਤੇ ਇਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰੇਗੀ। ਫਿਲਮ ਵਿੱਚ ਬੇਟੀਆਂ ਲਈ ਵੀ ਸੰਦੇਸ਼ ਦਿੱਤਾ ਗਿਆ ਹੈ ਅਤੇ ਫਿਲਮ ਅੱਤਵਾਦ ਨੂੰ ਉਤਸ਼ਾਹ ਦੇਣ ਵਾਲਿਆਂ ਦੇ ਮੂੰਹ 'ਤੇ ਥੱਪੜ ਹੈ। ਉਨ•ਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ, ਡਬਿੰਗ ਸਮੇਤ ਪੂਰਾ ਕੰਮ 29 ਦਿਨਾਂ ਵਿੱਚ ਪੂਰਾ ਕੀਤਾ ਗਿਆ ਹੈ। ਆਉਂਦੀ 10 ਫਰਵਰੀ ਨੂੰ ਇਹ ਫਿਲਮ ਦੇਸ਼-ਵਿਦੇਸ਼ ਵਿੱਚ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਮਲਿਆਲਮ ਤੇ ਅੰਗਰੇਜ਼ੀ ਸਬ ਟਾਈਟਲ ਨਾਲ ਰਿਲੀਜ਼ ਹੋਵੇਗੀ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਫਿਲਮ ਵਿੱਚ ਦੁਸ਼ਮਣ ਦੇਸ਼ ਨੂੰ ਇਹ ਦੱਸਿਆ ਗਿਆ ਹੈ ਕਿ ਜੋ ਪਿਆਰ ਦੀ ਭਾਸ਼ਾ ਨਹੀਂ ਸਮਝਦੇ, ਤਾਂ ਉਨ•ਾਂ ਦਾ ਇਹੀ ਹਸ਼ਰ ਹੁੰਦਾ ਹੈ। 
ਜ਼ਿਕਰਯੋਗ ਹੈ ਕਿ ਫਿਲਮ ਦਾ ਟਰੇਲਰ 25 ਜਨਵਰੀ ਦੀ ਅੱਧੀ ਰਾਤ ਨੂੰ ਮਨਾਏ ਗਏ ਭੰਡਾਰੇ ਮੌਕੇ 2 ਕਰੋੜ 75 ਲੱਖ ਲੋਕਾਂ ਵਿਚਕਾਰ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਫਿਲਮ ਦੇ ਪੰਜ ਪੋਸਟਰ ਤੇ ਇੱਕ ਗੀਤ ਟਵਿੱਟਰ ਅਤੇ ਯੂ-ਟਿਊਬ ਰਾਹੀਂ ਰਿਲੀਜ਼ ਕਰ ਚੁੱਕੇ ਹਨ। 26 ਜਨਵਰੀ ਨੂੰ ਪੂਜਨੀਕ ਗੁਰੂ ਜੀ ਨੇ ਫਿਲਮ ਦਾ ਆਡੀਓ ਗੀਤ ਰਿਲੀਜ਼ ਕੀਤਾ, ਜਿਸ ਨੂੰ ਹੁਣ ਤੱਕ 60 ਹਜ਼ਾਰ ਵਾਰ ਰੀ-ਟਵੀਟ ਕੀਤਾ ਗਿਆ ਹੈ। ਟਰੇਲਰ ਯੂ ਟਿਊਬ 'ਤੇ 40 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ।

ਟਰੱਕਾਂ 'ਤੇ ਸਕਰੀਨਾਂ ਲਾ ਕੇ ਪਿੰਡ-ਪਿੰਡ ਵਿਖਾਈ ਜਾਵੇਗੀ ਫਿਲਮ
ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਪਿੰਡ-ਪਿੰਡ ਤੱਕ ਫਿਲਮ ਵਿਖਾਉਣ ਲਈ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ। ਵੱਡੇ-ਵੱਡੇ ਟਰੱਕਾਂ 'ਤੇ ਐਲਈਡੀ ਸਕਰੀਨ ਲਾ ਕੇ ਉਨ•ਾਂ ਨੂੰ ਹਰ ਪਿੰਡ ਵਿੱਚ ਭੇਜਿਆ ਜਾਵੇਗਾ। ਟਰੱਕਾਂ ਵਿੱਚ ਫਿਲਮ ਵਿਖਾਉਣ ਦੇ ਨਾਲ ਹੀ ਖਾਣ-ਪੀਣ ਤੇ ਜ਼ਰੂਰਤਮੰਦ ਲੋਕਾਂ ਲਈ ਮੁਫ਼ਤ ਮੈਡੀਕਲ ਜਾਂਚ ਦੀ ਸਹੂਲਤ ਰਹੇਗੀ। ਇਸ ਤੋਂ ਇਲਾਵਾ  ਡੇਰਾ ਸੱਚਾ ਸੌਦਾ ਦੇ ਆਈਟੀ ਵਿੰਗ ਦੇ ਸੇਵਾਦਾਰ ਦੀ ਮੌਜ਼ੂਦ ਰਹਿਣਗੇ। ਉਨ•ਾਂ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਕੈਸ਼ਲੈਸ ਬਣਾਉਣ ਦੀ ਜੋ ਮੁਹਿੰਮ ਛੇੜੀ ਗਈ ਹੈ, ਉਸ ਵਿੱਚ ਸਹਿਯੋਗ ਦਿੰਦੇ ਹੋਏ ਕੈਸ਼ਲੈਸ ਬਣਾਉਣ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਕੈਸ਼ਲੈਸ ਟਰਾਂਜੈਕਸ਼ਨ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ।

ਰਿਲੀਜ ਹੋਣ ਤੋਂ ਪਹਿਲਾਂ 'ਹਿੰਦ ਕਾ ਨਾਪਾਕ ਕੋ ਜਵਾਬ' ਦੇ ਨਾਂਅ ਬਣੇ ਇਹ ਰਿਕਾਰਡ
ਸਰਜੀਕਲ ਸਟਰਾਈਕ 'ਤੇ ਅਧਾਰਿਤ ਇਸ ਫਿਲਮ ਵਿੱਚ ਪੂਜਨੀਕ ਗੁਰੂ ਜੀ ਨੇ ਅਦਾਕਾਰੀ ਸਮੇਤ ਫਿਲਮ ਨਿਰਮਾਣ ਨਾਲ ਸਬੰਧਿਤ 43 ਵੱਖ-ਵੱਖ ਕਲਾਵਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ, ਜਦੋਂਕਿ ਉਨ•ਾਂ ਦੀ ਸਪੁੱਤਰੀ ਹਨੀਪ੍ਰੀਤ ਇੰਸਾਂ ਨੇ ਵੀ ਅਦਾਕਾਰੀ ਤੇ ਫਿਲਮ ਨਿਰਮਾਣ ਨਾਲ ਸਬੰਧਿਤ 21 ਭੂਮਿਕਾਵਾਂ ਨਿਭਾਈਆਂ ਹਨ, ਜੋ ਕਿ ਰਿਕਾਰਡ ਹੈ। ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਮੂਵੀ ਦੇ ਨਾਂਅ 5 ਰਿਕਾਰਡ ਦਰਜ਼ ਹੋ ਚੁੱਕੇ ਹਨ, ਜਿਨ•ਾਂ ਵਿੱਚ ਇਕੱਠੇ ਸਭ ਤੋਂ ਵੱਧ ਲੋਕਾਂ ਵੱਲੋਂ ਸਿਗਨੇਚਰ ਸਟੈੱਪ ਕਰਨਾ, ਦੇਸ਼ ਭਗਤੀ ਦੀ ਸਹੁੰ ਚੁੱਕਣਾ ਅਤੇ ਸਭ ਤੋਂ ਵੱਧ ਲੋਕਾਂ ਦੇ ਨਾਲ ਟਰੇਲਰ ਲਾਂਚ ਆਦਿ ਸ਼ਾਮਲ ਹਨ।

Related Articles

Back to top button