ਸਮਰਿਧੀ ਪ੍ਰੋਗਰਾਮ 2025 ਤਹਿਤ ਜ਼ਿਲਾ ਪੱਧਰੀ ਪ੍ਰੋਗਰਾਮ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਵਿਖੇ ਆਯੋਜਿਤ

ਸਮਰਿਧੀ ਪ੍ਰੋਗਰਾਮ 2025 ਤਹਿਤ ਜ਼ਿਲਾ ਪੱਧਰੀ ਪ੍ਰੋਗਰਾਮ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਵਿਖੇ ਆਯੋਜਿਤ
ਫ਼ਿਰੋਜ਼ਪੁਰ, 24 ਸਤੰਬਰ, 2025: ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਪਾਸੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜਿਲਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਦੀ ਯੋਗ ਅਗਵਾਈ ਤਹਿਤ ਸਮਰਿਧੀ ਪ੍ਰੋਗਰਾਮ 2025 ਤਹਿਤ ਜਿਲਾ ਪੱਧਰੀ ਪ੍ਰੋਗਰਾਮ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਫਿਰੋਜ਼ਪੁਰ ਵਿਖੇ ਕਰਵਾਏ ਗਏ, ਜਿਸ ਵਿੱਚ ਜ਼ਿਲੇ ਦੇ ਅਧਿਆਪਕ ਸਾਹਿਬਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਵਿੱਚ ਵੱਖ ਵੱਖ ਵਿਸ਼ਿਆਂ ਵਿੱਚ ਸੈਕੰਡਰੀ ਸਕੂਲ ਪਾਠਕ੍ਰਮ ਦੇ ਆਧਾਰ ‘ਤੇ ਅਧਿਆਪਕਾਂ ਦੁਆਰਾ ਵਿਕਸਤ ਅਤੇ ਲਾਗੂ ਕੀਤੇ ਗਏ ਕਲਾ ਏਕੀਕ੍ਰਿਤ ਅਧਿਆਪਨ ਵਿਧੀਆਂ ਨੂੰ ਅਧਿਆਪਕਾਂ ਨੇ ਪ੍ਰਦਰਸ਼ਿਤ ਕੀਤਾ। ਜੱਜ ਸਾਹਿਬਾਨ ਪਿੰਸੀਪਲ ਮੈਡਮ ਨੀਲਮ ਧਵਨ , ਰੁਪਿੰਦਰ ਕੌਰ, ਮੋਨਿਕਾ, ਸੁਰਿੰਦਰ ਕੌਰ, ਅਰਵਿੰਦਰ ਸਿੰਘ ਮੁੱਖ ਅਧਿਆਪਕ, ਸੁਖਬੀਰ ਕੌਰ, ਨੈਨਸੀ ਅਰੋੜਾ, ਪਰਵੀਨ ਬਾਲਾ ਅਤੇ ਸੰਦੀਪ ਕੁਮਾਰ ਜ਼ਿਲਾ ਗਾਈਡੈਂਸ ਕੌਸਲਰ ਫਿਰੋਜ਼ਪੁਰ ਸਨ।
ਜੱਜ ਸਾਹਿਬਾਨ ਨੇ ਹਰੇਕ ਪਹਿਲੂ ਨੂੰ ਜਾਚਣ ਉਪਰੰਤ ਨਤੀਜੇ ਤਿਆਰ ਕੀਤੇ ਜਿਸ ਵਿੱਚੋਂ ਅਧਿਆਪਕ ਸ਼ਿਵ ਬਹਾਦੁਰ ਵਰਮਾ ਸਰਕਾਰੀ ਹਾਈ ਸਕੂਲ ਨਿਜਾਮਵਾਲਾ ਫਿਰੋਜ਼ਪੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਹੈਡਮਾਸਟਰ ਮਨਦੀਪ ਸਿੰਘ ਘਈ ਤੇ ਸਮੂਹ ਸਟਾਫ਼ ਨੇ ਜੇਤੂ ਅਧਿਆਪਕ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ।ਇਸ ਮੌਕੇ ਹੈਡ ਟੀਚਰ ਸਪਸ ਨਿਜ਼ਾਮਵਾਲਾ ਕਪਿਲ ਦੇਵ , ਪਵਨ ਕੁਮਾਰ, ਬੇਅੰਤ ਸਿੰਘ, ਚਤਰਪਾਲ ਸਿੰਘ, ਮਲਕੀਤ ਸਿੰਘ, ਮੈਡਮ ਗੁਰਪੀ੍ਤ ਕੌਰ, ਸਨਿਆ ਰਾਣੀ, ਸੁਮਨ, ਕੁਲਬੀਰ ਕੌਰ, ਕਿਰਨਦੀਪ ਕੌਰ ਹਾਜ਼ਰ ਸ




