Ferozepur News

ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਹੁਸੈਨੀਵਾਲਾ ਵਿਖੇ ਰੀਟਰੀਟ ਸੈਰੇਮਨੀ ਵੇਖੀ

ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਹੁਸੈਨੀਵਾਲਾ ਵਿਖੇ ਰੀਟਰੀਟ ਸੈਰੇਮਨੀ ਵੇਖੀ
TOTA SINGH AT BORDER
ਫ਼ਿਰੋਜ਼ਪੁਰ 14 ਅਗਸਤ  ( ) ਅੱਜ ਜਥੇਦਾਰ ਤੋਤਾ ਸਿੰਘ ਖੇਤੀਬਾੜੀ ਤੇ ਪਰਵਾਸੀ ਭਾਰਤੀ ਮਾਮਲੇ  ਮੰਤਰੀ ਪੰਜਾਬ ਹਿੰਦ-ਪਾਕਿ ਬਾਰਡਰ ਹੁਸੈਨੀਵਾਲਾ ਸਰਹੱਦ ਤੇ ਹੁੰਦੀ ਰੀਟਰੀਟ ਸੈਰੇਮਨੀ (ਝੰਡਾ ਉਤਾਰਨ) ਦੀ ਰਸਮ ਵੇਖਣ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨਰ ਸ੍ਰੀ.ਵੀ.ਕੇ ਮੀਨਾ, ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ, ਜ਼ਿਲ੍ਹਾ ਪੁਲੀਸ ਮੁੱਖੀ ਸ਼੍ਰੀ ਆਰ .ਕੇ ਬਖ਼ਸ਼ੀ, ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫ਼ਿਰੋਜ਼ਪੁਰ, ਸ੍ਰੀ.ਵਿਭੋਰ ਸ਼ਰਮਾ ਡੀ.ਐਸ.ਪੀ ਤੋ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਵੀ ਹਾਜ਼ਰ ਸਨ।
ਕੈਬਨਿਟ ਜਥੇਦਾਰ ਤੋਤਾ ਸਿੰਘ ਨੇ ਸੀਮਾ ਸੁਰੱਖਿਆ ਬਲ਼ਾ ਨੂੰ ਮਿਠਾਈ ਅਤੇ ਫਲ  ਦਿੱਤੇ ਅਤੇ ਉਨ੍ਹਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੀ.ਐਸ.ਐਫ ਦੇ ਜਵਾਨ ਅਤੇ ਅਧਿਕਾਰੀ ਸਾਡੀਆਂ ਸਰਹੱਦਾਂ ਦੇ ਰਖਵਾਲੇ ਹਨ। ਜਿਨ੍ਹਾਂ ਤੇ ਪੂਰੀ ਕੌਮ ਨੂੰ ਮਾਣ ਹੈ।
ਜਥੇਦਾਰ ਤੋਤਾ ਸਿੰਘ ਵੱਲੋਂ ਕੱਲ੍ਹ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਵੱਜੋ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

Related Articles

Back to top button