Ferozepur News

ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ GRP ਦੀ ਸਖ਼ਤ ਸੁਰੱਖਿਆ ਜਾਂਚ

ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ GRP ਦੀ ਸਖ਼ਤ ਸੁਰੱਖਿਆ ਜਾਂਚ

 

ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ GRP ਦੀ ਸਖ਼ਤ ਸੁਰੱਖਿਆ ਜਾਂਚ

ਹਰੀਸ਼ ਮੋਂਗਾ

ਫਿਰੋਜ਼ਪੁਰ, 27, ਅਗਸਤ 2026:  ਸਪੈਸ਼ਲ ਡੀ.ਜੀ.ਪੀ., ਜੀ.ਆਰ.ਪੀ. ਪਟਿਆਲਾ ਅਤੇ ਡੀ.ਐਸ.ਪੀ., ਜ਼ੋਨਲ ਜੀ.ਆਰ.ਪੀ. ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੀ.ਆਰ.ਪੀ. ਥਾਣਾ ਫਿਰੋਜ਼ਪੁਰ ਵੱਲੋਂ ਅੱਜ ਰੱਖੜੀ ਦੇ ਤਿਉਹਾਰ, ਫਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਵਿਸ਼ੇਸ਼ ਰੇਲਗੱਡੀ ਅਤੇ ਰੇਲਵੇ ਮੁਸਾਫ਼ਰਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਮੱਦੇਨਜ਼ਰ ਵਿਸ਼ੇਸ਼ ‘ਪੈਸੇਂਜਰ ਅਵੇਅਰਨੈੱਸ ਅਤੇ ਸਰਚ ਓਪਰੇਸ਼ਨ’ ਚਲਾਇਆ ਗਿਆ।

ਇਸ ਦੌਰਾਨ ਜੀ.ਆਰ.ਪੀ. ਦੀ ਟੀਮ ਵੱਲੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ, ਰੇਲਗੱਡੀਆਂ, ਵੇਟਿੰਗ ਏਰੀਆ, ਮੋਟਰਸਾਈਕਲ ਪਾਰਕਿੰਗ, ਐਂਟਰੀ ਅਤੇ ਐਗਜ਼ਿਟ ਗੇਟਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਵੀ ਗੰਭੀਰਤਾ ਨਾਲ ਤਲਾਸ਼ੀ ਲਈ ਗਈ।

ਜਾਂਚ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਹੀਂ ਮਿਲੀ।

ਸੁਰੱਖਿਆ ਜਾਂਚ ਦੇ ਨਾਲ-ਨਾਲ ਜੀ.ਆਰ.ਪੀ. ਵੱਲੋਂ ਰੇਲਵੇ ਮੁਸਾਫ਼ਰਾਂ ਨੂੰ ਜਾਗਰੂਕ ਵੀ ਕੀਤਾ ਗਿਆ। ਮੁਸਾਫ਼ਰਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਸਟੇਸ਼ਨ ਜਾਂ ਰੇਲਗੱਡੀ ਵਿੱਚ ਕੋਈ ਸ਼ੱਕੀ ਵਿਅਕਤੀ, ਸ਼ੱਕੀ ਵਸਤੂ ਜਾਂ ਲਾਵਾਰਿਸ ਸਾਮਾਨ ਨਜ਼ਰ ਆਉਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਨਜ਼ਦੀਕੀ ਜੀ.ਆਰ.ਪੀ. ਜਾਂ ਆਰ.ਪੀ.ਐੱਫ. ਨੂੰ ਦਿੱਤੀ ਜਾਵੇ।

ਜੀ.ਆਰ.ਪੀ. ਅਧਿਕਾਰੀਆਂ ਨੇ ਮੁਸਾਫ਼ਰਾਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।

ਇਹ ਕਾਰਵਾਈ ਨਵੀਨ ਕੁਮਾਰ, ਮੁੱਖ ਅਫ਼ਸਰ, ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਦੀ ਨਿਗਰਾਨੀ ਹੇਠ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button