Ferozepur News

ਮੁੱਖ ਡਾਕ ਘਰ ਫਿਰੋਜ਼ਪੁਰ ਵਿਖੇ ਬਚਤ ਖਾਤਾ ਕੈਂਪ ਆਯੋਜਿਤ ਕੀਤਾ ਗਿਆ

ਵਧੀਆ ਕਾਰਗੁਜਾਰੀ ਕਰਨ ਤੇ ਕਰਮਚਾਰੀਆਂ ਨੂੰ ਸ੍ਰੀ ਮਤਿ ਮਨੀਸ਼ਾ ਬੰਸਲ ਬਾਦਲ ( ਪੋਸਟਮਾਸਟਰ ਜਨਰਲ, ਪੰਜਾਬ ਵੇਸਟ ਰਿਜਨ, ਚੰਡੀਗੜ੍ਹ ) ਵਲੋਂ ਕੀਤਾ ਗਿਆ ਸਨਮਾਨਿਤ

ਮੁੱਖ ਡਾਕ ਘਰ ਫਿਰੋਜ਼ਪੁਰ ਵਿਖੇ ਬਚਤ ਖਾਤਾ ਕੈਂਪ ਆਯੋਜਿਤ ਕੀਤਾ ਗਿਆ

ਮੁੱਖ ਡਾਕ ਘਰ ਫਿਰੋਜ਼ਪੁਰ ਵਿਖੇ ਬਚਤ ਖਾਤਾ ਕੈਂਪ ਆਯੋਜਿਤ ਕੀਤਾ ਗਿਆ ਅਤੇ ਵਧੀਆ ਕਾਰਗੁਜਾਰੀ ਕਰਨ ਤੇ ਕਰਮਚਾਰੀਆਂ ਨੂੰ ਸ੍ਰੀ ਮਤਿ ਮਨੀਸ਼ਾ ਬੰਸਲ ਬਾਦਲ ( ਪੋਸਟਮਾਸਟਰ ਜਨਰਲ, ਪੰਜਾਬ ਵੇਸਟ ਰਿਜਨ, ਚੰਡੀਗੜ੍ਹ ) ਵਲੋਂ ਕੀਤਾ ਗਿਆ ਸਨਮਾਨਿਤ

ਫਿਰੋਜ਼ਪੁਰ, 1.11.2022: ਮੁਖ ਡਾਕਘਰ ਫਿਰੋਜ਼ਪੁਰ ਸ੍ਰੀ ਸੰਜੀਵ ਕੁਮਾਰ ਚੁੱਘ ( ਸੁਪਰਡੈਂਟ ਡਾਕਘਰ ਫਿਰੋਜਪੁਰ ਮੰਡਲ) ਦੀ ਅਗਵਾਈ ਹੇਠ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼੍ਰੀ ਮਤਿ ਮਨੀਸ਼ਾ ਬੰਸਲ ਬਾਦਲ ( ਪੋਸਟਮਾਸਟਰ ਜਨਰਲ ਪੰਜਾਬ ਵੇਸ੍ਟ ਰਿਜ਼ਨ, ਚੰਡੀਗੜ੍ਹ ) ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਇਸ ਕੈਂਪ ਦੌਰਾਨ ਲੋਕਾਂ ਨੂੰ ਡਾਕਘਰ ਦੀਆਂ ਬਹੁਤ ਸਕੀਮਾਂ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਲੋਕਾਂ ਦੇ ਵੱਖ ਵੱਖ ਸਕੀਮਾਂ ਦੇ 11500 ਖਾਤੇ ਖੋਲ੍ਹੇ ਗਏ। ਇਸ ਮੌਕੇ ਤੇ ਸ੍ਰੀ ਸੰਜੇ ਖੁਰਾਣਾ ਆਦਿਸ ਸੁਪਰਵਾਇਜਰ, ਫਿਰੋਜ਼ਪੁਰ ਮੰਡਲ, ਸ੍ਰੀ ਵਿਨੋਦ ਕੁਮਾਰ ਐਸੀਸਟੈਂਟ ਸੁਪਰਟੀਨੈਂਟ ਪੋਸਟ ਆਫੀਸ, ਅਬੋਹਰ ਸਬਡਿਵਿਜਨ, ਸ੍ਰੀ ਰੋਬਿਨ ਕੁਮਾਰ ਐਸੀਸਟੈਂਟ ਸੁਪੋਰਿੰਟੈਂਡੈਂਟ ਪੋਸਟ ਆਫੀਸ, ਕੈਂਟ ਸਬਡਿਵਿਜ਼ਨ, ਫਿਰੋਜ਼ਪੁਰ, ਸ਼੍ਰੀ ਹੇਮੰਤ ਕੁਮਾਰ, ਸਬ ਡਿਵੀਜਨ ਇੰਸਪੈਕਟਰ ਫਾਜ਼ਿਲਕਾ, ਸ਼੍ਰੀ ਗੌਰਵ ਕੁਮਾਰ ਸਬ ਡਿਵੀਜਨ ਇੰਸਪੈਕਟਰ ਫਿਰੋਜ਼ਪੁਰ ਮੌਜੂਦ ਰਹੇ। ਮੁਖ ਮਹਿਮਾਨ ਸ਼੍ਰੀ ਮਤਿ ਮਨੀਸ਼ਾ ਬੰਸਲ ਬਾਦਲ ( ਪੋਸਟਮਾਸਟਰ ਜਨਰਲ, ਪੰਜਾਬ ਵੇਸ੍ਟ ਰਿਜਨ ਚੰਡੀਗੜ੍ਹ ) ਵਲੋਂ ਚੰਗੀ ਕਾਰਗੁਜਾਰੀ ਵਾਲੇ ਡਾਕ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਸ੍ਰੀ ਸੰਜੇ ਖੁਰਾਣਾ ਆਫਿਸ ਸੁਪਰਵਾਇਜਰ, ਫਿਰੋਜ਼ਪੁਰ ਮੰਡਲ, ਸ੍ਰੀ ਰਮੇਸ਼ ਕੁਮਾਰ ਬ੍ਰਾਂਚ ਪੋਸਟਮਾਸਟਰ ਡਾਕਘਰ ਪੰਜਵਾਂ ਮੰਡਲ (ਪਹਿਲਾ ਸਥਾਨ ), ਸ੍ਰੀ ਸੁਮਨ ਰਾਣੀ ਬ੍ਰਾਂਚ ਪੋਸਟਮਾਸਟਰ ਡਾਕਘਰ ਪੱਤਰੇਵਾਲਾ (ਦੂਜਾ ਸਥਾਨ ), ਸ੍ਰੀ ਨਰੇਸ ਕੁਮਾਰ ਵਿੱਚ ਪੋਸਟਮਾਸਟਰ ਡਾਕਘਰ ਅਮੀ ਵਾਲਾ (ਤੀਜਾ ਸਥਾਨ), ਸ੍ਰੀ ਸੁਰਿੰਦਰ ਕੁਮਾਰ ਸਥਪੋਸਟਮਾਸਟਰ ਅਬੋਹਰ ਮੰਡੀ ਡਾਕਘਰ (ਪਹਿਲਾ ਸਥਾਨ ), ਸ੍ਰੀ ਰੁਪਿੰਦਰ ਕੁਮਾਰ ਸਪੋਸਟਮਾਸਟਰ ਨਯੀ ਅਬਾਦੀ ਅਬੋਹਰ ਡਾਕਘਰ ( ਦੂਜਾ ਸਥਾਨ ), ਸ੍ਰੀ ਦਲੀਪ ਕੁਮਾਰ ਸਬਪੋਸਟਮਾਸਟਰ ਅਬੋਹਰ ਡਾਕਘਰ (ਤੀਜਾ ਸਥਾਨ ), ਸ੍ਰੀ ਵਿਨੋਦ ਕੁਮਾਰ ਅਸੀਸਟੈਂਟ ਸੁਪ੍ਰਿੰਟੈਂਡੈਂਟ ਪੋਸਟ ਆਫੀਸ, ਅਬੋਹਰ ਸਬਡਿਵਿਜਨ, ਸ੍ਰੀ ਗੋਰੀ ਸ਼ੰਕਰ ਮੇਲ ਓਵਰਸਿਯਰ ਅਬੋਹਰ ਸਬਡਿਵਿਜਨ, ਸ੍ਰੀ ਮਤਿ ਊਸ਼ਾ ਰਾਣੀ ਸਥਪੋਸਟਮਾਸਟਰ ਫਾਜ਼ਿਲਕਾ ਡਾਕਘਰ, ਸ਼੍ਰੀ ਦੀਪਕ ਕੁਮਾਰ ਸਬ ਪੋਸਟਮਾਸਟਰ ਜ਼ੀਰਾ ਡਾਕਘਰ, ਸ਼੍ਰੀ ਮਤਿ ਹਰਜਿੰਦਰ ਕੌਰ ਪੋਸਟਮਾਸਟਰ ਫਿਰੋਜਪੁਰ ਮੁਖ ਡਾਕਘਰ, ਸ਼੍ਰੀ ਮਤਿ ਅਮਨਦੀਪ ਕੌਰ ਆਫ਼ਿਸ ਅਸੀਸਟੈਂਟ,ਡਿਵੀਜਨ ਆਫ਼ਿਸ, ਫਿਰੋਜ਼ਪੁਰ, ਸ੍ਰੀ ਮਨਮੋਹਨ ਕਪੂਰ (ਐਮ ਈ ) ¸ ਸ੍ਰੀ ਮੰਗਤ ਰਾਏ, ਪਬਲਿਕ ਰਿਲੇਸ਼ਨ ਇੰਸਪੈਕਟਰ, ਫਿਰੋਜ਼ਪੁਰ ਮੁਖ ਡਾਕਘਰ, ਸ਼੍ਰੀ ਰੋਬਿਨ ਕੁਮਾਰ ਡਿਵੈਲਪਮੈਂਟ ਅਫਸਰ (ਪੀ ਐਲ ਆਈ ) ਫਿਰੋਜ਼ਪੁਰ ਡਿਵੀਜਨ ਸ਼ਾਮਿਲ ਸਨ । ਜਿਕਰ ਯੋਗ ਹੈ ਕਿ ਇਸ ਸਾਲ ਸਿਰਫ ਫਿਰੋਜੇਪੁਰ ਡਿਵੀਜ਼ਨ ਵਿਚ ਹੁਣ ਤਕ ਤਕਰੀਬਨ 70000 ਖਾਤੇ ਖੋਲ੍ਹੇ ਜਾ ਚੁਕੀ ਹਨ ਜੋ ਕਿ ਪਿਛਲੇ ਸਾਲ ਦੀ ਤੁਲਨਾ (500੦੦) ਵਿਚ 20000 ਜਿਆਦਾ ਹਨ ਇਸ ਨੂੰ ਵੇਖਦੇ ਹੋਏ ਅਸੀਂ ਕਹਿ ਸਕਦੇ ਹਾ ਕਿ ਡਾਕਘਰ ਦੀਆਂ ਛੋਟੀਆਂ ਬਹੁਤ ਸਕੀਮਾਂ ਵਿਚ ਲੋਕ ਦਾ ਰੁਝਾਨ ਵੱਧ ਰਿਹਾ ਹੈ |

Related Articles

Leave a Reply

Your email address will not be published. Required fields are marked *

Back to top button