Ferozepur News
ੰਤਰੀ ਜਿਆਣੀ ਨੂੰ ਵੱਖ ਵੱਖ ਥਾਵਾਂ ਤੇ ਲੱਡੂਆਂ ਨਾਲ ਤੋਲਿਆ
ਫਾਜ਼ਿਲਕਾ, 10 ਜਨਵਰੀ (ਵਿਨੀਤ ਅਰੋੜਾ): ਫਾਜ਼ਿਕਲਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਦਿਹਾਤੀ ਖੇਤਰ ਵਿਚ ਚੋਣਾਵੀ ਪ੍ਰਚਾਰ ਲਗਾਤਾਰ ਜਾਰੀ ਹੈ। ਇਸ ਦੌਰਾਨ ਸ਼੍ਰੀ ਜਿਆਣੀ ਦੀਆਂ ਜਨਸਭਾਵਾਂ ਅਤੇ ਨੁਕੜ ਸਭਾਵਾਂ ਵਿਚ ਜਿੱਥੇ ਵੱਡੀ ਗਿਣਤੀ ਵਿਚ ਲੋਕ ਇੱਕਠੇ ਹੋ ਰਹੇ ਹਨ ਉੱਥੇ ਸ਼੍ਰੀ ਜਿਆਣੀ ਨੂੰ ਵੱਖ ਵੱਖ ਥਾਵਾਂ ਤੇ ਲੱਡੂਆਂ ਨਾਲ ਵੀ ਤੋਲਿਆ ਜਾ ਰਿਹਾ ਹੈ। ਅੱਜ ਫਾਜ਼ਿਲਕਾ ਵਿਧਾਨਸਭਾ ਹਲਕੇ ਦੀਆਂ ਪੰਜ ਥਾਵਾਂ ਤੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਪਿੰਡਾਂ ਦੇ ਸਰਪੰਚ, ਪੰਚ ਅਤੇ ਪਿੰਡਾਂ ਦੇ ਲੋਕ ਅਤੇ ਭਾਜਪਾ ਵਰਕਰ ਹਾਜ਼ਰ ਸਨ।