Ferozepur News

ਫਿਰੋਜ਼ਪੁਰ ਵਿੱਚ ਲਹਿਰਾਇਆ 100 ਫੁੱਟ ਉੱਚਾ ਰਾਸ਼ਟਰੀ ਝੰਡਾ

ਵਿਧਾਇਕ ਪਿੰਕੀ ਨੇ ਝੰਡਾ ਉੱਚਾ ਚੜਾਉਣ ਦੀ ਰਸਮ ਦਾ ਕੀਤਾ ਉਦਘਾਟਨ, ਡਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੀ ਰਹੇ ਮੌਜ਼ੂਦ

ਫਿਰੋਜ਼ਪੁਰ ਵਿੱਚ ਲਹਿਰਾਇਆ 100 ਫੁੱਟ ਉੱਚਾ ਰਾਸ਼ਟਰੀ ਝੰਡਾ

  • ਵਿਧਾਇਕ ਪਿੰਕੀ ਨੇ ਝੰਡਾ ਉੱਚਾ ਚੜਾਉਣ ਦੀ ਰਸਮ ਦਾ ਕੀਤਾ ਉਦਘਾਟਨ, ਡਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੀ ਰਹੇ ਮੌਜ਼ੂਦ
  • 100 ਫੁੱਟ ਉੱਚਾ ਰਾਸ਼ਟਰੀ ਝੰਡਾ ਜ਼ਿਲ੍ਹੇ ਦੇ ਨੋਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ – ਵਿਧਾਇਕ ਪਿੰਕੀ
  • ਦੇਸ਼ ਪ੍ਰੇਮੀਆਂ ਲਈ “ਆਈ ਲਵ ਮਾਈ ਇੰਡੀਆਂ” ਦਾ ਸਲੋਗਨ ਬਣੇਗਾ ਖਿੱਚ ਦਾ ਕੇਂਦ

ਫਿਰੋਜ਼ਪੁਰ ਵਿੱਚ ਲਹਿਰਾਇਆ 100 ਫੁੱਟ ਉੱਚਾ ਰਾਸ਼ਟਰੀ ਝੰਡਾਫਿਰੋਜ਼ਪੁਰ ਵਿੱਚ ਲਹਿਰਾਇਆ 100 ਫੁੱਟ ਉੱਚਾ ਰਾਸ਼ਟਰੀ ਝੰਡਾ

ਫਿਰੋਜ਼ਪੁਰ 17 ਅਕਤੂਬਰ, 2020:  ਫਿਰੋਜ਼ਪੁਰ ਸ਼ਹਿਰ ਦੀ ਸੁੰਦਰਤਾ ਵਿੱਚ ਨਿਖਾਰ ਲਿਆਉਣ ਅਤੇ ਨੋਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਫਿਰੋਜ਼ਪੁਰ ਛਾਉਣੀ ਵਿਖੇ  ਹੁਸੈਨੀ ਵਾਲਾ ਬਾਰਡਰ ਨੂੰ ਜਾਣ ਵਾਲੀ ਰੋਡ  ਤੇ ਪੀਰ ਬਾਬਾ ਸ਼ੇਰਸ਼ਾਹ ਵਲੀ ਚੌਂਕ ਨਜ਼ਦੀਕ ਬਣੇ ਪਾਰਕ ਵਿੱਚ 100 ਫੁੱਟ ਉੱਚੇ ਲੰਬੇ ਪੋਲ ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ, ਇਸ ਰਾਸ਼ਟਰੀ ਝੰਡੇ ਨੂੰ ਚੜਾਉਣ ਦਾ ਰਸਮੀ ਉਦਘਾਟਨ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਸੁਮੇਰ ਸਿੰਘ ਗੁਰਜ਼ਰ, ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਅਤੇ ਐਸਐਸਪੀ ਸ੍ਰ: ਭੁਪਿੰਦਰ ਸਿੰਘ ਵੀ ਹਾਜ਼ਰ ਸਨ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਹੈ ਅਤੇ ਇੱਥੇ ਦੇਸ਼ ਲਈ ਕਈ ਦੇਸ਼ਭਗਤਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੀਆ ਕੁਰਬਾਨੀਆਂ ਦਿੱਤੀਆਂ ਹਨ ਅਤੇ ਇਹ 100 ਫੁੱਟ ਰਾਸ਼ਟਰੀ ਝੰਡਾ ਸਾਡੀ ਨਵੀਂ ਪੀੜੀ ਨੂੰ ਉਨ੍ਹਾ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਏਗਾ ਅਤੇ ਨਵੀਂ ਪੀੜੀ ਲਈ ਇੱਕ ਪ੍ਰੇਰਨਾ ਸਰੋਤ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਸੜਕ ਤੇ ਬਣੇ ਪਾਰਕ ਵਿੱਚ ਇਹ ਰਾਸ਼ਟਰੀ ਝੰਡਾ ਚੜਾਇਆ ਗਿਆ ਹੈ ਇਹ ਸੜਕ ਹੁਸੈਨੀਵਾਲਾ ਬਾਰਡਰ ਤੱਕ ਜਾਂਦੀ ਹੈ ਅਤੇ ਇਸ ਰੋਡ ਰਾਹੀਂ ਹੁਸੈਨੀਵਾਲਾ ਬਾਰਡਰ ਤੇ ਬਣੀਆਂ ਸ਼ਹੀਦਾਂ ਦੀ ਸਮਾਧਾਂ ਤੇ ਲੋਕ ਮੱਥਾ ਟੇਕਣ ਅਤੇ ਹਿੰਦ ਪਾਕ ਬਾਰਡਰ ਤੇ ਹੁੰਦੀ ਰਿਟਰੀਟ ਸੈਰਮਨੀ ਦੇਖਣ ਲਈ ਜਾਂਦੇ ਹਨ । ਉਨ੍ਹਾਂ ਕਿਹਾ ਕਿ ਹੁਣ ਜਦੋਂ ਲੋਕ ਇਸ ਸੜਕ ਤੋਂ ਨਿਕਲਣ ਕਰਨਗੇ ਤਾਂ ਪਹਿਲਾਂ ਹੀ ਇਸ ਰਾਸ਼ਟਰੀ ਝੰਡੇ ਨੂੰ ਦੇਖ ਕੇ ਉਨ੍ਹਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਹੋਰ ਵੀ ਵਧੇਗੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਝੰਡਾ ਦੇਸ਼ ਦੀ ਆਖੰਡਤਾ, ਏਕਤਾ ਤੇ ਸ਼ਾਂਤੀ ਦਾ ਵੀ ਪ੍ਰਤੀਕ ਹੈ ਅਤੇ ਇਹ ਰਾਸ਼ਟਰੀ ਝੰਡਾ ਸਾਡੇ ਵਿੱਚ ਏਕਤਾ ਤੇ ਆਖੰਡਾ ਦੀ ਭਾਵਨਾ ਵਿੱਚ ਵੀ ਮਜ਼ਬੂਤੀ ਪੈਦਾ ਕਰੇਗਾ।

ਉਨ੍ਹਾਂ ਅੱਗੇ  ਦੱਸਿਆ ਕਿ ਦੇਸ਼ ਲਈ ਪ੍ਰੇਮ ਦੀ ਭਾਵਨਾ ਪੈਦਾ ਕਰਨ ਲਈ ਇਸ ਜਗ੍ਹਾਂ ਤੇ ਬਹੁਤ ਹੀ ਆਕਰਸ਼ਕ ਢੰਗ ਨਾਲ “ਆਈ ਲਵ ਮਾਈ ਇੰਡੀਆ” ਦਾ ਵੀ ਸਲੋਗਨ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ ਤੇ ਇਹ ਇੱਕ ਸੈਲਫੀ ਪੁਆਇੰਟ ਵੀ ਬਣੇਗਾ। ਇਸ ਦੇ ਨਾਲ ਹੀ ਬਾਹਰ ਤੋਂ ਆਉਂਦੇ ਲੋਕਾਂ ਲਈ ਵੀ ਇਹ ਇੱਕ ਖਿੱਚ ਦਾ ਕੇਂਦਰ ਹੋਵੇਗਾ।

ਇਸ ਦੌਰਾਨ ਡਵੀਜ਼ਨ ਕਮਿਸ਼ਨਰ ਸੁਮੇਰ ਗੁਰਜ਼ਰ, ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਐਸਐਸਪੀ ਭੁਪਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਦਾ ਫਿਰੋਜ਼ਪੁਰ ਦੇ ਵਾਸੀਆਂ ਵਿੱਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨ ਲਈ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਰੋਜਾਨਾ ਇਸ ਰੋਡ ਤੋਂ ਹੀ ਆਪਣੇ ਦਫਤਰ ਵੱਲ ਨੂੰ ਜਾਂਦੇ ਹਨ ਅਤੇ ਇਸ 100 ਫੁੱਟ ਰਾਸ਼ਟਰੀ ਝੰਡੇ ਨੂੰ ਦੇਖ ਕੇ ਉਨ੍ਹਾਂ ਵਿੱਚ ਵੀ ਦੇਸ਼ ਦੇ ਲੋਕਾਂ ਲਈ ਕੰਮ ਕਰਨ ਦੀ ਹੋਰ ਵੀ ਜਾਦਾ ਭਾਵਨਾ ਪੈਦਾ ਹੋਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨ (ਜਨ.) ਰਾਜਦੀਪ ਕੌਰ, ਐਸਡੀਐਮ ਅਮਿੱਤ ਗੁਪਤਾ, ਐਸਪੀਐਚ ਬਲਵੀਰ ਸਿੰਘ, ਡੀਐਸਪੀ ਬਰਿੰਦਰ ਸਿੰਘ, ਈਓ ਪਰਮਿੰਦਰ ਸਿੰਘ ਸੁਖੀਜਾ, ਚੇਅਰਮੈਨ ਮਾਰਕਿਟ ਕਮੇਟੀ ਸੁਖਵਿੰਦਰ ਸਿੰਘ ਅਟਾਰੀ, ਕਾਂਗਰਸੀ ਆਗੂ ਬਿੱਟੂ ਸਾਂਘਾ, ਹਰਿੰਦਰ ਖੋਸਾ, ਬਲਵੀਰ ਬਾਠ, ਸੁਖਵਿੰਦਰ ਸਿੰਘ ਬੁਲੰਦੇ ਵਾਲਾ, ਗੁਰਨੇਬ ਸਿੰਘ ਸਰਪੰਚ, ਸੰਜ਼ੈ ਗੁਪਤਾ, ਅਮਰਜੀਤ ਸਿੰਘ, ਵਪਾਰ ਮੰਡਲ ਪ੍ਰਧਾਨ ਲਾਲੋ ਹਾਂਡਾ, ਰੂਪ ਨਰਾਇਨ, ਅਸ਼ਕ ਗੁਪਤਾ, ਕੁਲਦੀਪ ਗੱਖੜ, ਅਸ਼ੋਕ ਪ੍ਰਧਾਨ ਸਬਜੀ ਮੰਡੀ, ਰਿੰਕੂ ਗਰੋਵਰ, ਰਿਸ਼ੀ ਸ਼ਰਮਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button