Ferozepur News
ਵਿਧਾਇਕ ਭੁੱਲਰ ਦੀ ਪਤਨੀ ਅਮਨਦੀਪ ਕੌਰ ਨੇ ਨਿਜ਼ਾਮਵਾਲਾ ਸਕੂਲ ਵਿਖੇ ਤੀਆਂ ਦੇ ਤਿਉਹਾਰ ‘ਚ ਕੀਤੀ ਸ਼ਿਰਕਤ

ਵਿਧਾਇਕ ਭੁੱਲਰ ਦੀ ਪਤਨੀ ਅਮਨਦੀਪ ਕੌਰ ਨੇ ਨਿਜ਼ਾਮਵਾਲਾ ਸਕੂਲ ਵਿਖੇ ਤੀਆਂ ਦੇ ਤਿਉਹਾਰ ‘ਚ ਕੀਤੀ ਸ਼ਿਰਕਤ
ਫ਼ਿਰੋਜ਼ਪੁਰ 9 ਅਗਸਤ, 2025: ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਨਿਜ਼ਾਮਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਹੈੱਡ ਮਾਸਟਰ ਸ੍ਰੀ ਮਨਦੀਪ ਸਿੰਘ ਘਈ ਅਤੇ ਸ਼੍ਰ ਕਪਿਲ ਦੇਵ ਹੈੱਡ ਟੀਚਰ ਦੀ ਅਗਵਾਈ ਹੇਠ ਬੜੇ ਹੀ ਰਿਵਾਇਤੀ ਢੰਗ ਨਾਲ ਮਨਾਇਆ ਗਿਆ । ਜਿਸ ਵਿੱਚ ਵਿਦਿਆਰਥਣਾਂ ਪੰਜਾਬੀ ਪਹਿਰਾਵਾ ਪਾ ਕੇ ਤਿਉਹਾਰ ਦਾ ਹਿੱਸਾ ਬਣੀਆਂ ਅਤੇ ਸਕੂਲ ਨੂੰ ਵੀ ਸੋਹਣੇ ਢੰਗ ਨਾਲ ਸਜਾਇਆ ਗਿਆ।
ਵਿਦਿਆਰਥਣਾਂ ਵੱਲੋਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਗਿੱਧਾ, ਬੋਲੀਆਂ, ਫੁਲਕਾਰੀਆਂ ਆਦਿ ਦੀ ਪੇਸ਼ਕਾਰੀਆਂ ਦਿੱਤੀਆਂ ਗਈਆਂ ਤੇ ਪੀਘਾਂ ਝੂਟ ਕੇ ਇਸ ਤਿਉਹਾਰ ਦਾ ਭਰਪੂਰ ਅਨੰਦ ਮਾਨਿਆ ਗਿਆ।
ਇਸ ਮੌਕੇ ਇਲਾਕੇ ਦੇ ਵਿਧਾਇਕ ਸ. ਰਣਵੀਰ ਸਿੰਘ ਭੁੱਲਰ ਦੀ ਪਤਨੀ ਨੇ ਤੀਆਂ ਦੇ ਇਤਿਹਾਸਿਕ ਤੇ ਸੰਸਕ੍ਰਿਤ ਮਹੱਤਤਾ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜਦਾ ਹੈ ਇਹ ਲੋਕ ਗੀਤ ਤੇ ਲੋਕ ਨਾਚ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਜਿਸ ਤੋਂ ਅਸੀਂ ਦਿਨੋਂ-ਦਿਨ ਦੂਰ ਹੁੰਦੇ ਜਾ ਰਹੇ ਹਾਂ। ਇਸ ਲਈ ਅਜਿਹੇ ਤਿਉਹਾਰ ਸਾਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਵਿਸ਼ੇਸ਼ ਮੌਕੇ ਪ੍ਰਦਾਨ ਕਰਦਾ ਹੈ। ਸਾਨੂੰ ਧੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਉਹ ਜ਼ਿੰਦਗੀ ਚ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।
ਉਹਨਾਂ ਨੇ ਤੀਆਂ ਨੂੰ 2100 ਰੁਪਏ ਦਾ ਸ਼ਗਨ ਪਾਇਆ। ਇਸ ਮੌਕੇ ਤੇ ਪਿੰਡ ਦੇ ਸਰਪੰਚ ਸ. ਜੁਗਰਾਜ ਸਿੰਘ, ਐਸ ਐਮ ਸੀ ਕਮੇਟੀ ਦੇ ਚੇਅਰਮੈਨ ਸ. ਸੁਖਦੇਵ ਸਿੰਘ ,ਮੈਂਬਰ ਸਾਹਿਬਾਨ ਤੇ ਹੋਰ ਸੱਜਣਾਂ ਨੇ ਪਹੁੰਚ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਗੁਰਪ੍ਰੀਤ ਕੌਰ, ਕੰਚਨ ਅਰੋੜਾ ਸਨੀਆ ਰਾਣੀ,





