Ferozepur News

ਸਿਹਤ ਵਿਭਾਗ ਵੱਲੋਂ ਟੀ.ਬੀ. ਮੁਕਤ ਭਾਰਤ ਅਭਿਆਨ ਦੇ ਦੂਜੇ ਪੜਾਅ ਦੀ ਕੀਤੀ ਗਈ ਸ਼ੁਰੂਆਤ

142 ਹਾਈ ਰਿਸਕ ਆਬਾਦੀ ਵਾਲੇ ਪਿੰਡਾਂ ਦੀ ਹੋਈ ਸ਼ਨਾਖ਼ਤ —ਪਿੰਡ ਦੇ ਹਰ ਵਿਅਕਤੀ ਦੀ ਕੀਤੀ ਜਾਵੇਗੀ ਟੀ ਬੀ ਦੀ ਸਕ੍ਰੀਨਿੰਗ

ਸਿਹਤ ਵਿਭਾਗ ਵੱਲੋਂ ਟੀ.ਬੀ. ਮੁਕਤ ਭਾਰਤ ਅਭਿਆਨ ਦੇ ਦੂਜੇ ਪੜਾਅ ਦੀ ਕੀਤੀ ਗਈ ਸ਼ੁਰੂਆਤ

ਸਿਹਤ ਵਿਭਾਗ ਵੱਲੋਂ ਟੀ.ਬੀ. ਮੁਕਤ ਭਾਰਤ ਅਭਿਆਨ ਦੇ ਦੂਜੇ ਪੜਾਅ ਦੀ ਕੀਤੀ ਗਈ ਸ਼ੁਰੂਆਤ

—142 ਹਾਈ ਰਿਸਕ ਆਬਾਦੀ ਵਾਲੇ ਪਿੰਡਾਂ ਦੀ ਹੋਈ ਸ਼ਨਾਖ਼ਤ —ਪਿੰਡ ਦੇ ਹਰ ਵਿਅਕਤੀ ਦੀ ਕੀਤੀ ਜਾਵੇਗੀ ਟੀ ਬੀ ਦੀ ਸਕ੍ਰੀਨਿੰਗ

ਫਿਰੋਜ਼ਪੁਰ ,16 ਫਰਵਰੀ ( ) ਪੰਜਾਬ ਸਰਕਾਰ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਫਿਰੋਜ਼ਪੁਰ ਵੱਲੋਂ ਟੀਬੀ ਦੇ ਖਾਤਮੇ ਲਈ ਅੱਜ ਟੀਬੀ ਮੁਕਤ ਭਾਰਤ ਅਭਿਆਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਆਮ ਆਦਮੀ ਕਲੀਨਿਕ ਖਾਈ ਫੇਮੇ ਕੇਤੋਂ ਕੀਤੀ ਗਈ। ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਦੂਜੇ ਪੜਾਅ ਤਹਿਤ ਮਰੀਜ਼ਾ ਦੀ ਐਕਸਰੇ ਸਕ੍ਰੀਨਿੰਗ ਲਈ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਡਾ ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ ਅਤੇ ਡਾ ਮੀਨਾਕਸ਼ੀ ਜ਼ਿਲਾ ਟੀਕਾਕਰਨ ਅਫ਼ਸਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋ,ਕੈਂਪ ਦੀ ਸ਼ੁਰੂਆਤ ਕਰਵਾਈ ਗਈ ।ਇਸ ਮੌਕੇ ਜਿਲ੍ਹਾ ਟੀਬੀ ਅਫ਼ਸਰ ਡਾ ਸਤਿੰਦਰ ਓਬਰਾਏ ,ਡਾ ਰੇਖਾ ਐਸ ਐਮ ਓ ਮਮਦੋਟ ,ਡਾ ਪੂਨਮ ਜਿੰਦਲ ,ਡਾ ਰਵਨੀਤ ਕੌਰ ,ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਆਫੀਸਰ,ਅਮਨ ਕੰਬੋਜ ਬੀ ਈ ਈ ਹਾਜ਼ਰ ਸਨ ।
ਇਸ ਮੌਕੇ ਡਾ. ਮੀਨਾਕਸ਼ੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 142 ਹਾਈ ਰਿਸਕ ਆਬਾਦੀ ਵਾਲੇ ਪਿੰਡਾਂ ਦੀ ਸ਼ਨਾਖ਼ਤ ਹੋਈ ਹੈ ਜਿਸ ਵਿੱਚ ਸਿਹਤ ਵਿਭਾਗ ਦੀਆ ਟੀਮਾ ਵੱਲੋ ਹਰ ਵਿਅਕਤੀ ਦੀ ਟੀ ਬੀ ਦੀ ਸਕ੍ਰੀਨਿੰਗ ਕੀਤੀ ਜਾਵੇਗੀ ।ਇਸ ਦੌਰਾਨ ਐਕਸਰੇ ਤੇ ਟੈਸਟ ਕੀਤੇ ਜਾਣਗੇ ਅਤੇ ਜਾਂਚ ਵਿੱਚ ਪੋਸਟਿਵ ਪਾਏ ਜਾਣ ਵਾਲੇ ਮਰੀਜ਼ਾ ਦਾ ਇਲਾਜ਼ ਕੀਤਾ ਜਾਵੇਗਾ ।ਇਸ ਮੌਕੇ ਓਹਨਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਟੀਬੀ ਖ਼ਾਤਮੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ।
ਜਿਲ੍ਹਾ ਟੀਬੀ ਅਫ਼ਸਰ ਡਾ ਸਤਿੰਦਰ ਓਬਰਾਏ ਨੇ ਦੱਸਿਆ ਕਿ ਟੀ ਬੀ ਮੁਕਤ ਭਾਰਤ ਅਭਿਆਨ ਦੇ ਪਹਿਲੇ ਪੜਾਅ ਵਿੱਚ 100 ਦਿਨਾਂ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਕਰਕੇ ਟੈਸਟ ਅਤੇ ਇਲਾਜ਼ ਕੀਤਾ ਸੀ ਅਤੇ ਹੁਣ ਜਿਨ੍ਹੇ ਵੀ ਹਾਈ ਰਿਸਕ ਪਿੰਡਾਂ ਦੀ ਸ਼ਨਾਖ਼ਤ ਹੋਈ ਹੈ ਉੱਥੇ ਹਰ ਵਿਅਕਤੀ ਦੀ ਸਕ੍ਰੀਨਿੰਗ ਹੋਵੇਗੀ ।ਸਿਵਲ ਸਰਜਨ ਦਫ਼ਤਰ ਦੀ ਮਾਸ ਮੀਡੀਆ ਬਰਾਂਚ ਅਤੇ ਟੀਬੀ ਬਰਾਂਚ ਦੇ ਮੁਲਾਜ਼ਮਾਂ ਵੱਲੋ ਜ਼ਿਲ੍ਹੇ ਭਰ ਵਿੱਚ ਜਾਗਰੂਕਤਾ ਮੁਹਿੰਮ ਅਤੇ ਸਮਾਜਿਕ ਜਾਗਰੂਕਤਾ ਦੁਆਰਾ ਟੀਬੀ ਦੇ ਕੇਸਾਂ ਦੀ ਪਛਾਣ, ਆਰਥਿਕ ਤੌਰ ਤੇ ਕਮਜ਼ੋਰ ਆਬਾਦੀ ਦੀ ਸਕ੍ਰੀਨਿੰਗ ਅਤੇ ਟੈਸਟਿੰਗ ਕਰਕੇ ਟੀਬੀ ਮਰੀਜ਼ਾਂ ਦੀ ਮੌਤ ਦਰ ਨੂੰ ਘਟਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਜਾਵੇਗਾ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਮੂਲੀਅਤ ਦੇ ਨਾਲ ਨਾਲ ਹੋਰ ਵਿਭਾਗਾਂ ਦਾ ਵੀ ਸਹਿਯੋਗ ਲਿਆ ਜਾਵੇਗਾ।

ਇਸ ਮੌਕੇ ਸੁਖਵਿੰਦਰ ਸਿੰਘ ਰੇਡੀਓਗ੍ਰਾਫ਼ਰ, ਸ਼ਕਤੀ ਧਵਨ ਸੀਨੀਅਰ ਸਹਾਇਕ, ਹਰਮਿੰਦਰ ਪਾਲ ਸਿੰਘ ,ਕਮਲ ਜੀਤ ਸਿੰਘ ,ਦਰਸ਼ਨ ਲਾਲ ਮ ਪ ਹ ਵ (ਮੇਲ), ਰਾਜੇਸ਼ ਕੁਮਾਰ ਐਮ ਐਲ ਟੀ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button