Ferozepur News

ਚੋਣ ਜਾਬਤੇ ਤੋ ਬਾਅਦ ਆਪ ਦੇ ਹੱਕ ਵਿੱਚ ਸਰਗਰਮ ਹੋਈਆਂ ਅਨੇਕਾ ਜੱਥੇਬੰਦੀਆਂ

ਗੁਰੂਹਰਸਹਾਏ 5 ਜਨਵਰੀ(  ) ਜਿਉ ਜਿਉ ਚੋਣਾ ਨੇੜੇ ਆਂਉਦੀਆਂ ਜਾ ਰਹੀਆ ਹਨ ਸਿਆਸੀ ਸਰਗਰਮੀਆਤੇਜੀ ਫੜ ਰਹੀਆ ਹਨ। ਗੁਰੂਹਰਸਹਾਏ ਹਲਕੇ ਤੋ ਆਪ ਉਮੀਦਵਾਰ ਮਲਕੀਤ ਥਿੰਦ ਦੇ ਹੱਕ ਵਿੱਚ ਮੈਡੀਕਲ ਪ੍ਰੇਕਟੀਸ਼ਨਰ ਯੁਨੀਅਨ,ਅਜਾਦ ਕੰਬੋਜ ਮਹਾਸਭਾ,ਸਾਹਿਤਕ ਸੱਥ , ਆਪ ਐਨ ਆਰ ਆਈ ਵਿੰਗ , ਪੈਨਸ਼ਰਨਜ ਯੂਨੀਅਨ , ਬੈਸ ਭਰਾਵਾ ਦੀ ਪਾਰਟੀ ਨਾਲ ਜੁੜੇ ਹੋਏ ਵਰਕਰ , ਹਲਕੇ ਦੇ ਪਿੰਡਾ ਅਤੇ ਸ਼ਹਿਰ ਅੰਦਰ ਸਰਗਰਮ ਯੂਥ ਕਲੱਬਾ ਨਾਲ ਜੁੜੇ ਨੋਜਵਾਨ,ਟੈਟ ਪਾਸ ਬੇਰੁਜਗਾਰ ਅਧਿਆਪਕ, ਲਾਇਨਮੈਨ ਅਤੇ ਨੋਕਰੀਪੇਸ਼ਾ ਮੁਲਾਜਮਾਂ ਨੇ ਆਪਣੇ ਆਂਪਣੇ ਢੰਗ ਨਾਲ ਚੋਣ ਪ੍ਰਚਾਰ ਆਰੰਭ ਦਿੱਤਾ ਹੈ। ਇਸ ਸਬੰਧੀ” ਮਿਸ਼ਨ 2017 ਫਤਿਹ” ਤਹਿਤ ਪ੍ਰੋਗਰਾਮ ਇਹ ਦਿੱਤਾ ਗਿਆ ਹੈ ਕਿ ਹਰ ਇੱਕ ਵੋਟਰ ਘੱਟੋ ਘੱਟ ਪੰਜ ਵੋਟਾ ਮਲਕੀਤ ਥਿੰਦ ਦੇ ਹੱਕ ਵਿੱਚ ਭੁਗਤਾਨ ਦਾ ਹੀਲਾ ਕਰੇ । ਇਸ ਸਬੰਧੀ ਇਕ ਸਰਗਗਰਮ ਵਰਕਰਾ ਨੂੰ ਇਕ  ਬਜੁਰਗ ਆਗੂ ਨੇ ਮਸ਼ਵਰਾ ਦਿੱਤਾ ਕਿ ਬਹੁਤੇ ਲਾਮਲਸ਼ਕਰ ਦੀ ਬਜਾਏ ਸਿੱਧੇ ਵੋਟਰਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਬਹੁਤਾ ਅਸਰ ਦਿਖਾਉਦੀ ਹੈ। ਉਸ ਅਨੁਸਾਰ ਬਾਕੀ ਪਾਰਟੀਆਂ ਵੋਟਰਾ ਨੂੰ ਪੈਸਾ ਸ਼ਰਾਬ ਅਤੇ ਹੋਰ ਲਾਲਚ ਦੇਣਗੀਆਂ ਜਦ ਕਿ ਪੰਜਾਬ ਦੇ ਲੋਕ ਅੱਜ ਆਪਣੇ ਬੱਚਿਆਂ ਦਾ ਬਿਹਤਰ ਭਵਿੱਖ ਚਾਹੁੰਦੇ ਹਨ। ਇਸ ਸਬੰਧੀ ਇਕ ਰਿਟਾਇਰ ਆਗੂ ਦਾ ਕਹਿਣਾ ਸੀ ਕਿ ਪਾਰਟੀਆਂ ਨੋਜਵਾਨਾ ਨੂੰ ਮੁਫਤ ਮੋਬਾਇਲ ਫੋਨ ਦੇਣ ਜਾ ਫਿਰ ਸਸਤੀ ਰਸੋਈ ਗੈਸ ਦੇ ਬਦਲੇ ਵੋਟ ਦੀ ਮੰਗ ਕਰ ਰਹੀਆ ਹਨ, ਜਦਕਿ ਪੜੇ ਲਿਖੇ ਨੋਜਵਾਨ ਰੁਜਗਾਰ ਲਈ ਵਿਦੇਸ਼ਾ ਵੱਲ ਜਾਣ ਲਈ ਮਜਬੂਰ ਹੋ ਰਹੇ ਹਨ । Àਪਰੋਕਤ ਜੱਥੇਬੰਦੀਆਂ ਦੇ ਨਾਲ ਪਿਛਲੇ ਸਮੇ ਚ ਕਮਿਉਨਿਸਟ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜੇ ਲੋਕ ਵੀ ਇਸ ਵਾਰ ਪੰਜਾਬ ਅੰਦਰ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਬਣਾਉਣ ਲਈ ਮਲਕੀਤ ਥਿੰਦ ਨਾਲ ਚਲ ਰਹੇ ਹਨ। ਇਸ ਦੋਰਾਨ ਉਸ ਦੇ ਸੰਗੀਤਕਾਰ ਭਰਾ ਦਿਲਖੁਸ਼ ਥਿੰਦ ਨੇ ਸਰਹੱਦੀ ਖੇਤਰ ਦੇ ਪਿੰਡਾ ਦਾ ਦੋਰਾ ਕਰਕੇ ਵੋਟਰਾ ਨੂੰ ਲਾਮਬੰਦ ਕੀਤਾ, ਐਨ ਆਰ ਆਈ ਪੰਜਾਬੀਆਂ ਵਲੋ ਆਪ ਨੂੰ ਪ੍ਰਚਾਰ ਵੈਨ ਦਾਨ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਦਿਨਾ ਵਿੱਚ ਦੇਸ਼ ਵਿਦੇਸ਼ , ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੋ ਆਉਣ ਵਾਲੇ ਆਪ ਦੇ ਹਮਾਇਤੀਆਂ ਦੇ ਪ੍ਰਚਾਰ ਨਾਲ ਮਲਕੀਤ ਥਿੰਦ ਦੀ ਮੁਹਿੰਮ ਸਿਖਰ ਛੂਹ ਜਾਵੇਗੀ । ਹੁਣ ਤੱਕ ਦੀਆਂ ਸਰਗਰਮੀਆਂ ਤੋ ਜਾਹਿਰ ਹੋ ਚੁੱਕਾ ਹੈ ਕਿ ਇਸ ਵਾਰ ਨੋਜਵਾਨ ਮੁੰਡੇ, ਕੁੜੀਆ ਮਾਪਿਆਂ ਦੇ ਕਹਿਣ ਦੀ ਬਜਾਏ ਆਪਣੀ ਮਰਜੀ ਨਾਲ ਆਪ ਦੇ ਹੱਕ ਚ ਭੁਗਤਣ ਦਾ ਇਰਾਦਾ ਬਣਾ ਚੁੱਕੇ ਹਨ। ਆਉਣ ਵਾਲੇ ਦਿਨਾ ਚ ਫਿਲਮੀ ਕਲਾਕਾਰ , ਆਪ ਆਗੂ ਸੰਜੇ ਸਿੰਘ ,ਭਗਵੰਤ ਮਾਨ ਅਤੇ ਹੋਰ ਆਗੂ ਵੱਖ ਵੱਖ ਪਿੰਡਾ ਅੰਦਰ ਚੋਣ ਜਨਸਭਾਵਾ ਵੀ ਕਰਨ ਜਾ ਰਹੇ ਹਨ ।

Related Articles

Back to top button